News

ਮੋਗਾ 18 ਦਸੰਬਰ (ਪੱਤਰ ਪਰੇਰਕ)- ਅੱਜ ਭੂਪਿੰਦਰਾ ਖਾਲਸਾ ਸਕੂਲ ਮੋਗਾ ਵਿਖੇੇ ਸਿੱਖ ਹਿਊਮਨ ਡਿਵੈਲਪਮੈਂਟ ਫਾਂਊਡੇਸ਼ਨ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵਲੋਂ 123 ਵਿੱਦਿਆਰਥੀਆਂ ਨਾਲ ਮੁਲਾਕਾਤ ਕੀਤੀ ਗਈ। ਆਰਥਿਕ ਤੌਰ ਤੇ ਕਮਜ਼ੋਰ ਵਿੱਦਿਆਰਥੀਆਂ ਦੀ ਸਹਾਇਤਾ ਲਈ ਮੋਗਾ, ਬਰਨਾਲਾ, ਜਲੰਧਰ, ਤਰਨਤਾਰਨ ਅਤੇ ਲੁਧਿਆਣਾ ਨਾਲ ਸਬੰਧਤ 183 ਵਿਚੋਂ 140 ਵਿੱਦਿਆਰਥੀਆਂ ਨੇ ਟੈਸਟ ਪਾਸ ਕੀਤਾ ਹੈ, ਉਨਾ ਨੂੰ ਚੋਣ ਕਮੇਟੀ ਵਲੋਂ ਸਿਫਾਰਸ ਕਰਨ ਲਈ ਨਿੱਜੀ ਤੌਰ ਤੇ ਮੁਲਾਕਾਤ ਲਈ ਵੱਖ ਵੱਖ...
ਨੱਥੂਵਾਲਾ ਗਰਬੀ,18 ਦਸੰਬਰ (ਪੱਤਰ ਪਰੇਰਕ)-ਸਾਹਿਤ ਸਭਾ ਭਲੂਰ,ਮੋਗਾ (ਰਜਿ:) ਪੰਜਾਬ ਵੱਲੋਂ 20 ਦਸੰਬਰ ਸ਼ਾਮ 3 ਵਜੇ ਜਸਵੀਰ ਭਲੂਰੀਏ ਦੇ ਗ੍ਰਹਿ ਭਲੂਰ ਵਿਖੇ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਭਲੂਰੀਆ, ਸਰਪ੍ਰਸਤ ਮਾ: ਬਿੱਕਰ ਸਿੰਘ,ਸਕੱਤਰ ਰਾਜਵੀਰ ਭਲੂਰੀਆ ਅਤੇ ਬੇਅੰਤ ਗਿੱਲ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਉੱਘੇ ਪੰਜਾਬੀ ਪ੍ਰਵਾਸੀ ਸਾਹਿਤਕਾਰ...
ਮੋਗਾ,18 ਦਸੰਬਰ (ਜਸ਼ਨ)-ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਬਚਿੱਤਰ ਸਿੰਘ ਧੋਥੜ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਆਗੂਆਂ ਦੀ ਇੱਕ ਮੀਟਿੰਗ ਬੱਸ ਸਟੈਂਡ ਮੋਗਾ ਵਿੱਚ ਹੋਈ। ਇਸ ਮੌਕੇ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਜ਼ ਅਤੇ ਮੁਲਾਜ਼ਮ ਮੰਗਾਂ ਬਾਰੇ ਬਿਲਕੁਲ ਹੀ ਚੁੱਪ ਧਾਰੀ ਹੋਈ ਹੈ। ਉਹਨਾਂ ਕਿਹਾ ਕਿ ਭਿ੍ਰਸ਼ਟਾਚਾਰ ਪਹਿਲਾਂ ਦੀ ਤਰ੍ਹਾਂ ਹੀ ਹੈ, ਟ੍ਰਾਂਸਪੋਰਟ ਨੀਤੀ ਵੀ ਪ੍ਰਾਈਵੇਟਾਂ ਦੇ ਹੱਕ ਵਿੱਚ ਬਣਾਈ ਗਈ ਹੈ,...
ਮੋਗਾ, 18 ਦਸੰਬਰ (ਜਸ਼ਨ)-ਮੋਗਾ ਦੇ ਬੁੱਘੀਪੁਰਾ ਚੌਂਕ ਤੇ ਓਜ਼ੋਨ ਕੌਂਟੀ ਕਾਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਡਾਇਰੈਕਟਰ ਅਨੁਜ ਗੁਪਤਾ ਦੀ ਦੇਖ ਰੇਖ ਹੇਠ ਵਾਈਟ ਕਲਰ ਦਿਵਸ ਮਨਾਇਆ ਗਿਆ। ਸਮਾਗਮ ਵਿਚ ਛੋਟੇ ਬੱਚਿਆਂ ਨੇ ਸਫੈਦ ਰੰਗ ਦੇ ਕਪੜੇ ਪਾਏ ਹੋਏ ਸਨ,ਜੋ ਕਿ ਬੇਹੱਦ ਆਕਸ਼ਕ ਲੱਗ ਰਹੇ ਸਨ। ਸਕੂਲ ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ ਨੇ ਦੱਸਿਆ ਕਿ ਵਾਈਟ ਕਲਰ ਦਿਵਸ ਨਾਲ ਸਬੰਧਤ ਬੱਚਿਆ ਨੂੰ ਜਾਣਕਾਰੀ ਦਿਤੀ ਗਈ ਹੈ। ਇਸ ਮੌਕੇ ਬੱਚਿਆਂ ਨੇ ਵਾਈਟ ਕਲਰ ਦੇ ਨਾਲ...
ਮੋਗਾ,18 ਦਸੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਬੀਤੇ ਦਿਨੀ ਲਏ ਗਏ ਵਿਦਿਆਰਥੀਆਂ ਦੇ ਸਕਾਲਰਸ਼ਿਪ ਦਾ ਨਤੀਜਾ ਅੱਜ ਸਕੂਲ ਵਿਚ ਐਲਾਨਿਆ ਗਿਆ। ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੇ ਸਨਮਾਨ ਲਈ ਸਕੂਲ ਵਿਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਸਮੇਂ-ਸਮੇਂ ਤੇ ਸਕੂਲ ਵੱਲੋਂ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਮੰਤਵ ਨਾਲ ਸਕੂਲ...
ਮੋਗਾ,18 ਦਸੰਬਰ (ਜਸ਼ਨ)ਮਾਲਵੇ ਦੀ ਨਾਮਵਰ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਪੜਾਈ ਕਰਨ ਜਾਂ ਪੱਕੇ ਤੌਰ ’ਤੇ ਰਹਿਣ ਵਾਲਿਆਂ ਦੀ ਸਹਾਇਤਾ ਕਰ ਕੇ ਉਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ। ਸੰਸਥਾ ਦੇ ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਇਸ ਵਾਰ ਗੁਰਸਿਮਰਨਜੀਤ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਮੋਗਾ ਦਾ ਆਸਟੇ੍ਰਲੀਆ ਦਾ ਸਟੂਡੈਂਟ ਵੀਜ਼ਾ ਲਗਵਾਇਆ ਹੈ। ਗੁਰਸਿਮਰਨਜੀਤ ਸਿੰਘ ਦੇ ਆਈਲਟਸ ਵਿਚੋਂ ਓਵਰਆਲ 5.5 ਬੈਂਡ ਸਨ...
ਮੋਗਾ,18 ਦਸੰਬਰ (ਜਸ਼ਨ)-ਅੱਜ ਰੈਸਟ ਹਾੳੂਸ ਮੋਗਾ ਵਿਖੇ ਜ਼ਿਲਾ ਮੋਗਾ ਦੇ ਅਹਿਮ ਆਗੂਆਂ ਵੱਲੋਂ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ । ਇਸ ਮੌਕੇ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਲੋਕਾਂ ਵੱਲੋਂ ਦਿੱਤੇ ਭਰਵੇਂ ਹੰੁਗਾਰੇ ’ਤੇ ਖੁਸ਼ੀ ਪ੍ਰਗਟ ਕੀਤੀ ਗਈ । ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਦੇ ਵਿਧਾਇਕ ਡਾ: ਹਰਜੋਤ ਕਮਲ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਵਿਧਾਇਕ ਦਰਸ਼ਨ ਸਿੰਘ ਬਰਾੜ...
ਧਰਮਕੋਟ 17 ਦਸੰਬਰ (ਜਸ਼ਨ) - ਅੱਜ ਧਰਮਕੋਟ ਨਗਰ ਕੌਂਸਲ ਚੋਣਾ ਦਾ ਅਮਲ ਅਮਨ ਅਮਾਨ ਨਾਲ ਨੇਪਰੇ ਚੜਿਆ। ਸ਼ਹਿਰ ਦੇ ਕੁੱਲ 13 ਵਾਰਡਾਂ ਵਿਚੋਂ ਕਾਂਗਰਸ ਨੇ 11 ਵਾਰਡਾਂ ਵਿਜ ਜਿੱਤ ਪ੍ਰਾਪਤ ਕਰਕੇ ਜਿਥੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੂੰ ਹਲਕੇ ਦਾ ਹਰਮਨ ਪਿਆਰਾ ਨੇਤਾ ਸਿੱਧ ਕੀਤਾ ਹੈ ਉੱਥੇ ਅਮਨ ਅਮਾਨ ਨਾਲ ਹੋਈਆਂ ਵੋਟਾਂ ਉਪਰੰਤ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਸਦਕਾ ਕਾਕਾ ਲੋਹਗੜ ਦਾ ਸਿਆਸੀ ਕੱਦ ਹੋਰ ਉੱਚਾ ਹੋ ਗਿਆ ਹੈ । ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ...
ਧਰਮਕੋਟ 17 ਦਸੰਬਰ (ਜਸ਼ਨ) - ਅੱਜ ਧਰਮਕੋਟ ਨਗਰ ਕੌਂਸਲ ਚੋਣਾ ਦਾ ਅਮਲ ਅਮਨ ਅਮਾਨ ਨਾਲ ਨੇਪਰੇ ਚੜਿਆ। ਹੁਣ ਤੱਕ ਦੇ ਸਮੀਕਰਣਾਂ ਮੁਤਾਬਕ ਸ਼ਹਿਰ ਦੇ ਕੁੱਲ 13 ਵਾਰਡਾਂ ਵਿਚੋਂ ਕਾਂਗਰਸ ਦੇ 11 ਉਮੀਦਵਾਰ ਜੇਤੂ ਰਹੇ ਜਦ ਕਿ ਇਕ ਆਜ਼ਾਦ ਉਮੀਦਵਾਰ ਜਿੱਤਿਆ ਅਤੇ ਵਾਰਡ ਨੰਬਰ 7 ਤੋਂ ਸਾਬਕਾ ਕੌਂਸਲ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਦੀ ਪਤਨੀ ਮਨਜੀਤ ਕੌਰ ਜੇਤੂ ਰਹੀ ਤੇ ਇੰਜ ਇਸ ਜਿੱਤ ਨੇ ਨਗਰ ਕੌਂਸਲ ਧਰਮਕੋਟ ਵਿਚ ਸ਼ੋ੍ਰਮਣੀ ਅਕਾਲੀ ਦਲ ਦਾ ਨਾਅ ਬੋਲਦਾ ਰੱਖਿਆ ਅਤੇ ਕਾਂਗਰਸ ਦੀ ਹੰੂਝਾ ਫੇਰ...
ਮੋਗਾ, 17 ਦਸੰਬਰ (ਜਸ਼ਨ)ਸਰਬੱਤ ਦਾ ਭਲਾ ਸੁਸਾਇਟੀ ਵੱਲੋਂ ਦ ਵੈਦਰਿੰਗ ਰੋਜ਼ਿਜ਼ ਸਕੂਲ ਵਿਖੇ ਜੋ ਕਮਰਿਆਂ ਦੀ ਉਸਾਰੀ ਦਾ ਕੰਮ ਚਾਲੂ ਕਰਵਾਇਆ ਗਿਆ ਸੀ ਉਹ ਮੁਕੰਮਲ ਹੋ ਚੁੱਕਾ ਹੈ ਜਿਸ ਦਾ ਅੱਜ ਉਦਘਾਟਨ ਐਸ.ਪੀ. ਵਜ਼ੀਰ ਸਿੰਘ ਖਹਿਰਾ, ਪ੍ਰਧਾਨ ਤੁਸ਼ਾਰ ਗੋਇਲ ਅਤੇ ਸਮੂਹ ਸੁਸਾਇਟੀ ਦੇ ਮੈਂਬਰਾਂ ਦੀ ਅਗਵਾਈ ਹੇਠ ਕੀਤਾ ਗਿਆ। ਉਦਘਾਟਨ ਦੀ ਸ਼ੁਰੂਆਤ ਹਵਨ ਕਰਵਾ ਕੇ ਕੀਤੀ ਗਈ ਜਿਸ ਦੌਰਾਨ ਬੱਚਿਆਂ ਅਤੇ ਸਰਬੱਤ ਦੇ ਭਲੇ ਲਈ ਸੱੁਖ-ਸ਼ਾਂਤੀ ਮੰਗੀ ਗਈ। ਉਚੇਚੇ ਤੌਰ ’ਤੇ ਪੁੱਜੇ ਐਸ.ਪੀ. ਵਜ਼ੀਰ...

Pages