ਗੁਰਮੇਲ ਸਿੰਘ ਢਿੱਲੋਂ ਨਮਿੱਤ ਹੋਇਆ ਸ਼ਰਧਾਂਜਲੀ ਸਮਾਗਮ,ਅਹਿਮ ਸ਼ਖਸੀਅਤਾਂ ਨੇ ਦਿੱਤੀਆਂ ਭਾਵਭਿੰਨੀਆਂ ਸ਼ਰਧਾਂਜਲੀਆਂ

ਮੋਗਾ, 4 ਫਰਵਰੀ (ਜਸ਼ਨ)- ਮਾਰਕੀਟ ਕਮੇਟੀ ਬੱਧਨੀ ਕਲਾਂ ਦੇ ਸਾਬਕਾ ਚੇਅਰਮੈਨ ਅਤੇ ਜ਼ਿਲਾ ਪ੍ਰੀਸ਼ਦ ਮੋਗਾ ਦੇ ਮੈਂਬਰ ਜਗਰੂਪ ਸਿੰਘ ਤਖਤੂਪੁਰਾ ਦੇ ਸਹੁਰਾ ਸਾਹਿਬ ਅਤੇ ਸਕੱਤਰ ਸਿੰਘ ਢਿੱਲੋਂ ਦੇ ਪਿਤਾ ਗੁਰਮੇਲ ਸਿੰਘ ਢਿੱਲੋਂ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਮਹਿਮਾ ਸਿੰਘ ਵਾਲਾ ਵਿਖੇ ਹੋਇਆ। ਇਸ ਮੌਕੇ ਪਾਠਾਂ ਦੇ ਭੋਗ ਉਪਰੰਤ ਰਾਗੀ ਸਿੰਘਾ ਨੇ ਵੈਰਾਗਮਈ ਕੀਰਤਨ ਕੀਤਾ। ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਜਿਲਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਗੁਰਮੇਲ ਸਿੰਘ ਢਿੱਲੋਂ ਵੱਲੋਂ ਪਰਿਵਾਰ ਦੀ ਤਰੱਕੀ ਅਤੇ ਸਮਾਜ ਦੀ ਸੇਵਾ ਲਈ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦਾ ਇਕੱਠ ਦੱਸਦਾ ਹੈ ਕਿ ਪਰਿਵਾਰ ਦੀ ਇਲਾਕੇ ਵਿਚ ਵਿਲੱਖਣ ਪਹਿਚਾਣ ਹੈ। ਉਨਾਂ ਭੋਗ ਸਮਾਗਮ ਵਿਚ ਪਹੰੁਚੇ ਰਾਜਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਵਿਧਾਇਕ ਡਾ. ਹਰਜੋਤਕਮਲ ਮੋਗਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵਿਨੋਦ ਬਾਂਸਲ, ਸੂਬਾ ਕਾਂਗਰਸ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਰਵਿੰਦਰ ਸਿੰਘ ਰਵੀ ਗਰੇਵਾਲ,ਸੀਨੀਅਰ ਅਕਾਲੀ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ,ਮੇਅਰ ਅਕਸ਼ਿਤ ਜੈਨ, ਸੀਨੀਅਰ ਕਾਂਗਰਸੀ ਆਗੂ ਰਾਮਪਾਲ ਧਵਨ,ਡਿਪਟੀ ਮੇਅਰ ਜਰਨੈਲ ਸਿੰਘ ਦੁੱਨੇਕੇ, ਨਸੀਬ ਬਾਵਾ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ, ਗੁਰਪ੍ਰਤਾਪ ਸਿੰਘ ਖੋਸਾ,ਸਤੀਸ਼ ਗਰੋਵਰ, ਆਤਮਜੀਤ ਸਿੰਘ, ਪਿ੍ਰੰਸੀਪਲ ਪੂਰਨ ਸਿੰਘ, ਹਰਜਿੰਦਰ ਸਿੰਘ ਮੱਲਕੇ, ਛਿੰਦਾ ਬਰਾੜ, ਕੌਂਸਲਰ ਬੋਹੜ ਸਿੰਘ, ਸਾਧੂ ਸਿੰਘ ਕੁਲਾਰ,ਚੇਅਰਮੈਨ ਰਮੇਸ਼ ਕੁੱਕੂ,ਸਰਪੰਚ ਸੁਖਜਿੰਦਰ ਬੁੱਕਣਵਾਲਾ,ਜਗਸੀਰ ਸੀਰਾ,ਤਿਲਕਰਾਜ ਬਾਘਾਪੁਰਾਣਾ,ਜਗਜੀਤ ਸਿੰਘ ਜੀਤਾ, ਸੁਖਜਿੰਦਰ ਬਲਖੰਡੀ, ਠੇਕੇਦਾਰ ਇੰਦਰਪਾਲ ਬੱਬੀ, ਨਛੱਤਰ ਸਿੰਘ ਕੂਨਰ, ਵਿਜੇ ਸੂਦ, ਸਰਪੰਚ ਜਸਵੰਤ ਸਿੰਘ, ਸਾਬਕਾ ਸਰਪੰਚ ਰਛਪਾਲ ਸਿੰਘ, ਪ੍ਰਧਾਨ ਜਗਜੀਤ ਜੱਗੂ ਲੋਪੋਂ,ਦਾਰਾ ਸਿੰਘ ਨਿੳੂਜੀਲੈਂਡ,ਐਡਵੋਕੇਟ ਹਰਿੰਦਰ ਸੰਧੂ, ਸਰਪੰਚ ਹਰਨੇਕ ਸਿੰਘ ਰਾਮੂੰਵਾਲਾ, ਬਾਬ ਨੌ ਨਿਹਾਲ ਸਿੰਘ, ਐਡਵੋਕੇਟ ਕਰਮਜੀਤ ਗਿੱਲ, ਕੌਂਸਲਰ ਨਰਿੰਦਰਪਾਲ ਸਿੱਧੂ,  ਕੌਂਸਲਰ ਅਮਰੇਸ਼ ਬੱਗਾ, ਕੌਂਸਲਰ ਦਵਿੰਦਰ ਤਿਵਾੜੀ, ਕੌਂਸਲਰ ਮਨਜੀਤ ਧੰਮੂ, ਕੌਂਸਲਰ ਪ੍ਰੇਮਚੰਦ ਚੱਕੀਵਾਲਾ,ਸਾਬਕਾ ਸਰਪੰਚ ਗੁਰਜਿੰਦਰ ਸਿੰਘ ਵੱਡਾ ਘਰ,ਅੱਤਰ ਸਿੰਘ ਖੁਖਰਾਣਾ, ਕੁਲਵਿੰਦਰ ਮਨੀਲਾ, ਸੁਖਪਾਲ ਮਨੀਲਾ, ਅਸ਼ਵਨੀ ਮੱਟੂ, ਅਵਤਾਰ ਸਿੰਘ ਮੀਨਾ ਜਿਲਾ ਪ੍ਰਧਾਨ ਅਕਾਲੀ ਦਲ ਫਿਰੋਜਪੁਰ,ਕੌਂਸਲਰ ਪਵਿੱਤਰ ਸਿੰਘ ਢਿੱਲੋਂ,ਦਿਲਬਾਗ ਸਿੰਘ ਭੰਮੀਪੁਰਾ, ਸਾਬਕਾ ਚੇਅਰਮੈਨ ਨਛੱਤਰ ਸਿੰਘ ਕੋਰੇਵਾਲਾ, ਸਰਪੰਚ ਬੋਹੜ ਸਿੰਘ ਥਮਣਵਾਲਾ, ਉਪਿੰਦਰ ਗਿੱਲ, ਕੌਂਸਲਰ ਗੁਰਮਿੰਦਰਜੀਤ ਸਿੰਘ ਬੱਬਲੂ, ਜਗਸੀਰ ਸਿੰਘ ਨੰਗਲ, ਭੋਲਾ ਸਿੰਘ ਸਮਾਧ ਭਾਈ, ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਲਖਵੀਰ ਸਿੰਘ ਸਰਪੰਚ ਸੰਧੂਆਵਾਲਾ, ਨਵਦੀਪ ਸੰਘਾ, ਬਲਵੰਤ ਸਿੰਘ ਬੁੱਧ ਸਿੰਘ ਵਾਲਾ, ਐਕਸੀਅਨ ਕਮਲਜੀਤ ਸਿੰਘ, ਪਿ੍ਰਤਪਾਲ ਸਾਈਆਂਵਾਲਾ ਤੋਂ ਇਲਾਵਾ ਵੱਖ-ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਆਗੂ ਹਾਜ਼ਰ ਸਨ।
   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।