ਅਜੀਤਵਾਲ, 7 ਫਰਵਰੀ (ਬਿੱਟੂ ਗਰੋਵਰ) : ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸਥਾਨਕ ਕਸਬੇ ਵਿਖੇ ਗੁਰਦੁਆਰਾ ਭਗਤ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਵੱਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ । ਸ੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਬਹੁਤ ਹੀ ਸੁੰਦਰ ਪਾਲਕੀ ਵਿੱਚ ਬਿਰਾਜਮਾਨ ਸਨ ਤੇ ਸੰਗਤਾ ਪਿੱਛੇ ਪਿੱਛੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਚਲ ਰਹੀਆਂ ਸਨ। ਨਗਰ ਕੀਰਤਨ ਦੌਰਾਨ...
News
ਫਤਿਹਗੜ੍ਹ ਪੰਜਤੂਰ 8 ਫਰਵਰੀ (ਕੁਲਦੀਪ ਗਰੋਵਰ) ਥਾਣਾ ਫਤਿਹਗੜ੍ਹ ਪੰਜਤੂਰ ਪੁਲੀਸ ਵੱਲੋਂ ਧਾਰਮਿਕ ਡੇਰੇ ਦੇ ਸੇਵਾਦਾਰ ਅਤੇ ਉਸਦੇ ਦੋ ਹੋਰ ਸਾਥੀਆਂ ਉੱਤੇ ਬਿਜਲੀ ਦੀਆਂ ਮੋਟਰਾਂ ਤੇ ਹੋਰ ਸਾਮਾਨ ਦੀ ਚੋਰੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲੀਸ ਸੂਤਰਾਂ ਅਨੁਸਾਰ ਇਹ ਕਾਰਵਾਈ ਬਿਜਲੀ ਦੀ ਦੁਕਾਨ ਕਰਦੇ ਸੁਰਜੀਤ ਸਿੰਘ ਸੋਨੂੰ ਪੁੱਤਰ ਗੁਰ ਸਿੰਘ ਵਾਸੀ ਪਿੰਡ ਲੱਲੇ ਦੇ ਬਿਆਨਾਂ ਦੇ ਆਧਾਰ ਤੇ ਕੀਤੀ ਗਈ ਹੈ ਅਤੇ ਤਿੰਨ ਵਿਅਕਤੀਆਂ ਦੇ ਖਿਲਾਫ...
ਮੋਗਾ 7 ਫਰਵਰੀ ( ਬਿੱਟੂ ਗਰੋਵਰ) ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨੌਜਵਾਨਾਂ ਪ੍ਰਤੀ ਵਿਕਾਸ ਪੱਖੀ ਸੋਚ ਸਦਕਾ ਅੱਜ ਵਾਰਡ ਨੰਬਰ 50 ਲੰਢੇਕੇ ਵਿਖੇ ਕੌਂਸਲਰ ਜਸਵਿੰਦਰ ਸਿੰਘ ਕਾਕਾ ਦੇ ਵਾਰਡ ਵਿੱਚ 1 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਖੇਡ ਗਰਾਊਂਡ ਦੇ ਨਿਰਮਾਣ ਦਾ ਉਦਘਾਟਨ ਮੇਅਰ ਪ੍ਰਵੀਨ ਕੁਮਾਰ ਨਾਲ ਮਿਲਕੇ ਕੀਤਾ। ਇਸ ਮੌਕੇ ਮੋਗਾ ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਆਮ ਆਦਮੀ ਪਾਰਟੀ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਪ੍ਰੇਮ ਚੰਦ ਚੱਕੀਵਾਲਾ,...
ਮੋਗਾ 7 ਫਰਵਰੀ ( ਬਿੱਟੂ ਗਰੋਵਰ ) ਸਿੱਖਿਆ ਕ੍ਰਾਂਤੀ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ 49 ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਦੋ ਅਤਿ-ਆਧੁਨਿਕ ਲੈਬਾਂ, ਦੋ ਨਵੇਂ ਕਲਾਸਰੂਮ ਅਤੇ ਇੱਕ ਚਾਰਦੀਵਾਰੀ ਦਾ ਉਦਘਾਟਨ ਕੀਤਾ। ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਸਿੱਖਿਆ ਕ੍ਰਾਂਤੀ ਦੇ ਜ਼ੋਨ ਇੰਚਾਰਜ ਅਨਿਲ ਸ਼ਰਮਾ, ਸਿੱਖਿਆ ਕ੍ਰਾਂਤੀ ਦੇ ਜ਼ਿਲ੍ਹਾ...
ਧਰਮਕੋਟ ,8 february (ਦਵਿੰਦਰ ਸਿੰਘ ਬਿੱਟੂ ) ਧਰਮਕੋਟ ਇਲਾਕੇ ਦੀ ਨਾਮਵਰ ਸੰਸਥਾ ਨਵਯੁਗ ਪਬਲਿਕ ਸੀ: ਸੈ: ਸਕੂਲ ਵਿੱਚ ਵਿਦਾਇਗੀ ਪਾਰਟੀ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਹ ਪਾਰਟੀ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ। ਸਮਾਰੋਹ ਦੀ ਸ਼ੁਰੂਆਤ ਪਰਮਾਤਮਾ ਨੂੰ ਯਾਦ ਕਰ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਸਮਾਰੋਹ ਦੇ ਸ਼ੁਰੂ ਵਿਚ ਵਿਦਿਆਰਥੀਆਂ ਵੱਲੋਂ ਸਵਾਗਤੀ ਨਾਚ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੇ ਮਨੋਰੰਜਨ ਲਈ ਇਕ...
ਧਰਮਕੋਟ, 8 ਫਰਵਰੀ (ਜਗਰਾਜ ਸਿੰਘ ਸੰਘਾ) "ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਧੁਰ ਅੰਦਰ ਤੱਕ ਅੱਕੇ ਹੋਏ ਲੋਕ ਹੁਣ ਇਸ ਪਾਰਟੀ ਦੇ ਨਖਿੱਧ ਸ਼ਾਸਨ ਨੂੰ ਪਰੇ ਧੱਕਣ ਲਈ ਪੱਬਾਂ ਭਾਰ ਹੋਏ ਪਏ ਹਨ ਅਤੇ ਕਾਂਗਰਸ ਦੀ ਸਰਕਾਰ ਲਿਆਉਣ ਲਈ ਇਥੋਂ ਤੱਕ ਉਤਸਕ ਹਨ ਕਿ ਸੱਥਾਂ ਵਿੱਚ ਕਾਂਗਰਸ ਦੇ ਅਤੀਤ ਵਾਲੇ ਰਾਜਭਾਗ ਦੇ ਗੁਣ ਗਾਨ ਕਰਕੇ ਲੋਕਾਂ ਨੂੰ ਪ੍ਰੇਰਤ ਕਰਨ ਜੁੱਟ ਗਏ ਹਨ" । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸਾਬਕਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ...
ਚੰਡੀਗੜ੍ਹ, 8 ਫਰਵਰੀ 2026 ( ਜਸ਼ਨ ) ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਬਾਰੇ ਕੀਤੀ ਗਈ ਮੰਦਭਾਗੀ ਤੇ ਆਪੱਤੀਜਨਕ ਟਿੱਪਣੀ ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚਕ ਅਤੇ 'ਆਪ' ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਾਂਝੇ ਤੌਰ 'ਤੇ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ...
ਮੋਗਾ, 8 ਫਰਵਰੀ ( ਜਸ਼ਨ ) ਲਾਇਨਜ਼ ਕਲੱਬ ਮੋਗਾ ਸਿਟੀ ਅਤੇ ਸਕਾਈਡੋਮ ਗਰੁੱਪ ਆਫ ਕੰਪਨੀ ਕੈਨੇਡਾ ਦੇ ਸਹਿਯੋਗ ਨਾਲ ਸਰਦਾਰ ਤੀਰਥ ਸਿੰਘ ਗੈਦੂ ਅਤੇ ਮਾਤਾ ਹਰਦਿਆਲ ਕੌਰ ਗੈਦੂ ਜੈ ਸਿੰਘ ਵਾਲਾ ਦੀ ਯਾਦ ਵਿਚ 22ਵਾਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ 22 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਤੋਂ ਦੁਪਹਿਰ 1.30 ਵਜੇ ਤੱਕ ਤੀਰਥ ਸਿੰਘ ਗੈਦੂ (ਰਣਧੀਰ ਸਿੰਘ) ਦੇ ਗ੍ਰਹਿ ਵਿਖੇ ਨੇੜੇ ਸਰਕਾਰੀ ਸਕੂਲ ਪਿੰਡ ਜੈ ਸਿੰਘ ਵਾਲਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਚੇਅਰਮੈਨ...
ਮੋਗਾ, 8 ਫਰਵਰੀ ( ਜਸ਼ਨ ) ਸ਼ਹਿਰ ਦੀ ਬਾਜੀਗਰ ਬਸਤੀ ਦਾ ਰਹਿਣ ਵਾਲਾ ਇਕ ਮਾਸੂਮ ਬੱਚਾ ਇਸ ਸਮੇਂ ਇਕ ਗੰਭੀਰ ਬਿਮਾਰੀ, ਦੂਜੇ ਪੜਾਅ ਦੇ ਬਲੱਡ ਕੈਂਸਰ ਨਾਲ ਜੂਝ ਰਿਹਾ ਹੈ। ਇੰਨੀ ਛੋਟੀ ਉਮਰ ਵਿਚ ਇਸ ਘਾਤਕ ਬਿਮਾਰੀ ਨਾਲ ਜੂਝ ਰਿਹਾ ਹੈ, ਬੱਚਾ ਅਤੇ ਉਸਦਾ ਪਰਿਵਾਰ ਡੂੰਘੀ ਮਾਨਸਿਕ ਅਤੇ ਵਿੱਤੀ ਪ੍ਰੇਸ਼ਾਨੀ ਵਿਚ ਹੈ। ਡਾਕਟਰਾਂ ਅਨੁਸਾਰ, ਬੱਚੇ ਦੇ ਇਲਾਜ ਲਈ ਵਾਰ-ਵਾਰ, ਮਹਿੰਗੀਆਂ ਦਵਾਈਆਂ ਅਤੇ ਖੂਨ ਚੜ੍ਹਾਉਣ ਦੀ ਲੋੜ ਹੈ। ਪਰਿਵਾਰ ਦੀ ਮਾੜੀ ਵਿੱਤੀ ਸਥਿਤੀ ਨੇ ਉਨ੍ਹਾਂ ਲਈ ਇਲਾਜ ਦਾ...
ਮੋਗਾ,7 ਫਰਵਰੀ ( ਜਸ਼ਨ ) ਮੋਗਾ ਜ਼ਿਲ੍ਹੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਗੁੱਡ ਬਾਏ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ।ਇਸ ਪ੍ਰੋਗਰਾਮ ਵਿੱਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਪਾਰਟੀ ਲਈ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤਾ ।ਸਕੂਲ ਦੇ ਹਾਲ ਨੂੰ ਬੜੇ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਬਾਰ੍ਹਵੀਂ ਜਮਾਤ ਦੇ ਹਰ ਵਿਦਿਆਰਥੀ ਨੂੰ ਤਿਲਕ ਲਗਾ ਕੇ 'ਜੀ...

