ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ‘ਚ ਲਗਾਏ ਖੂਨਦਾਨ ਕੈਂਪ ‘ਚ ਸ਼ਹੀਦ ਜੈਮਲ ਸਿੰਘ ਦੇ ਪਿਤਾ ਨੇ ਆਖਿਆ ਕਿ ‘‘ਸ਼ਹੀਦਾਂ ਦਾ ਡੁਲ੍ਹਿਆ ਖੂਨ ਕਦੇ ਅਜ਼ਾਈਂ ਨਹੀਂ ਜਾਂਦਾ’’

ਮੋਗਾ 6 ਮਾਰਚ (ਜਸ਼ਨ) : ਸ਼ਹੀਦਾਂ ਦੇ ਡੁੱਲੇ ਹੋਏ ਖੂਨ ਨਾਲ ਹੀ ਧਰਤੀ ਆਬਾਦ ਹੁੰਦੀ ਹੈ ਤੇ ਕੌਮਾਂ ਉਸ ਧਰਤੀ ਦੇ ਟੁਕੜੇ ਤੇ ਰਾਜ ਕਰਨ ਯੋਗ ਬਣਦੀਆਂ ਹਨ, ਜਿਸ ਨੂੰ ਸ਼ਹੀਦ ਆਪਣਾ ਖੂਨ ਦੇ ਕੇ ਸਿੰਜਦੇ ਹਨ, ਇਸ ਲਈ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਕਦੇ ਅਜਾਈਂ ਨਹੀਂ ਜਾਂਦਾ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਪੁਲਵਾਮਾ ਵਿੱਚ ਸ਼ਹੀਦ ਹੋਏ ਮੋਗਾ ਜਿਲੇ ਦੇ ਬਹਾਦਰ ਜਵਾਨ ਜੈਮਲ ਸਿੰਘ ਦੇ ਪਿਤਾ ਸ. ਜਸਵੰਤ ਸਿੰਘ ਨੇ ਬਹੁਮੰਤਵੀਂ ਸਹਿਕਾਰੀ ਖੇਤੀਬਾੜੀ ਸਭਾ ਬਿਲਾਸਪੁਰ ਵੱਲੋਂ ਰੂਰਲ ਐਲ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ ।

ਉਹਨਾਂ ਕਿਹਾ ਕਿ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹ ਕਦੇ ਖਤਮ ਨਹੀਂ ਹੁੰਦੀਆਂ ਤੇ ਮੈਨੂੰ ਖੁਸ਼ੀ ਹੈ ਕਿ ਜੈਮਲ ਸਿੰਘ ਦੀ ਵਿਰਾਸਤ ਨੂੰ ਸਾਂਭਣ ਲਈ ਨੌਜਵਾਨਾਂ ਵਿੱਚ ਭਾਰੀ ਉਤਸਾਹ ਹੈ ਤੇ ਇਹ ਹੌਸਲਾ ਮੈਨੂੰ ਆਪਣੇ ਪੁੱਤਰ ਦੇ ਸ਼ਹੀਦ ਹੋਣ ਦੇ ਗਮ ਵਿੱਚ ਡੁੱਬਣ ਨਹੀਂ ਦਿੰਦਾ । ਇਸ ਮੌਕੇ ਸਟੇਜ਼ ਸਕੱਤਰ ਜਗਤਾਰ ਸਿੰਘ ਤਖਤੂਪੁਰਾ ਨੇ ਸਮਾਗਮ ਦੇ ਸ਼ੁਰੂ ਵਿੱਚ ਸਭ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਵਾ ਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਐਨ.ਜੀ.ਓ. ਦੇ ਜਿਲਾ ਪ੍ਧਾਨ ਮਹਿੰਦਰ ਪਾਲ ਲੂੰਬਾ, ਦੀ ਬਿਲਾਸਪੁਰ ਸਪੋਰਟਸ ਕਲੱਬ ਦੇ ਪ੍ਧਾਨ ਹਰਵੀਰ ਸਿੰਘ ਹੈਰੀ, ਬਲਾਕ ਪ੍ਧਾਨ ਗੁਰਚਰਨ ਸਿੰਘ ਰਾਜੂ ਪੱਤੋ ਅਤੇ ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਧਾਨ ਗੁਰਮੇਲ ਸਿੰਘ ਭਾਗੀਕੇ ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਸਭ ਨੂੰ ਇਸ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਲਈ ਪ੍ੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮੀ ਨਹੀਂ ਆਉਂਦੀ ਅਤੇ 18 ਤੋਂ 65 ਸਾਲ ਦੀ ਉਮਰ ਦਾ ਹਰ ਤੰਦਰੁਸਤ ਵਿਅਕਤੀ, ਜਿਸ ਦਾ ਭਾਰ 45 ਕਿਲੋ ਤੋਂ ਉਪਰ ਹੈ ਤੇ ਉਸ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਹੈ, ਤਾਂ ਉਹ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ । ਇਸ ਮੌਕੇ ਮਾ. ਪਰਮਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ, ਪਤਵੰਤਿਆਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ । ਸਹਿਕਾਰੀ ਖੇਤੀਬਾੜੀ ਸਭਾ ਬਿਲਾਸਪੁਰ ਵੱਲੋਂ ਸ਼ਹੀਦ ਦੇ ਪਿਤਾ ਜਸਵੰਤ ਸਿੰਘ, ਮਹਿੰਦਰ ਪਾਲ ਲੂੰਬਾ, ਸਰਪੰਚ ਹਰਭਜਨ ਸਿੰਘ ਬਹੋਨਾ, ਡਾ. ਸੁਮੀ ਗੁਪਤਾ ਅਤੇ ਬਲੱਡ ਬੈਂਕ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਕੈਂਪ ਵਿੱਚ ਸਰਪੰਚ ਹਰਭਜਨ ਸਿੰਘ ਬਹੋਨਾ ਨੇ 37ਵੀਂ ਵਾਰ ਖੂਨਦਾਨ ਕੀਤਾ ਅਤੇ ਕੁੱਲ 71 ਵਿਅਕਤੀਆਂ ਨੇ ਖੂਨਦਾਨ ਕੀਤਾ । ਇਹਨਾਂ ਖੂਨਦਾਨੀਆਂ ਨੂੰ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੋਕੇ ਜਿਲਾ ਮਾਰਕਫੈਡ ਦਫਤਰ ਮੋਗਾ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਬੰਧ ਵੀ ਕੀਤਾ ਅਤੇ ਆਪਣੇ ਉਤਪਾਦਨਾ ਦੀ ਪ੍ਦਰਸ਼ਨੀ ਵੀ ਲਗਾਈ । ਇਸ ਮੌਕੇ ਕਲੱਬ ਪ੍ਧਾਨ ਜਸਵੀਰ ਸਿੰਘ ਮਿੱਠੂ, ਪਾਲਾ ਦਿਓਲ, ਤਿ੍ਲੋਚਨ ਲੋਚੀ, ਜਗਤਾਰ ਸਿੰਘ ਬੁਰਜ ਹਮੀਰਾ, ਗੁਰਦੇਵ ਸਿੰਘ ਰਾਮਾ, ਮੈਨੇਜਰ ਹਰਮਨਜਿੰਦਰ ਸਿੰਘ, ਆਡਿਟ ਇੰਸ: ਰਣਜੀਤ ਸਿੰਘ ਟੱਕਰ, ਨਿਤਿਨ ਸ਼ਰਮਾ, ਸੁਸਾਇਟੀ ਪ੍ਧਾਨ ਹਰਕੇਵਲ ਸਿੰਘ, ਹਰਨੇਕ ਸਿੰਘ, ਹਰਜੀਤ ਸਿੰਘ ਰਾਮਾ, ਸ਼ੇਰ ਸਿੰਘ, ਮਹਿੰਦਰ ਸਿੰਘ, ਸਰਪੰਚ ਗੁਰਪ੍ੀਤ ਸਿੰਘ ਮਾਛੀਕੇ, ਹਰਦੇਵ ਸਿੰਘ, ਦਵਿੰਦਰ ਦਾਸ, ਰਾਜਵਿੰਦਰ ਸਿੰਘ ਅਤੇ ਅਮਨਪ੍ੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਅਤੇ ਇਲਾਕੇ ਦੇ ਨੌਜਵਾਨ ਹਾਜਰ ਸਨ ।