ਸੁਖਪਾਲ ਸਿੰਘ ਖਹਿਰਾ ਕੁਰਸੀ ਲਈ ਪੰਜਾਬ ਦੇ ਨੌਜਵਾਨਾਂ ਨੂੰ ਕੁਰਬਾਨ ਨਹੀ ਕਰਦਾ:ਅੱਕੀ ਗਿੱਲ, ਮਾ. ਬਲਦੇਵ ਸਿੰਘ

ਬਰਗਾੜੀ 8 ਮਾਰਚ (ਮਨਪ੍ਰੀਤ ਸਿੰਘ ਬਰਗਾੜੀ / ਸਤਨਾਮ ਬੁਰਜ ਹਰੀਕਾ):ਪੰਜਾਬ ਦੀ ਸਿਆਸਤ ਅੰਦਰ ਜੇਕਰ ਆਮ ਘਰਾਂ ਦੇ ਨੌਜਵਾਨਾਂ ਨੂੰ ਉੱਚ ਅਹੁਦਿਆਂ ਤੇ ਬਿਠਾਇਆ ਜਾਂਦਾ ਹੈ ਤਾਂ ਪੰਜਾਬ ਵਿੱਚ ਨਵੀਂ ਕ੍ਰਾਂਤੀ ਆਵੇਗੀ ਜੋ ਇਹ ਬੁੱਢੀ ਸਿਆਸਤ ਨੂੰ ਕਦੇ ਵੀ ਬਰਦਾਸ਼ਤ ਨਹੀ ਹੈ ਕਿਉਂਕਿ ਜਿੰਨਾ ਮੁੱਦਿਆਂ ਤੇ  ਦੇਸ਼ ਅਜਾਦ ਹੋਣ ਤੋਂ ਅੱਜ ਤੱਕ ਸਿਆਸਤ ਹੀ ਖੇਡੀ ਹੈ ਉਨ੍ਹਾਂ ਮੁੱਦਿਆਂ ਨੂੰ ਨੌਜਵਾਨ ਸਿਆਸੀ ਵਰਗ ਪਹਿਲੇ ਪੰਜਾ ਸਾਲਾਂ ਵਿੱਚ ਹੀ ਪੂਰਾ ਕਰ ਸਕਦਾ ਹੈ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਤੇ ਪੰਜਾਬ ਏਕਤਾ ਪਾਰਟੀ ਦੇ ਸੂਬਾ ਸਕੱਤਰ ਅੱਕੀ ਗਿੱਲ ਘੱਲ੍ਹ ਖੁਰਦ ਅਤੇ ਮਾ. ਬਲਦੇਵ ਸਿੰਘ ਹਲਕਾ ਵਿਧਾਇਕ ਜੈਤੋ ਨੇ ਰੋਜ਼ਾਨਾ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਅੱਗੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਕੁਰਸੀ ਦਾ ਭੁੱਖਾ ਨਹੀ ਤੇ ਉਹ ਕੁਰਸੀ ਲਈ ਪੰਜਾਬ ਦੇ ਨੌਜਵਾਨਾਂ ਨੂੰ ਕੁਰਬਾਨ ਨਹੀ ਕਰਦਾ ਉਹ ਪੰਜਾਬ ਦਾ ਦਰਦ ਮਹਿਸੂਸ ਕਰਦਾ ਹੈ ਤੇ ਪੰਜਾਬ ਦੀ ਖੁਸ਼ਹਾਲੀ ਲੋਚਦਾ ਹੈ ਤੇ ਪੰਜਾਬ ਦੇ ਨੌਜਵਾਨਾਂ ਨੂੰ ਬੂਥਾਂ ਤੇ ਕਬਜਿਆਂ ਅਤੇ ਦਰੀਆਂ ਵਿਛਾਉਣ ਤੱਕ ਨਹੀ ਰੱਖਣਾ ਚਾਹੁੰਦਾ ਉਹ ਜਾਣਦਾ  ਹੈ ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਰੀੜ੍ਹ ਦੀ ਹੱਡੀ ਤੇ ਲੱਗੀ ਸੱਟ ਸਰੀਰ ਨੂੰ ਨਕਾਰਾ ਕਰ ਦਿੰਦੀ ਹੈ ਇਸ ਤਹਿਤ ਹੀ ਉਨ੍ਹਾਂ ਆਮ ਘਰ ਦੇ ਪੁੱਤ ਸਨਕਦੀਪ ਸਿੰਘ ਸੰਧੂ ਨੂੰ ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ ਲਾਇਆ ਹੈ ਇਹ ਓਹੀ ਸਨਕਦੀਪ ਸਿੰਘ ਸੰਧੂ ਹੈ ਜੋ ਆਮ ਆਦਮੀ ਪਾਰਟੀ ਦਾ ਜ਼ਿਲਾ ਪ੍ਰਧਾਨ ਹੁੰਦਾ ਸੀ। ਇਸ ਨੌਜਵਾਨ ਦੇ ਘਰੋਂ ਸੁਖਪਾਲ ਸਿੰਘ ਖਹਿਰਾ ਨੇ ਰੋਟੀ ਖਾਦੀ ਸੀ ਜਿਸ ਦੀ ਸਜ਼ਾ ਆਪ ਦੀ  ਪਾਰਟੀ ਕਹਿਣ ਵਾਲੀ ਆਮ ਆਦਮੀ ਪਾਰਟੀ ਨੇ ਜ਼ਿਲਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਇਸ ਹੋਣਹਾਰ ਨੌਜਵਾਨ ਨੂੰ  ਦਿੱਤੀ ਸੁਖਪਾਲ ਸਿੰਘ ਖਹਿਰਾ ਨੂੰ ਪਤਾ ਕਿ ਇਹ ਨੌਜਵਾਨ ਪੰਜਾਬ ਦੇ ਫਿਕਰਮੰਦ ਨੇ ਤਾਹੀ ਉਹਨਾ ਪੰਜਾਬ ਏਕਤਾ ਪਾਰਟੀ ਦੀ ਵਾਂਗਡੋਰ ਐਸੇ ਨੌਜਵਾਨਾਂ ਦੇ ਹੱਥ ਹੋਣੀ ਚਾਹੀਦੀ ਹੈ । ਉਨਾਂ ਅੱਗੇ ਕਿਹਾ ਕਿ ਕਿਹੜੀ ਐਸੀ ਪਾਰਟੀ ਹੈ ਜੋ ਸਾਡੀ ਪੰਜਾਬ ਏਕਤਾ ਪਾਰਟੀ ਵਾਂਗ ਹਿੱਕ ਠੋਕ ਕੇ ਐਫੀਡੈਵਟ ਲਿਖ ਕੇ ਦੇਣ ਦੀ ਹਿੰਮਤ ਰੱਖਦੀ ਹੋਵੇ ਕਿ ਜਿਹੜੇ ਵਾਅਦੇ ਅਸੀ ਲੋਕਾਂ ਨਾਲ ਕੀਤੇ ਹਨ ਜੇ ਨਹੀ ਪੂਰੇ ਹੋਏ ਦੋ ਸਾਲਾਂ ਵਿੱਚ ਦੀ  ਮਾਨਤਾ ਰੱਦ ਕਰ ਦਿਓ ਜੇ ਇਨ੍ਹਾ ਵਿਚਾਰਾਂ ਨਾਲ ਸਮਾਜਸੇਵੀ ਗੈਰੀ ਹੁੰਦਲ ਐਨ ਆਰ ਆਈ, ਮਨਜੀਤ ਸੰਧੜ, ਰਵੀ ਧਾਲੀਵਾਲ, ਗੋਪੀ ਖਹਿਰਾ, ਸਤਿਨਾਮ ਸਿੰਘ ਸੰਘਾ ਅਤੇ ਅਮਰ ਸੰਘੇੜਾ, ਨੇ ਵੀ  ਤਸੱਲੀਬਖਸ਼ ਸਹਿਮਤੀ ਪ੍ਰਗਟਾਈ ।