ਕਾਂਗਰਸੀ ਆਗੂ ਬਲਰਾਮ ਸ਼ਰਮਾ ਬੱਬੀ ਦੀ ਪੁੱਤਰੀ ਦੀ ਅਚਾਨਕ ਮੌਤ ,ਇਲਾਕੇ ‘ਚ ਸੋਗ ਦੀ ਲਹਿਰ

ਕੋਟ ਈਸੇ ਖਾਂ,9 ਮਾਰਚ (ਜਸ਼ਨ) : ਅੱਜ ਉਸ ਸਮੇਂ ਮੋਗਾ ਜ਼ਿਲੇ ‘ਚ ਸੋਗ ਦੀ ਲਹਿਰ ਫੈਲ ਗਈ ਜਦੋਂ ਸੀਨੀਅਰ ਕਾਂਗਰਸੀ ਆਗੂ ਬਲਰਾਮ ਸ਼ਰਮਾ ਬੱਬੀ ਦੀ 16 ਸਾਲਾ ਬੇਟੀ  ਦੀ ਅਚਾਨਕ ਮੌਤ ਹੋ ਗਈ । ਇਸ ਅਣਹੋਣੀ ਖ਼ਬਰ ਨੂੰ ਸੁਣਦਿਆਂ ਹੀ ਇਲਾਕੇ ਭਰ ਦੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜ ਸੇਵੀ ਸਖਸ਼ੀਅਤਾਂ ਤੋਂ ਇਲਾਵਾ ਇਲਾਕੇ ਭਰ ਦੇ ਲੋਕਾਂ ਨੇ ਇਸ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ । ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਸ਼ਰਮਾ ਪਰਿਵਾਰ ਦੀ ਹੋਣਹਾਰ ਬੱਚੀ ਆਰਤੀ ਸ਼ਰਮਾ ਨੇ ਵਿੱਦਿਆ ਦੇ ਖੇਤਰ ਵਿਚ ਨਿਵੇਕਲੀਆਂ ਪ੍ਰਾਪਤੀਆਂ ਕੀਤੀਆਂ।  ਅੱਜ ਇਸ ਦੁਖਦਾਈ ਖਬਰ ਮਿਲਣ ’ਤੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਬਲਰਾਮ ਸ਼ਰਮਾ ਬੱਬੀ ਨਾਲ ਦੁੱਖ ਪ੍ਰਗਟਾਇਆ ਗਿਆ। ਆਰਤੀ ਦੇ ਅੰਤਿਮ ਸੰਸਕਾਰ ਮੌਕੇ ਅਤੇ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਸਮੇਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਮੈਂਬਰ ਜ਼ਿਲਾ ਪ੍ਰੀਸਦ,ਸਰਪੰਚ ਬਿੰਦਰ ਘਲੋਟੀ,ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ, ਵਿਜੈ ਕੁਮਾਰ ਧੀਰ, ਸੁਮਿਤ ਕੁਮਾਰ ਬਿੱਟੂ ਮਲਹੋਤਰਾ ਐੱਮ ਸੀ, ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ,  ਗੁਰਮੀਤ ਸਿੰਘ ਭੁੱਲਰ,ਜਗਜੀਤ ਸਿੰਘ ਬੈਂਸ ਦਸਮੇਸ ਸਕੂਲ ਕੋਟਈਸੇ ਖਾਂ,ਸੋਹਣਾ ਖੇਲਾ ਪੀ ਏ,ਅਵਤਾਰ ਸਿੰਘ ਪੀ ਏ, ਰਾਹੁਲਪ੍ਰੀਤ ਸਿੰਘ ਪੀ ਏ, ਵਿਕਾਸ ਗਾਬਾ, ਜਸਮੱਤ ਸਿੰਘ ਮੱਤਾ,ਜਸਵਿੰਦਰ ਬਲਖੰਡੀ ਬਲਾਕ ਪ੍ਰਧਾਨ,ਜਸਵਿੰਦਰ ਸਿੰਘ ਸਿੱਧੂ, ਪ੍ਰਕਾਸ ਸਿੰਘ ਰਾਜਪੂਤ,ਸੁਰਜੀਤ ਸਿੰਘ ਸਿੱਧੂ,ਮਦਨ ਲਾਲ ਸੀਕਰੀ,ਸ਼ਿਵਾਜ਼ ਭੋਲਾ ਮਸਤੇਵਾਲਾ, ਸਰਪੰਚ ਇਕਬਾਲ ਸਿੰਘ ਰਾਮਗੜ, ਭਾਈ ਕਿ੍ਰਸਨ ਸਿੰਘ ਖਾਲਸਾ, ਸਰਪੰਚ ਗੁਰਚਰਨ ਸਿੰਘ ਦਾਤੇਵਾਲ,ਰਾਜ ਕਾਦਰਵਾਲਾ,ਸਮਾਜ ਸੇਵੀ ਦਲਜੀਤ ਬਿੱਟੂ ਠੇਕੇਦਾਰ, ਰਾਣਾ ਠੇਕੇਦਾਰ, ਬਾਦਲ ਸੰਧੂ, ਗੁਰਮੇਜ ਸਿੰਘ ਰਾਜਪੂਤ, ਕੁਲਬੀਰ ਮਸੀਤਾਂ, ਕੌਂਸਲਰ ਹਰਮੇਲ ਸਿੰਘ ਰਾਜਪੂਤ ਤੇ ਵੱਡੀ ਗਿਣਤੀ ਚ ਇਲਾਕਾ ਨਿਵਾਸੀ ਹਾਜਰ ਸਨ।  ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ