ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਮਨਾਇਆ ਗਿਆ ਮਹਿਲਾ ਦਿਵਸ

ਮੋਗਾ,9 ਮਾਰਚ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਮਹਿਲਾ ਦਿਵਸ ਸਕੂਲ ਦੇ ਪੁਰਸ਼ ਅਧਿਆਪਕਾਂ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਤਹਿਤ ਸਾਰੇ ਸਟਾਫ ਨੂੰ ਵੱਖ ਵੱਖ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਸਕੂਲ ਦੇ ਐਡਮਨਿਸਟਰੇਟਰ ਮੈਡਮ ਪਰਮਜੀਤ ਕੌਰ ਨੇ ਸਾਰੇ ਸਟਾਫ ਨੂੰ ਔਰਤ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਔਰਤ ਸਾਡੇ ਸਮਾਜ ਦੀ ਨੀਂਹ ਹੈ ਅਤੇ ਸਾਰੇ ਸਮਾਜਿਕ ਰਿਸ਼ਤੇ ਔਰਤ ਦੁਆਲੇ ਘੁੰਮਦੇ ਹਨ । ਉਹਨਾਂ ਕਿਹਾ ਕਿ ਔਰਤ ਨਾਲ ਹੀ ਘਰ ਸੰਸਾਰ ਚਲਦਾ ਹੈ ਸੋ ਔਰਤਾਂ ਤੇ ਮਰਦਾਂ ਨੂੰ ਬਰਾਬਰ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ । ਸਕੂਲ ਪਿ੍ਰੰਸੀਪਲ ਮੈਡਮ ਸਤਵਿੰਦਰ ਕੌਰ ਨੇ ਵੀ ਸਾਰੇ ਅਧਿਆਪਕਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ । ਸਕੂਲ ਦੇ ਚੇਅਰਮੈਨ ਸ: ਦਵਿੰਦਰਪਾਲ ਸਿੰਘ, ਪ੍ਰੈਜੀਡੈਂਟ ਸ: ਕੁਲਦੀਪ ਸਿੰਘ ਸਹਿਗਲ , ਡਾ: ਇਕਬਾਲ ਸਿੰਘ ਅਤੇ ਡਾ ਗੁਰਚਰਨ ਸਿੰਘ ਨੇ ਵੀ ਇਸ ਮੌਕੇ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ । ਮੰਚ ਸੰਚਾਲਨ ਸਕੂਲ ਦੇ ਫਿਜਕਿਸ ਲੈਕਚਰਾਰ ਮਿਸਟਰ ਨਿਤਿਨ ਨੇ ਕੀਤਾ। ਐਡਮਨਿਸਟੇਟਰ ਮੈਡਮ ਪਰਮਜੀਤ ਕੌਰ ਨੇ ਸਾਰੇ ਸਟਾਫ ਨੂੰ ਅਪੀਲ ਕੀਤੀ ਕਿ ਉਹ ਅੱਜ ਦੇ ਦਿਨ ਇਹ ਪ੍ਰਣ ਕਰਨ ਕਿ ਉਹ ਕਦੇ ਵੀ ਅਜਿਹਾ ਕੋਈ ਕੰਮ ਨਹੀਂ ਕਰਨਗੇ ਜਿਸ ਕਾਰਨ ਉਹ ਸਮਾਜ ਵਿਚ ਮਜ਼ਾਕ ਦਾ ਪਾਤਰ ਬਣਨ।


