ਐਮ ਐਲ ਏ ਡਾ. ਹਰਜੋਤ ਕਮਲ ਨੇ ਪਲਸ ਪੋਲੀਓ ਦੀਆਂ ਬੂੰਦਾ ਪਿਲਾ ਕੇ ਮੁਹਿੰਮ ਦਾ ਕੀਤਾ ਆਗਾਜ਼

ਮੋਗਾ,10 ਮਾਰਚ (ਜਸ਼ਨ):  ਅੱਜ ਪੂਰੇ ਵਿਸ਼ਵ ਅੰਦਰ ਪਲਸ ਪੋਲੀਓ ਦੀਆਂ ਬੂੰਦਾ ਪਿਲਾਈਆ ਗਈਆ ਜਿਸ ਦੌਰਾਨ ਜਿਲਾ ਮੋਗਾ ਦੇ ਵਿੱਚ ਸੂਬੇਦਾਰ ਜੁਗਿੰਦਰ ਸਿੰਘ ਚੌਕ ਨੇੜੇ ਬੱਸ ਸਟੈਡ ਦੇ ਬਣੇ ਬੂਥ ਤੇ ਡਾ ਹਰਜੋਤ ਕਮਲ ਐਮ ਐਲ ਏ ਮੋਗਾ ਨੇ ਪੋਲੀਓ ਬੂੰਦਾ ਪਿਲਾ ਕੇ ਮੁਹਿੰਮ ਦਾ ਅਗਾਜ ਕੀਤਾ। ਇਸ ਮੌਕੇ ਡਾ ਹਰਜੋਤ ਕਮਲ ਨੇ ਕਿਹਾ ਕਿ ਪੋਲੀਓ ਬੂੰਦਾ ਆਪਣੇ ਬੱਚਿਆ ਨੂੰ ਜਰੂਰ ਪਿਲਾਓ ਅਤੇ ਜਿਥੇ ਆਪਣਾ ਮਾਪਿਆ ਦਾ ਫਰਜ ਬਣਦਾ ਹੈ ਕਿ ਬੱਚਿਆ ਨੂੰ ਪੋਲੀਓ ਬੂੰਦਾ ਪਿਲਾਈਏ ਉਥੇ ਹੀ  ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਕਿ ਇਸ ਪਲਸ ਪੋਲੀਓ ਮੁਹਿੰਮ  ਵਿੱਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਇਸ ਮੌਕੇ ਡਾ ਅਰਵਿੰਦਰ ਪਾਲ ਸਿੰਘ ਗਿੱਲ ਸਿਵਲ ਸਰਜਨ ਮੋਗਾ ਕਾਰਜਕਾਰੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਪਲਸ ਪੋਲੀਓ ਦੌਰਾਨ 0 ਤੋਂ 5 ਸਾਲ ਤੱਕ ਦੇ 1,14,566  ਬੱਚਿਆ ਨੂੰ  ਪੋਲੀਓ  ਬੂੰਦਾ ਪਿਲਾਈਆ ਜਾਣਗੀਆ ਤਾਂ ਜੋ ਇੱਕ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਝਾਂ ਨਾ ਰਹੇ। ਇਸ ਮੌਕੇ ਡਾ ਹਰਿੰਦਰ ਕੁਮਾਰ ਸ਼ਰਮਾ ਜਿਲਾ ਟੀਕਾਕਰਨ ਅਫਸਰ ਮੋਗਾ ਨੇ ਕਿਹਾ ਕਿ 513 ਬੂਥਾਂ ਤੇ ਪੋਲੀਓ ਬੂੰਦਾ ਪਿਲਾਈਆ ਜਾਣਗੀਆ ਅਤੇ ਅੱਜ ਪਹਿਲੇ ਦਿਨ ਬੂਥਾਂ ਤੇ ਬੱਸ ਸਟੈਡ ਰੇਲਵੇ ਸਟੇਸਨ ਅਤੇ ਹੋਰ ਪਬਲਿਕ ਪੁਆਇਟਾ ਤੇ ਬਣੇ ਬੂਥਾ ਤੇ ਪੋਲੀਓ ਬੂੰਦਾ ਪਿਲਾਈਆ ਜਾਣਗੀਆ। 11 ਅਤੇ 12 ਮਾਰਚ ਨੂੰ ਸਿਹਤ ਵਿਭਾਗ ਦੀਆਂ 879 ਟੀਮਾਂ ਵੱਲੋ ਘਰ ਘਰ ਜਾ ਕੇ ਪੋਲੀਓ ਬੂੰਦਾ ਪਿਲਾਈਆ ਜਾਣਗੀਆ।ਜਿਸ ਦੌਰਾਨ ਇਹ ਟੀਮਾਂ  ਘਰਾਂ ਤੱਕ ਪਹੁੰਚ ਕਰਨਗੀਆ। ਇਸ ਮੌਕੇ ਡਾ ਰਾਜੇਸ਼ ਅੱਤਰੀ ਸੀਨੀਅਰ ਮੈਡੀਕਲ ਅਫਸਰ ਮੋਗਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੱਸਿਆ ਕਿ ਇਸ ਪੋਲੀਓ ਖਾਤਮਾ ਮੁਹਿੰਮ ਦੌਰਾਨ ਮੋਗਾ ਸ਼ਹਿਰੀ ਖੇਤਰ ਵਿੱਚ ਟੀਮਾਂ ਨੂੰ ਵਿਸ਼ੇਸ ਤੌਰ ਤੇ  ਲਾਮਬੰਦ ਕੀਤਾ ਗਿਆ ਹੈ ਤਾਂ ਜੋ ਹਰ ਬੱਚੇ ਤੱਕ ਪੋਲੀਓ ਰਹਿਤ ਬੂੰਦਾ ਪਹੁੰਚ ਸਕਣ ਉਨਾ ਕਿਹਾ ਕਿ ਸਿਹਤ ਵਿਭਾਗ ਵੱਲੋਂ ਬਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਪਬਲਿਕ ਥਾਵਾਂ ਤੇ ਟਰਾਜਿ਼ਟ ਟੀਮਾਂ ਬੂਥਾ ਤੇ ਮੌੌਜੂਦ ਰਹਿ ਕੇ ਪੋਲੀਓ ਬੂੰਦਾ ਪਿਲਾਉਣਗੇ ਅਤੇ ਦੂਰ ਦੁਰਾਡੇ ਦੇ ਇਲਾਕਿਆ ਵਿੱਚ ਮੋਬਾਇਲ ਟੀਮਾਂ ਲਾਈਆ ਗਈਆ ਹਨ ਇਸ ਮੌਕੇ ਤੇ ਹਾਜਰ ਡਾ ਮਨੀਸ਼ ਅਰੋੜਾ ਜਿਲਾ ਐਪਡੀਮੋਲੋਜਿਸਟ, ਮੈਡਮ ਕ੍ਰਿ਼ਸਨਾ ਸ਼ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਅਤੇ ਅੰਮ੍ਰਿ਼ਤ ਸ਼ਰਮਾ ਜਿਲਾ ਬੀ ਸੀ ਸੀ ਕੋਆਰਡੀਨੇਟਰ ਤੋਂ ਇਲਾਵਾ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜਰ ਸਨ।---------------------------ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ