ਨਸ਼ੇ ਦੀ ਓਵਰ ਡੋਜ ਨਾਲ ਇਕ ਹੋਰ 25 ਸਾਲਾਂ ਨੌਜਵਾਨ ਦੀ ਹੋਈ ਮੌਤ,ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਆਂਕੜਾ ਲਗਾਤਾਰ ਵੱਧ ਰਿਹੈ

ਫਿਰੋਜ਼ਪਰ,3 ਜੁਲਾਈ (ਪੰਕਜ ਕੁਮਾਰ /ਲਛਮਣਜੀਤ ਸਿੰਘ ਪੁਰਬਾ)-ਪੰਜਾਬ ਵਿੱਚੋ ਨਸ਼ਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ,ਫਿਰ ਭਾਵੇਂ ਸਰਕਾਰ ਅਤੇ ਪੰਜਾਬ ਪੁਲਿਸ ਸੂਬੇ ਵਿੱਚੋ ਨਸ਼ਾ ਘੱਟਣ ਦੇ ਲੱਖਾਂ ਦਾਅਵੇ ਕਰ ਲੈਣ ਪਰ ਨਸ਼ਾ ਹਾਲੇ ਤੀਕਰ ਭਿ੍ਰਸ਼ਟ ਲੋਕਾਂ ਦੀ ਮਿਲੀਭੁਗਤ ਨਾਲ ਨੌਜਵਾਨਾਂ ਦੀਆਂ ਜਿੰਦਗੀਆਂ ਤਬਾਅ ਕਰਨ ਲਈ ਵਿਕ ਰਿਹਾ ਹੈ ਜਿਸਦਾ ਸਬੂਤ ਇਕ ਵਾਰੀ ਫੇਰ ਤੋਂ ਜਗ-ਜਾਹਿਰ ਹੋਇਆ ਜਦੋ ਫਿਰੋਜ਼ਪੁਰ ਦੀ ਸੁਨਵਾ ਵਾਲੀ ਬਸਤੀ ਦੇ ਰਹਿਣ ਵਾਲੇ ਇਕ 24-25 ਸਾਲਾਂ ਨੌਜਵਾਨ ਟੋਨੀ ਦੀ ਨਸ਼ੇ ਦੀ ਓਵਰਡੋਜ ਲੈਣ ਨਾਲ ਹਾਲਤ ਵਿਗੜ ਗਈ ਜਿਸਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਗਭੀਰ ਹਾਲਤ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਸਦੀ ਨਸ਼ੇ ਦੇ ਜਹਿਰ ਨੂੰ ਨਾ ਸਹਾਰਦਿਆਂ ਹੋਇਆ ਮੌਤ ਹੋ ਗਈ । ਨੌਜਵਾਨ ਟੋਨੀ ਦੀ ਮੌਤ ਹੋ ਜਾਣ ਤੋਂ ਬਾਅਦ ਉਸਦੇ ਪਰਿਵਾਰ ਵਿਚ ਮਾਤਮ ਪਸਰ ਗਿਆ । ਜਾਣਕਾਰੀ ਮੁਤਾਬਿਕ ਮਿ੍ਰਤਕ ਨੌਜਵਾਨ ਟੋਨੀ ਨਸ਼ੇ ਕਰਨ ਦਾ ਆਦਿ ਸੀ ਜਿਸਦਾ ਨਸ਼ਾ ਛਡਾਉਣ ਲਈ ਉਸਦੇ ਘਰ ਵਾਲਿਆਂ ਵਲੋਂ ਉਸਨੂੰ ਨਸ਼ਾ ਛਡਾਉਣ ਦੀ ਦਵਾਈ ਦਿੱਤੀ ਜਾ ਰਹੀ ਸੀ ਲੇਕਿਨ ਬਾਵਜੂਦ ਇਸਦੇ ਟੋਨੀ ਕਿਸੇ ਨੇ ਕਿਸੇ ਬਹਾਨੇ ਨਸ਼ਾ ਕਰਦਾ ਰਹਿੰਦਾ ਸੀ।ਮਿ੍ਰਤਕ ਦੇ ਰਿਸਤੇਦਾਰ ਅਤੇ ਸਮਾਜਿਕ ਕਾਰਜਕਰਤਾ ਨੇ ਟੋਨੀ ਦੀ ਨਸ਼ੇ ਦੇ ਚਲਦਿਆਂ ਮੌਤ ਹੋ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਲੋਕਾਂ ਨੇ ਕੈਪਟਨ ਸਰਕਾਰ ਦੇ ਆਉਣ ਤੇ ਇਹ ਸੋੱਚਿਆ ਸੀ ਕਿ ਨਸ਼ਾ ਬੰਦ ਹੋ ਜਾਏਗਾ ਲੇਕਿਨ ਨਸ਼ਾ ਹਲੇ ਤੀਕਰ ਬੰਦ ਨਹੀਂ ਹੋਇਆ ਉਨ੍ਹਾਂ ਦੋਸ਼ ਲਗਾਇਆ ਕਿ ਪੈਸੇ ਲੈ ਕੇ ਨਸ਼ਾ ਸ਼ਰੇਆਮ ਉਨ੍ਹਾਂ ਦੇ ਪਿੰਡਾਂ ਅਤੇ ਸਹਿਰਾ ਵਿਚ ਹਾਲੇ ਤੀਕਰ ਵਿਕ ਰਿਹਾ ਹੈ ਜਿਸ ਨਾਲ ਆਏ ਦਿਨ ਹੀ ਪੰਜਾਬ ਦੇ ਨੌਜਵਾਨ ਨਸ਼ੇ ਵਿਚ ਪੈ ਰਹੇ ਹਨ ਅਤੇ ਨਸ਼ੇ ਕਰਕੇ ਆਪਣੀਆਂ ਜਾਨਾਂ ਗਵਾ ਰਹੇ ਹਨ । ਉਨ੍ਹਾਂ ਸਰਕਾਰ ਤੋਂ ਨਸ਼ਾ ਬੰਦ ਕਰਵਾਉਣ ਦੀ ਗੁਹਾਰ ਲਗਾਉਂਦਿਆਂ ਪੰਜਾਬ ਦੇ ਨੌਜਵਾਨਾਂ ਦੀ ਜਿੰਦਗੀ ਬਚਾਉਣ ਦੀ ਅਪੀਲ ਕੀਤੀ ।


