ਦਰੱਖਤ, ਪਾਣੀ ਅਤੇ ਸ਼ੁੱਧ ਹਵਾ ਜਿੰਦਗੀ ਦੀ ਅਨਮੋਲ ਦਵਾ: ਨਵੀਨ ਸਿੰਗਲਾ

ਮੋਗਾ,3 ਜੁਲਾਈ (ਜਸ਼ਨ): ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਮੋਗਾ ਰਾਇਲ ਨੇ 2018-19 ਦੇ ਨਵੇਂ ਸ਼ੈਸ਼ਨ ਦਾ ਆਗਾਜ਼ ਪੌਦਾ ਲਗਾ ਕੇ ਕੀਤਾ। ਕਲੱਬ ਦੇ ਨਵ ਨਿਯੁਕਤ ਪ੍ਰਧਾਨ ਨਵੀਂਨ ਸਿੰਗਲਾ ਦੀ ਅਗਵਾਈ ਵਿਚ ਸਮੂਹ ਮੈਂਬਰਾਂ ਨੇ ਸਥਾਨਕ ਸ਼ਹੀਦੀ ਪਾਰਕ ਵਿਖੇ 30 ਦੇ ਲਗਭਗ ਛਾਂਦਾਰ, ਫਲਦਾਰ ਅਤੇ ਫੁੱਲਦਾਰ ਪੌਦੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿਚ ਆਪਣਾ ਸਹਿਯੋਗ ਦਿੱਤਾ। ਕਲੱਬ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਦੱਸਿਆ ਕਿ ਅੱਜ ਅਸੀਂ ਜਿਹਨਾਂ ਦਰੱਖਤਾਂ ਦੀ ਛਾਂ ਦਾ ਆਨੰਦ ਲੈ ਰਹੇ ਹਾਂ, ਉਹ ਸਾਡੇ ਬਜ਼ੁਰਗਾਂ ਦੀ ਦੇਣ ਹੈ। ਸਾਨੂੰ ਵੀ ਆਪਣੀ ਆਉਣ ਵਾਲੀ ਪੀੜੀ ਨੂੰ ਛਾਂ ਦੇਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ । ਉਹਨਾਂ ਆਖਿਆ ਕਿ ਵਾਤਾਵਰਣ ਦੂਸ਼ਿਤ ਹੋ ਜਾਣ ਕਾਰਨ ਪੇੜ ਪੌਦਿਆਂ ਦੀ ਹੋਂਦ ਖਤਮ ਹੋਣ ਦੀ ਕਗਾਰ ਤੇ ਹੈ, ਅਜਿਹੇ ਵਿਚ ਪੇੜ, ਪੌਦੇ, ਪਾਣੀ ਅਤੇ ਸ਼ੁੱਧ ਹਵਾ ਜਿੰਦਗੀ ਦੀ ਸਭ ਤੋਂ ਅਨਮੋਲ ਦਵਾਈ ਹੈ। ਇਸ ਮੌਕੇ ਕਲੱਬ ਦੇ ਸਕੱਤਰ ਵਿਕਾਸ ਜਿੰਦਲ, ਕੈਸ਼ੀਅਰ ਸੰਜੀਵ ਸ਼ਰਮਾ, ਬੋਬੀ ਕੰਬੋ, ਸੰਜੀਵ ਆਹੂਜਾ, ਰਾਜੀਵ ਗੁਲਾਟੀ, ਅਮਨ ਸ਼ਰਮਾ, ਸੁਰਿੰਦਰ ਸਿੰਗਲਾ, ਸੰਜੀਵ ਸਿੰਗਲਾ, ਵਰਿੰਦਰ ਗਾਂਧੀ, ਸੰਜੀਵ ਕੌੜਾ, ਪ੍ਰਦੀਪ ਬਜਾਜ, ਅਜੈ ਕਟਾਰੀਆ, ਿਸ਼ਨ ਤਾਇਲ, ਕੈਸ਼ਵ ਬਾਂਸਲ, ਨਿਤਿਨ ਜੈਨ, ਜੈ ਗੋਇਲ, ਸੁਰਿੰਦਰ ਡੱਬੂ, ਜਤਿੰਦਰ ਪੁੂਰੀ, ਅਸ਼ਵਨੀ ਗੁਪਤਾ, ਮੋਹਿਨੀ ਮਿੱਤਲ ਦੇ ਇਲਾਵਾ ਹੋਰ ਆਗੂ ਹਾਜ਼ਰ ਸਨ।


