ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਪਰਿਵਾਰ ਮਿਲਨ ਸਮਾਗਮ ਦਾ ਆਯੋਜਨ

ਮੋਗਾ,6 ਫਰਵਰੀ (ਜਸ਼ਨ)- ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਪਰਿਵਾਰ ਮਿਲਨ ਸਮਾਗਮ ਦਾ ਆਯੋਜਨ ਕੀਤਾ ਗਿਆ। ਫੋਰ-ਜੀ ਹੋਟਲ ’ਚ ਹੋਏ ਇਸ ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗਾਇਨ ਨਾਲ ਹੋਈ । ਕਲੱਬ ਵੱਲੋਂ ਆਏ ਹੋਏ ਰੋਟੇਰੀਅਨ ਪਰਿਵਾਰਾਂ ਦੇ ਮਨੋਰੰਜਨ ਲਈ ਕਈ ਤਰਾਂ ਦੀਆਂ ਫਨ ਗੇਮਜ਼ ਕਰਵਾਈਆਂ ਗਈਆਂ ਸਮਾਗਮ ’ਚ ਕਲੱਬ ਦੇ ਪ੍ਰਧਾਨ ਵਿਜੇ ਮਦਾਨ ਅਤੇ ਉਹਨਾਂ ਦੀ ਧਰਮਪਤਨੀ ਵੱਲੋਂ ਸ਼ਾਮਲ ਪਰਿਵਾਰਾਂ ਦਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਰੋਟੇਰੀਅਨ ਵਿਜੇ ਮਦਾਨ ਨੇ ਪਿਛਲੇ ਕੰਮਾਂ ਦਾ ਲੇਖਾ ਜੋਖਾ ਪੇਸ਼ ਕੀਤਾ । ਉਹਨਾਂ ਸੰਬੋਧਨ ਕਰਦਿਆਂ ਕਿਹਾ ਕਲੱਬ ਦਾ ਉਦੇਸ਼ ਮਾਨਵਤਾ ਦੀ ਸੇਵਾ ਕਰਨਾ ਹੈ। ਉਹਨਾਂ ਕਿਹਾ ਕਿ ਰੋਟਰੀ ਕਲੱਬ ਬੇਸਹਾਰਾ ,ਦੀਨ ਦੁਖੀਆਂ ਦੀ ਸੇਵਾ ਕਰਨ ਹਮੇਸ਼ਾ ਤੱਤਪਰ ਰਹਿੰਦਾ ਹੈ। ਉਹਨਾਂ ਕਿਹਾ ਕਿ ਕਲੱਬ ਵੱਲੋਂ ਸਮੇਂ ਸਮੇਂ ’ਤੇ ਮੈਡੀਕਲ ਚੈੱਕਅਪ ਕੈਂਪ ਲਗਾ ਕੇ ਬੇਸਹਾਰਿਆਂ ਦਾ ਇਲਾਜ ਵੀ ਕਰਵਾਇਆ ਜਾਂਦਾ ਹੈ । ਇਸ ਤੋਂ ਇਲਾਵਾ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਸਕੂਲਾਂ ’ਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ । ਉਹਨਾਂ ਦੱਸਿਆ ਕਿ ਕਲੱਬ ਵੱਲੋਂ ਬੱਚਿਆਂ  ਨੂੰ ਪਾਠ ਸਮੱਗਰੀ ਵੰਡਣ,ਸਮੂਹਿਕ ਕੰਨਿਆਦਾਨ ਸਮਾਗਮ ਕਰਵਾ ਕੇ ਲੜਕੀਆਂ ਦੇ ਕੰਨਿਆ ਦਾਨ ਕੀਤੇ ਜਾਂਦੇ ਹਨ । ਉਹਨਾਂ ਕਿਹਾ ਕਿ 2018-19 ’ਚ ਕਲੱਬ ਪ੍ਰਧਾਨ ਪਿ੍ਰਤਪਾਲ ਸਿੰਘ ਜੁਲਾਈ ਦੇ ਪਹਿਲੇ ਹਫਤੇ ਆਪਣਾ ਅਹੁਦਾ ਸੰਭਾਲਦਿਆਂ ਲੋਕ ਭਲਾਈ ਕੰਮਾਂ ਨੂੰ ਜਾਰੀ ਰੱਖਣਗੇ।  ਇਸ ਮੌਕੇ ਕਪਲ ਡਾਂਸ,ਡਾਂਸ ਫਲੋਰ,ਕੁਰਸੀ ਗੇਮ,ਕੰਬੋਲਾ ਆਦਿ ਖੇਡਾਂ ਦਾ ਸਮੂਹ ਮੈਂਬਰਾਂ ਨੇ ਖੂਬ ਆਨੰਦ ਲਿਆ। ਇਸ ਮੌਕੇ ਸਾਬਕਾ ਜ਼ਿਲਾਂ ਗਵਰਨਰ ਡਾ: ਅਰੁਨ ਗੁਪਤਾ,ਪ੍ਰਧਾਨ ਵਿਜੇ ਮਦਾਨ,ਗੁਰਜੀਤ ਸਿੰਘ,ਪ੍ਰਮੋਦ ਬੱਬਰ ,ਸੰਜੇ ਗਰਗ,ਵਿਨੋਦ ਗਰਗ,ਪਿ੍ਰਤਪਾਲ ਸਿੰਘ ,ਰਾਜੀਵ ਸਿੰਗਲਾ, ਮੋਹਿਤ ਸਿੰਗਲਾ,ਨਰਿੰਦਰ ਅਰੋੜਾ ਟੋਨੀ,ਅਸ਼ੋਕ ਬਾਵਾ,ਵਿੱਕੀ ਗੁਪਤਾ,ਗਗਨ ਸੂਦ ਆਦਿ ਕਲੱਬ ਮੈਂਬਰ ਹਾਜ਼ਰ ਸਨ। ਇਸ ਮੌਕੇ ਨਵੇਂ ਸ਼ਾਮਲ ਹੋਏ ਮੈਂਬਰ ਅਜੇ ਗੋਇਲ,ਦਿਨੇਸ਼ ਜਿੰਦਲ,ਰਿਪਨ ਮਿੱਤਲ,ਵਿਨੋਦ ਛਾਬੜਾ,ਸੁਰੇਸ਼ ਗਰਗ,ਸ਼ਗੁਨ ਗਰਗ,ਵਿਮਲ ਜੈਨ,ਮਨਜੀਤ ਕੁਮਾਰ,ਪ੍ਰਵੀਨ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ।