ਪ੍ਰਵਾਸੀ ਪੰਜਾਬੀਆਂ ਨੇ ਕੈਂਸਰ ਪੀੜਿਤ ਪਰਿਵਾਰ ਦੀ ਮਾਲੀ ਮਦਦ ਕੀਤੀ

ਬਰਗਾੜੀ 6 ਫਰਵਰੀ (ਸਤਨਾਮ ਬੁਰਜ ਹਰੀਕਾ, ਮਨਪ੍ਰੀਤ ਸਿੰਘ ਬਰਗਾੜੀ) -ਕਸਬਾ ਬਰਗਾੜੀ ਵਿਖੇ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਅਤਿ ਗਰੀਬ ਵਿਅਕਤੀ ਸੁਖਦੇਵ ਸਿੰਘ ਜੋ ਕਿ ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਪੀੜਿਤ ਸੀ ਦੀ ਪਿਛਲੇ ਦਿਨੀ ਮੌਤ ਹੋ ਗਈ। ਗਰੀਬ ਪਰਿਵਾਰ ਲਈ ਉਸ ਦਾ ਕਿਰਿਆ-ਕਰਮ ਕਰਨਾ ਵੀ ਬੜਾ ਮੁਸ਼ਕਲ ਜਾਪਦਾ ਸੀ,ਜਿਸ ਨੂੰ ਧਿਆਨ ‘ਚ ਰੱਖਦਿਆਂ ਪ੍ਰਵਾਸੀ ਪੰਜਾਬੀ ਨਿਰਮਲ ਸਿੰਘ ਢਿੱਲੋਂ ਕੈਨੇਡਾ , ਜਗਸੀਰ ਸਿੰਘ ਢਿੱਲੋਂ ਕੈਨੇਡਾ ਅਤੇ ਪ੍ਰਗਟ ਸਿੰਘ ਢਿੱਲੋਂ ਨੇ ਇਸ ਪਰਿਵਾਰ ਦੀ ਨਕਦ ਰਾਸ਼ੀ ਦੇ ਕੇ ਮਾਲੀ ਮਦਦ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।