ਭਗਤ ਰਵੀਦਾਸ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਮਨਾਇਆ

ਬਾਘਾਪੁਰਾਣਾ,03 ਫਰਵਰੀ (ਰਾਜਿੰਦਰ ਸਿੰਘ):ਸ਼੍ਰੋਮਣੀ ਭਗਤ ਰਵੀਦਾਸ ਦਾ 641 ਜਨਮ ਦਿਹਾੜਾ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਗੁਰਦੁਆਰਾ ਬਾਬਾ ਜੀਵਨ ਸਿੰਘ ਹਰਗੋਬਿੰਦ ਨਗਰ ਕਲੋਨੀ ਚੱਨੂੰਵਾਲਾ ਰੋਡ ਬਾਘਾਪੁਰਾਣਾ ਵਿਖੇ ਮਨਾਇਆ ਗਿਆ। ਇਸ ਸਮੇਂ ਬਾਬਾ ਬਲਬੀਰ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਹੁਰਾਂ ਦੇ ਰਾਗੀ ਜੱਥੇ ਵੱਲੋਂ ਕੀਰਤਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ’ਤੇ ਗੁਰਦੁਆਰਾ ਭਗਤ ਨਾਮਦੇਵ ਬਾਘਾ ਪੁਰਾਣਾ ਦੇ ਪ੍ਰਧਾਨ ਪ੍ਰਮਜੀਤ ਸਿੰਘ ਰਖਰਾ ਨੇ ਭਗਤ ਰਵੀਦਾਸ ਜੀ ਦੇ ਜੀਵਨ ’ਤੇ ਵਿਸੇਸ਼ ਤੌਰ ’ਤੇ ਚਾਨਣਾ ਪਾਇਆ। ਇਸ ਸਮੇਂ ਗੁਰੂ ਕਾ ਲੰਗਰ ਅਤੱੁਟ ਵਰਤਾਇਆ ਗਿਆ।ਇਸ ਮੌਕੇ ’ਤੇ ਟੀਕਾ ਸਿੰਘ,ਕਾਕਾ ਸਿੰਘ,ਰਾਜ ਸਿੰਘ, ਗੁਰਜੰਟ ਸਿੰਘ,ਸੋਮਨਾਥ,ਗੁਲਜਾਰ ਸਿੰਘ,ਇਕਬਾਲ ਸਿੰਘ,ਮਾਸਟਰ ਕੁਲਦੀਪ ਸਿੰਘ,ਕਰਨੈਲ ਸਿੰਘ,ਜਗਦੀਸ਼ ਸਿੰਘ, ਗੁਲਜਾਰ ਸਿੰਘ ਆਦ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ