ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਧਰਮਯੁਧ ਕਾਨਫਰੰਸ 4 ਫਰਵਰੀ ਨੰੂ --ਬਾਬਾ ਘੋਲੀਆ,ਬਾਬਾ ਭਾਈ ਰੂਪਾ

 ਬਾਘਾਪੁਰਾਣਾ,03 ਫਰਵਰੀ (ਰਾਜਿੰਦਰ ਸਿੰਘ ਕੋਟਲਾ):ਸਮੇਂ ਦੇ ਹਾਕਮਾਂ ਨੂੰ ਵੰਗਾਰਨ ਅਤੇ ਲੋਕ ਲਹਿਰ ਬਨਾਉਣ ਲਈ ਸਮਾਜ ਦੇ ਹਰ ਵਰਗ ਨੂੰ ਇੱਕ ਦਿਨ ਪੰਥ ਅਤੇ ਪੰਜਾਬ ਦੇ ਲੇਖੇ ਲਾਉਣ ਦਾ ਹੋਕਾ ਦਿੰਦੇ ਯੂਨਾਈਟਿਡ ਅਕਾਲੀ ਦਲ ਵੱਲੋਂ ਧਰਮਯੱੁਧ ਕਾਨਫਰੰਸ ਕੱਲ ਨੂੰ 4 ਫਰਵਰੀ ਨੰੂ ਨੇੜੇ ਮਾਨਾ ਵਾਲ ਅੱਡਾ ਜੀਟੀ ਰੋਡ (ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਹੈ। ਬਾਬਾ ਜਸਵਿੰਦਰ ਸਿੰਘ ਘੋਲੀਆ ਅਤੇ ਬਾਬਾ ਚਮਕੌਰ ਸਿੰਘ ਭਾਈ ਰੂਪਾ ਨੇ ਦੱਸਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ,ਭਾਈ ਅਮਰੀਕ ਸਿੰਘ,ਬਾਬਾ ਠਾਹਰਾ ਸਿੰਘ, ਜਨਰਲ ਸੁਭੇਗ ਸਿੰਘ,ਭਾਈ ਫੋਜਾ ਸਿੰਘ,ਭਾਈ ਬੇਅੰਤ ਸਿੰਘ,ਭਾਈ ਸਤਵੰਤ ਸਿੰਘ,ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ,ਸੰਤ ਚਰਨ ਸਿੰਘ ਕਾਰਸੇਵਾ ਵਾਲੇ,ਸੰਤ ਚੰਦ ਸਿੰਘ ਰਾਜੋਮਾਜਰਾ,ਭਾਈ ਜਸਵੰਤ ਸਿੰਘ ਖਾਲੜਾ,ਭਾਈ ਸੁਖਦੇਵ ਸਿੰਘ,ਭਾਈ ਹਰਜਿੰਦਰ ਸਿੰਘ ਤੇ ਹਜਾਰਾਂ ਸ਼ਹੀਦਾਂ ਦੇ ਖੂਨ ਨਾਲ ਸਿੰਝੇ ਧਰਮਯੁੱਧ ਨੰੂ ਜਿੱਤਿਆ ਜਾ ਸਕੇ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦੇ ਦੋਸ਼ੀਆਂ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੰੂ ਸਜਾਵਾਂ ਦਿੱਤੀਆਂ ਜਾ ਸਕਣ, ਜੇਲਾਂ ਵਿੱਚ ਬੰਦ ਰਾਜਸੀ ਬੰਦੀਆਂ ਜਿਵੇਂ ਸਿੰਘ ਸਾਹਿਬ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ,ਭਾਈ ਬਲਵੰਤ ਸਿੰਘ ਰਾਜੋਆਣਾ,ਭਾਈ ਪਰਮਜੀਤ ਸਿਘ,ਭਾਈ ਲਖਵਿੰਦਰ ਸਿੰਘ, ਭਾਈ ਦਿਆ ਸਿੰਘ ਲਾਹੋਰੀਆ,ਭਾਈ ਲਾਲ ਸਿੰਘ,ਭਾਈ ਨਰੈਣ ਸਿੰਘ,ਭਾਈ ਗੁਰਮੀਤ ਸਿੰਘ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈਆਂ,ਮਜਦੂਰਾਂ ਕਿਸਾਨਾਂ ਦੀ ਖੁਦਕੁਸ਼ੀਆ ਰੋਕਣ,ਵਿੱਦਿਆ ਅਤੇ ਸਿਹਤ ਦੇ ਵਪਾਰੀ ਕਰਨ ਨੂੰ ਬੰਦ ਕਰਾਉਣ,ਪੰਜਾਬ ਦੇ ਪਾਣੀਆ ਤੇ ਕੁਦਰਤੀ ਸਾਧਨਾਂ ਦੀ ਲੁੱਟ ਰੋਕਣ, ਖੇਤੀਬਾੜੀ ਵਪਾਰ ਤੇ ਉਦਯੋਗਾਂ ਦੀ ਤਬਾਹੀ ਰੋਕਣ,ਥਰਮਲ ਪਲਾਂਟ ਦੇ ਵੇਚਣ ਤੇ ਨਿੱਜੀਕਰਣ ਰੋਕਣ,ਦਲਿਤਾਂ ਨੂੰ ਇਨਸਾਫ ਦਿਵਾਉਣ,ਨਸ਼ਿਆ ਦੀ ਵਿਕਰੀ ਰੋਕਣ,ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਤੇ ਪੰਥਕ ਸੰਸਥਾਵਾਂ ਨੂੰ ਪੰਥਕ ਧਰੋਹੀਆਂ ਤੇ ਬਲਾਤਕਾਰੀ ਸਾਧ ਦੇ ਚੇਲਿਆਂ ਤੋਂ ਅਜਾਦ ਕਰਵਾਉਣ,ਪੰਜਾਬ ਨੂੰ ਰਾਜਸੀ ਲੁਟੇਰਿਆ ਤੋਂ ਅਜਾਦ ਕਰਵਾ ਦੇ ਭਾਈ ਲਾਲੋ ਦੇ ਵਾਰਸਾਂ ਦੇ ਹੱਥ ਦੇਣ ਲਈ,ਸਮੇਂ ਦੇ ਹਾਕਮਾਂ ਨੂੰ ਵੰਗਾਰਨ ਅਤੇ ਲੋਕ ਲਹਿਰ ਬਨਾਉਣ ਲਈ ਸਮਾਜ ਦੇ ਹਰ ਵਰਗ ਨੰੁੂ ਇੱਕ ਦਿਨ ਪੰਜਾਬ ਦੇ ਲੇਖੇ ਲਾਉਣ ਦਾ ਹੋਕਾਂ ਦਿੱਤਾ ਜਾਦਾਂ ਹੈ। ਉਨਾਂ ਸਮੁੱਚੀਆ ਸੰਗਤਾਂ ਨੂੰ ਯੂਨਾਈਟਿਡ ਅਕਾਲੀ ਦਲ ਵੱਲੋਂ ਕਰਵਾਈ ਜਾ ਰਹੀ ਧਰਮਯੱੁਧ ਕਾਨਫਰੰਸ ਵਿੱਚ ਵੱਧ-ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ।