ਜਥੇਦਾਰ ਤੋਤਾ ਸਿੰਘ ਦੀ ਅਗਵਾਈ ‘ਚ ਫਤਿਹਗੜ ਪੰਜਤੂਰ ਵਿਖੇ ਸਰਕਲ ਪੱਧਰ ਦੀ ਮੀਟਿੰਗ ਹੋਈ

ਫਤਿਹਗੜ ਪੰਜਤੂਰ,29 ਜਨਵਰੀ (ਜਸ਼ਨ)-ਅੱਜ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿਚ ਫਤਿਹਗੜ ਪੰਜਤੂਰ ਵਿਖੇ ਸਰਕਲ ਪੱਧਰ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ ਜਿਸ ਵਿਚ ਸਰਕਲ ਦੇ ਆਗੂ ਅਤੇ ਵਰਕਰ ਹੰੁਮ ਹੰੁਮਾ ਕੇ ਪਹੰੁਚੇ । ਇਸ ਮੌਕੇ ਜੋਗਿੰਦਰ ਸਿੰਘ ਪੱਪੂ ਕਾਹਨੇਵਾਲ ਸਰਕਲ ਪ੍ਰਧਾਨ, ਸੁੱਖ ਗਿੱਲ ਤੋਤਾ ਸਿੰਘ ਵਾਲਾ ਮੀਤ ਪ੍ਰਧਾਨ ਯੂਥ ਅਕਾਲੀ ਦਲ ਜ਼ਿਲਾ ਮੋਗਾ,ਜੋਗਿੰਦਰ ਸਿੰਘ ਮੰੁਡੀ ਜਮਾਲ ਚੇਅਰਮੈਨ ,ਜੋਗਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ,ਗੁਰਨਾਮ ਸਿੰਘ ਵਿਰਕ ਸਾਬਕਾ ਚੇਅਰਮੈਨ,ਸਾਬਕਾ ਵਾਈਸ ਚੇਅਰਮੈਨ ਮਹਿੰਦਰ ਸਿੰਘ ਸਾਬਕਾ ਸਰਪੰਚ, ਦਿਲਭਾਗ ਸਿੰਘ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ,ਗੁਰਦੇਵ ਸਿੰਘ ਭੋਲਾ ਸਾਬਕਾ ਸਰਪੰਚ,ਬਾਬਾ ਹਜੂਰ ਸਿੰਘ ਬਲਾਕ ਸਮੰਤੀ ਮੈਂਬਰ,ਦਿਲਬਾਗ ਸਿੰਘ ਹੈਪੀ ਭੁੱਲਰ ਸਰਕਲ ਪ੍ਰਧਾਨ ਯੂਥ ਅਕਾਲੀ ਦਲ,ਜਗੀਰ ਸਿੰਘ,ਪਵਿੱਤਰ ਸਿੰਘ ਮਿਸਤਰੀ, ਟਹਿਲ ਸਿੰਘ,ਗੁਰਮੇਲ ਸਿੰਘ,ਨੱਥੂ ਰਾਮ ਸਾਬਕਾ ਸਰਪੰਚ,ਗੁਰਜੀਤ ਸਿੰਘ ਖੰਬੇ ,ਦਲੇਰ ਸਿੰਘ ਖੰਬੇ,ਮਨਜੀਤ ਸਿੰਘ ਤੂਰ ਯੂਥ ਆਗੂ,ਸੁਰਜੀਤ ਸਿੰਘ ਯੂਥ ਆਗੂ ਤੋਂ ਇਲਾਵਾ ਭਾਰੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਿਰਫ਼ ਸ਼ੋ੍ਰਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਹਿਤਾਂ ਲਈ ਨਾ ਸਿਰਫ਼ ਕੁਰਬਾਨੀਆਂ ਕੀਤੀਆਂ ਬਲਕਿ ਸੂਬੇ ਦਾ ਬਹੁਪੱਖੀ ਵਿਕਾਸ ਵੀ ਕਰਵਾਇਆ। ਉਹਨਾਂ ਪਾਰਟੀ ਵਰਕਰਾਂ ਨੂੰ ਭਵਿੱਖ ਵਿਚ ਹੋਣ ਵਾਲੀਆਂ ਪੰਚਾਇਤ ਚੋਣਾਂ, ਬਲਾਕ ਸਮੰਤੀ ਚੋਣਾਂ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ।  ਮੀਟਿੰਗ ਤੋਂ ਬਾਅਦ ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਾਰਟੀ ਵਰਕਰਾਂ ਵਿਚ ਪੂਰਾ ਉਤਸ਼ਾਹ ਹੈ ਅਤੇ ਨਵੇਂ ਸਿਰਿਓਂ ਜਥੇਬੰਧਕ ਮਜਬੂਤੀ ਨਾਲ ਸ਼ੋ੍ਰਮਣੀ ਅਕਾਲੀ ਦਲ ਫਿਰ ਤੋਂ ਸੂਬੇ ਦੇ ਵਿਕਾਸ ਲਈ ਤੱਤਪਰ ਹੋਵੇਗਾ। ਇਸ ਮੌਕੇ ਜਥੇਦਾਰ ਤੋਤਾ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ