ਪੰਜਾਬੀ ਬਾਲ ਸਾਹਿਤ ਦੀ ਕਮੀ ਪੂਰੀ ਕਰਕੇ ਹੀ ਪੰਜਾਬ ਦਾ ਸਰਵਪੱਖੀ ਵਿਕਾਸ ਸੰਭਵ- ਗੁਰਭਜਨ ਗਿੱਲ

ਲੁਧਿਆਣਾ: 20 ਜਨਵਰੀ(ਜਸ਼ਨ)-ਅੰਤਰਰਾਸਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਲੇਖਕ ਗੁਲਗ਼ਾਰ ਸਿੰਘ ਸੰਧੂ ਦੀ ਜੀਵਨੀ ਅਤੇ ਸਿਰਜਣਾ ਬਾਰੇ ਉੱਘੇ ਪੰਜਾਬੀ ਪੰਜਾਬੀ ਲੇਖਕ ਡਾ: ਰਣਜੀਤ ਸਿੰਘ ਵੱਲੋਂ ਲਿਖੀ ਪੁਸਤਕ ਰੇਤੇ ਵਿੱਚ ਗੁਲਜਾਰ ਨੂੰ ਕੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰਰਾਸਟਰੀ ਸੰਪਰਕ ਕੇਂਦਰ ਵਿਖੇ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਜਿਨਾਂ ਚਿਰ ਬਾਲ ਮਾਨਸਿਕਤਾ ਦੇ ਵਿਕਾਸ ਲਈ ਪੰਜਾਬੀ ਬਾਲ ਸਾਹਿਤ ਨੂੰ ਗਿਆਨ ਭਰਪੂਰ ਪ੍ਰੇਰਨਾਮਈ ਜੀਵਨੀਆਂ ਨਾਲ ਨਹੀਂ ਜੋੜਿਆ ਜਾਂਦਾ ਉਨਾਂ ਚਿਰ ਬੱਚਿਆਂ ਦੇ ਸੁਪਨਿਆਂ ਵਿੱਚ ਗੈਬੀ ਕਿਰਦਾਰ ਹੀ ਸਰਦਾਰੀ ਕਰਨਗੇ। ਜੇਕਰ ਧਰਤੀ ਪੁੱਤਰਾਂ ਦੀ ਕਰਮਸੀਲ ਜੰਿਦਗੀ ਬਾਰੇ ਦਿਲਚਸਪ ਲਿਖਤਾਂ ਬਾਲ ਸਾਹਿਤ ਰੂਪ ਵਿੱਚ ਆਉਣਗੀਆਂ ਤਾਂ ਯਕੀਨਨ ਬੱਚਿਆਂ ਦੇ ਮਨ ਵਿੱਚ ਵਿਗਿਆਨੀ, ਖਿਡਾਰੀ ਤੇ ਲਿਖਾਰੀ ਅਤੇ ਦੇਸਭਗਤ ਲੋਕ ਨਾਇਕ ਵਜੋਂ ਉਭਰਨਗੇ। ਮੈਨੂੰ ਮਾਣ ਹੈ ਕਿ ਸਾਡੇ ਵੱਡੇ ਲੇਖਕ ਡਾ: ਰਣਜੀਤ ਸਿੰਘ ਨੇ ਆਪਣੇ ਸਮਕਾਲੀ ਗੁਲਜਾਰ ਸਿੰਘ ਸੰਧੂ ਦੀ ਜੰਿਦਗੀ ਦੇ ਬਾਰੀਕ ਵੇਰਵੇ ਬੜੀ ਆਸਾਨ ਭਾਸਾ ਵਿੱਚ ਪਰੋਏ ਹਨ ਅਤੇ ਇਸ ਤੋਂ ਪਹਿਲਾਂ ਵੀ ਡਾ: ਮਹਿੰਦਰ ਸਿੰਘ ਰੰਧਾਵਾ, ਡਾ: ਗੁਰਦੇਵ ਸਿੰਘ ਖੁਸ ਅਤੇ ਡਾ: ਸਰਦਾਰਾ ਸਿੰਘ ਜੌਹਲ ਬਾਰੇ ਬਾਲ ਸਾਹਿਤ ਪੁਸਤਕਾਂ ਲਿਖ ਕੇ ਨਵੀਂ ਆਧਾਰ ਭੂਮੀ ਸਿਰਜੀ ਹੈ। ਇਸ ਮੌਕੇ ਬੋਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਪਰ ਨਿਰਦੇਸਕ ਅੰਤਰ ਰਾਸਟਰੀ ਸੰਪਰਕ ਕੇਂਦਰ ਡਾ: ਜਗਦੀਸ ਕੌਰ ਨੇ ਪੁਸਤਕ ਨਾਲ ਜਾਣ ਪਛਾਣ ਕਰਵਾਈ। ਉਨਾਂ ਕਿਹਾ ਕਿ ਗੁਲਜਾਰ ਸਿੰਘ ਸੰਧੂ ਅਤੇ ਡਾ: ਰਣਜੀਤ ਸਿੰਘ ਸੰਧੂ ਸਾਡੇ ਲਈ ਹਮੇਸਾਂ ਹੀ ਪ੍ਰੇਰਨਾ ਸਰੋਤ ਰਹੇ ਹਨ। ਸਾਬਕਾ ਨਿਰਦੇਸਕ ਪਸਾਰ ਸਿੱਖਿਆ ਡਾ: ਸਰਜੀਤ ਸਿੰਘ ਗਿੱਲ ਨੇ ਕਿਹਾ ਕਿ ਡਾ: ਰਣਜੀਤ ਸਿੰਘ ਕੋਲ ਸਿਰੜ, ਸਿਆਣਪ, ਸਿਦਕਦਿਲੀ, ਸਹਿਜ, ਸੰਤੋਖ ਅਤੇ ਸਮਰਪਣ ਦਾ ਅਥਾਹ ਖਜਾਨਾ ਹੈ ਜਿਸ ਨੂੰ ਉਹ ਕਲਮ ਹਵਾਲੇ ਕਰਕੇ ਪੰਜਾਬੀ ਪਿਆਰਿਆਂ ਲਈ ਮਾਣਕ ਮੋਤੀ ਸਿਰਫ ਇਕੱਠੇ ਹੀ ਨਹੀਂ ਕਰਦਾ ਸਗੋਂ ਪੰਜਾਬੀ ਪਾਠਕਾਂ ਨੂੰ ਪੰਜਾਬੀ, ਅੰਗਰੇਗ਼ੀ ਅਤੇ ਹੋਰ ਭਾਰਤੀ ਭਾਸਾਵਾਂ ਵਿੱਚ ਨਿਰੰਤਰ ਪਰੋਸਦਾ ਹੈ। ਡਾ: ਗੁਲਜਾਰ ਸਿੰਘ ਸੰਧੂ ਬਾਰੇ ਇਹ ਕਿਤਾਬ ਵੀ ਬਾਲ ਮਨਾਂ ਲਈ ਪ੍ਰੇਰਨਾ ਸਰੋਤ ਬਣੇਗੀ ਕਿ ਦੁਸਵਾਰੀਆਂ ਵਿੱਚ ਵੀ ਇਨਸਾਨ ਉੱਸਰ ਸਕਦਾ ਹੈ। ਇਕੱਤਰਤਾ ਵਿੱਚ ਉੱਘੇ ਸਮਾਜ ਸੇਵਕ ਅਤੇ ਪੀਏਯੂ ਪ੍ਰਬੰਧਕੀ ਬੋਰਡ ਦੇ ਸਾਬਕਾ ਮੈਂਬਰ ਭਾਈ ਨਰਿੰਦਰ ਸਿੰਘ ਮੁਕਤਸਰ, ਉੱਘੇ ਪੰਜਾਬੀ ਲੇਖਕ ਗੁਰਦਿਆਲ ਸਿੰਘ ਕੰਵਲ (ਕੈਨੇਡਾ), ਗੁਰਪਾਲ ਸਿੰਘ ਲਿੱਟ, ਮਲਕੀਤ ਸਿੰਘ ਚਿੱਤਰਕਾਰ ਚੰਡੀਗੜ ਅਤੇ ਗਜਲਗੋ ਤਰਸੇਮ ਸਿੰਘ ਸਫਰੀ ਦੇ ਦੇਹਾਂਤ ਤੇ ਸਭ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਯੂਨੀਵਰਸਿਟੀ ਦੇ ਸੇਵਾਮੁਕਤ ਸਹਾਇਕ ਲਾਇਬਰੇਰੀਅਨ ਸ: ਹਕੀਕਤ ਸਿੰਘ ਮਾਂਗਟ, ਹਰਦੇਵ ਸਿੰਘ ਸੈਣੀ ਸਾਬਕਾ ਲੋਕ ਸੰਪਰਕ ਅਧਿਕਾਰੀ,ਡਾ: ਹ ਸ ਸਹਿਗਲ ਸਾਬਕਾ ਸੰਚਾਰ ਕੇਂਦਰ ਮੁਖੀ ਅਤੇ ਸੰਚਾਰ ਕੇਂਦਰ ਤੋਂ ਸੇਵਾ ਮੁਕਤ ਹੋਏ ਅਨੇਕਾਂ ਕਰਮਚਾਰੀ ਹਾਜ਼ਰ ਸਨ।


