ਸਰਕਾਰੀ ਪ੍ਰਾਇਮਰੀ ਸਕੂਲ ਨੂੰ ਚਾਰ ਲੱਖ ਰੂਪੈ ਦੀ ਗਰਾਂਟ ਦਾ ਚੈੱਕ ਜਾਰੀ

ਬਰਗਾੜੀ, 24 ਦਸੰਬਰ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ) -ਕਸਬਾ ਬਰਗਾੜੀ ਦੇ ਸਮੂਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਯਤਨਾਂ ਸਦਕਾ ਲੋਕ ਸਭਾ ਹਲਕਾ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਦੇ ਸਪੁੱਤਰ ਰਾਜਪਾਲ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਰੁਲੀਆ ਸਿੰਘ ਨਗਰ ਬਰਗਾੜੀ ਦੇ ਮੁਖੀ ਕੁਲਵਿੰਦਰ ਸਿੰਘ, ਸਰਪੰਚ ਅਮਰਪ੍ਰੀਤ ਸਿੰਘ ਗਰਾਂਟ ਸਬੰਧੀ ਪੱਤਰ ਸੌਂਪਿਆ। ਲੋਕ ਸਭਾ ਮੈਂਬਰ ਵੱਲੋਂ ਭੇਜੀ ਗਈ ਇਸ ਗਰਾਂਟ ਲਈ ਸਮੂਹ ਨਗਰ ਪੰਚਾਇਤ ਅਤੇ ਸਕੂਲ ਸਟਾਫ ਵੱਲੋਂ ਉਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਕੂਲ ਨੂੰ ਗਰਾਂਟ ਦੀ ਸਖਤ ਜ਼ਰੂਰਤ ਸੀ । ਇਸ ਸਮੇਂ ਬਸੰਤ ਸਿੰਘ, ਜਸਮੇਲ ਸਿੰਘ ਬਰਾੜ, ਕੁਲਵੰਤ ਸਿੰਘ ਢਿੱਲੋਂ, ਪਿ੍ਰਤਪਾਲ ਸਿੰਘ ਬਰਾੜ, ਕੇਵਲ ਸ਼ਰਮਾਂ, ਪਰਮਪਾਲ ਸਿੰਘ ਢਿੱਲੋਂ, ਸਿੰਗਾਰਾ ਸਿੰਘ ਪੰਚ, ਭੋਲਾ ਨਾਥ ਸ਼ਰਮਾਂ, ਮੇਜਰ ਸਿੰਘ ਗੋਂਦਾਰਾ, ਰਾਜਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਔਲਖ, ਪਰਮਜੀਤ ਕੌਰ ਭੱਟੀ, ਬਿੱਕਾ ਢਿੱਲੋਂ, ਜਸਵਿੰਦਰ ਸਿੰਘ, ਸਤਨਾਮ ਸਿੰਘ ਪੰਚ, ਪਰਵਿੰਦਰ ਪੁਰੀ, ਦਵਿੰਦਰ ਸ਼ਰਮਾਂ, ਹਰਨੇਕ ਸਿੰਘ, ਰਾਮ ਬਹਾਦਰ ਸਿੰਘ , ਗੁਰਮੇਲ ਸਿੰਘ ਬਰਾੜ ਆਦਿ ਹਾਜ਼ਰ ਸਨ।