ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਦੇ ਯਤਨਾਂ ਨੂੰ ਬੂਰ ਪਿਆ ,ਪੰਜਾਬੀ ਭਾਸ਼ਾ ਨੂੰ ਮਿਲਿਆ ਬਣਦਾ ਮਾਨ-ਸਨਮਾਨ

ਬਰਗਾੜੀ, 24 ਦਸੰਬਰ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ)- ਕੁਝ ਸਮਾਂ ਪਹਿਲਾਂ ਸਬੰਧਤ ਵਿਭਾਗ ਵੱਲੋਂ ਨਵੇ ਬਣੇ ਨੈਸ਼ਨਲ ਹਾਈਵੇ ਤੇ ਲਾਏ ਗਏ ਸਾਇਨ ਬੋਰਡਾਂ ਤੇ ਪੰਜਾਬੀ ਭਾਸ਼ਾਂ ਨੂੰ ਪੰਜਾਬ ਵਿੱਚ ਤੀਜੇ ਸਥਾਨ ਤੇ ਦਰਸਾਇਆ ਗਿਆ ਸੀ, ਜਿਸ ਦਾ ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਨੇ ਵਿਰੋਧ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਧਰਨੇ ਮੁਜ਼ਾਹਰੇ ਕਰਕੇ ਪੰਜਾਬੀ ਭਾਸ਼ਾਂ ਨੂੰ ਬਣਦਾ ਮਾਨ-ਸਨਮਾਨ ਦੇਣ ਲਈ ਮੰਗ ਪੱਤਰ ਵੀ ਦਿੱਤੇ ਗਏ ਸਨ। ਕੁਝ ਥਾਵਾਂ ਤੇ ਲਾਏ ਗਏ ਸਾਇਨ ਬੋਰਡਾਂ ਤੇ ਕਾਲਖ ਵੀ ਪੋਚ ਦਿੱਤੀ ਗਈ ਸੀ ਅਤੇ ਪੰੰੰਜਾਬੀਆਂ ਵੱਲੋਂ ਆਪਣੀ ਮਾਤ ਭਾਸ਼ਾਂ ਨੂੰ ਪੰਜਾਬ ਵਿੱਚ ਪਹਿਲੇ ਸਥਾਨ ਤੇ ਲਿਖਵਾਉਣ ਲਈ ਲਗਾਤਾਰ ਕੋਸ਼ਿਸਾਂ ਜਾਰੀ ਸਨ। ਪੰਜਾਬੀ ਦੇ ਇਨਾਂ ਸੁਹਿਰਦ ਯਤਨਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਸਬੰਧਤ ਵਿਭਾਗ ਵੱਲੋਂ ਪਹਿਲਾ ਲਾਏ ਗਏ ਸਾਇਨ ਬੋਰਡ ਬਦਲੇ ਜਾ ਰਹੇ ਹਨ ਜਿਸ ਦਾ ਨਾਲ ਹੁਣ ਪੰਜਾਬ ਵਿੱਚ ਪੰਜਾਬੀਆਂ ਦੀ ਮਾਤ ਭਾਸ਼ਾ ਬਣਦਾ ਮਾਨ-ਸਨਮਾਨ ਮਿਲਣਾ ਸ਼ੁਰੂ ਹੋ ਗਿਆ ਹੈ। ਜਿਸ ਨੂੰ ਲੈ ਕਿ ਪੰਜਾਬੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ਇਸ ਦੇ ਨਾਲ ਉਹ ਆਪਣੀ ਇਸ ਜਿੱਤ ਤੇ ਮਾਣ ਮਹਿਸੂਸ ਕਰ ਰਹੇ ਹਨ।