ਮਾਉਟ ਲਿਟਰਾ ਜੀ ਸਕੂਲ ਵਿਚ ਫਲਾਂ ਦੀ ਮਹੱਤਤਾ ਵਿਸ਼ੇ ਤੇ ਲਾਇਆ ਜਾਗਰੂਕਤਾ ਕੈਂਪ

ਮੋਗਾ, 13 ਦਸੰਬਰ (ਜਸ਼ਨ) :-ਮੋਗਾ-ਫਿਰੋਜ਼ਪੁਰ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਫਲਾਂ ਦੀ ਮਹੱਤਤਾ ਵਿਸ਼ੇ ਤੇ ਜਾਗਰੂਕਤਾ ਕੈਂਪ ਦਾ ਆਯੋਜਨ ਡਾਇਰੈਕਟਰ ਅਨੁਜ ਗੁਪਤਾ ਦੀ ਦੇਖ ਰੇਖ ਹੇਠ ਹੋਈ। ਇਸ ਕੈਂਪ ਵਿਚ ਐਲ.ਕੇ.ਜੀ, ਯੂ.ਕੇ.ਜੀ ਦੇ ਬੱਚਿਆ ਨੇ ਸ਼ਿਰਕਤ ਕੀਤੀ। ਕੈਂਪ ਨੂੰ ਸੰਬੋਧਨ ਕਰਦਿਆ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਬੱਚਿਆ ਨੂੰ ਸਕੂਲ ਅਧਿਆਪਕਾਂ ਨੇ ਮਾਨਸਿਕ ਤੇ ਸ਼ਰੀਰਿਕ ਵਿਕਾਸ ਲਈ ਫਲਾਂ ਦੇ ਸੇਵਨ ਦੀ ਮਹੱਤਤਾ ਬਾਰੇ ਸਮਝਾਇਆ। ਛੋਟੇ ਬੱਚਿਆ ਨੂੰ ਅਧਿਆਪਕਾਂ ਨੇ ਹਰੇਕ ਫਲ ਦੇ ਸੁਆਦ, ਰੰਗ ਤੇ ਬਨਾਵਟ ਬਾਰੇ ਜਾਣਕਾਰੀ ਦਿੱਤੀ। ਬੱਚਿਆ ਨੂੰ ਖਾਣਾ ਖਾਣ ਦੇ ਨਾਲ ਫਲਾਂ ਨੂੰ ਖਾਣ ਲਈ ਪ੍ਰੇਰਿਤ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਬੱਚਿਆ ਨੂੰ ਹਮੇਸ਼ਾ ਫਲ ਖਾਣ ਲਈ ਪ੍ਰੇਰਿਤ ਕੀਤਾ। ਉਹਨਾਂ ਵਿਦਿਆਰਥੀਆ ਨੂੰ ਜੰਕ ਫੂਡ ਤੋਂ ਪ੍ਰਹੇਜ ਕਰਨ ਲਈ ਕਿਹਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।


