ਚੋਟੀਆਂ ਕਲਾਂ ’ਚ ਝਾੜੂ ਖਿੱਲਰ ਕੇ ਕਾਂਗਰਸ ‘ਚ ਸ਼ਾਮਿਲ, ਵਿਧਾਇਕ ਡਾ: ਹਰਜੋਤ ਨੇ ਕੀਤਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ

ਮੋਗਾ, 13 ਦਸੰਬਰ (ਜਸ਼ਨ): ਮੋਗਾ ਹਲਕੇ ਦੇ ਪਿੰਡ ਚੋਟੀਆਂ ਕਲਾਂ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਪਿੰਡ ਦੇ ਆਪ ਪਾਰਟੀ ਦੇ ਆਗੂ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਅਤੇ ਵਰਕਰਾਂ ਨੂੰ ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਉਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਸੰਬੋਧਨ ਕਰਦੇ ਹੋਏ ਡਾ: ਹਰਜੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚੋਂ ਆਪਣਾ ਆਧਾਰ ਗੁਆ ਚੁੱਕੀ ਹੈ ਜਿਸ ਕਾਰਨ ਪਾਰਟੀ ਵਰਕਰਾਂ ਵਿੱਚ ਨਿਰਾਸ਼ਾ ਦਾ ਆਲਮ ਛਾਇਆ ਹੋਇਆ ਹੈ ਅਤੇ ਜੋ ਉਮੀਦਾਂ ਪਾਰਟੀ ਤੋਂ ਵਰਕਰਾਂ ਨੇ ਲਗਾਈਆਂ ਸਨ, ਪਾਰਟੀ ਉਨਾਂ ਤੇ ਖਰਾ ਨਹੀਂ ਉੱਤਰ ਸਕੀ। ਇਸ ਮੌਕੇ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਨ ਵਾਲੇ ਕੋਲਮਜੀਤ ਸਿੰਘ ਸੰਧੂ ਨੇ ਕਿਹਾ ਕਿ ਜਿਸ ਸੋਚ ਨਾਲ ਉਹ ਪਾਰਟੀ ਨਾਲ ਜੁੜੇ ਸਨ, ਪਾਰਟੀ ਉਸ ਸੋਚ ਤੋਂ ਭਟਕ ਗਈ ਹੈ ਅਤੇ ਪੰਜਾਬ ਵਿੱਚ ਪਾਰਟੀ ਦਾ ਆਧਾਰ ਦਿਨੋਂ ਦਿਨ ਖਤਮ ਹੋ ਰਿਹਾ ਹੈ। ਉਨਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਪ੍ਰਤੀ ਸੱਚੀ ਸੁੱਚੀ ਸੋਚ ਅਤੇ ਪੰਜਾਬ ਨੂੰ  ਮੁੜ ਤਰੱਕੀ ਦੀਆਂ ਲੀਹਾਂ ਤੇ ਲਿਆ ਸਕਦੀ ਹੈ। ਉਨਾਂ ਕਿਹਾ ਕਿ ਉਹ ਹਲਕਾ ਮੋਗਾ ਦੇ ਐਮ.ਐਲ.ਏ. ਨਾਲ ਮਿਲ ਕੇ ਹਲਕੇ ਦੇ ਵਿਕਾਸ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣਗੇ। ਜਿਕਰਯੋਗ ਹੈ ਕਿ ਚੋਟੀਆਂ ਕਲਾਂ ਵਿੱਚ ਪਾਣੀ ਵਾਲੀ ਟੈਂਕੀ ਦਾ ਕਨੈਕਸ਼ਨ ਕੱਟੇ ਜਾਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਾਫ਼ੀ ਪਰੇਸ਼ਾਨੀ ਆ ਰਹੀ ਸੀ, ਜਿਸਦਾ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਨੇ ਮੌਕੇ ਤੇ ਹੀ ਐਕਸੀਅਨ ਨੂੰ ਬੁਲਾ ਕੇ ਕਨੈਕਸ਼ਨ ਚਾਲੂ ਕਰਵਾਇਆ ਅਤੇ ਲੋਕਾਂ ਨੂੰ ਪਾਣੀ ਦੀ  ਸਮੱਸਿਆ ਤੋਂ ਨਿਜਾਤ ਦਿਵਾਈ। ਇਸ ਮੌਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਨ ਵਾਲਿਆਂ ਵਿੱਚ ਕੋਮਲਜੀਤ ਸਿੰਘ ਸੰਧੂ, ਨਿੰਦਰ ਸਿੰਘ ਸੰਧੂ, ਰਣਜੀਤ ਸਿੰਘ ਸੰਧੂ, ਸੁਰਜੀਤ ਸ਼ਰਮਾ, ਸ਼ਮਸ਼ੇਰ ਸ਼ਰਮਾ, ਧੀਰਾ ਗਿੱਲ, ਸੁਰਜੀਤ ਬਰਾੜ, ਅੰਗਰੇਜ ਸਿੰਘ, ਹੈਪੀ ਗਰਗ, ਪਰਦੀਪ ਸਿੰਘ, ਜੁਗਰਾਜ ਫੌਜੀ, ਅਰਸ਼ਦੀਪ ਸਿੰਘ, ਪਵਨ ਕੁਮਾਰ, ਗੁਰਜੰਟ ਸਿੰਘ, ਹਾਕਮ ਸਿੰਘ, ਕੁਲਦੀਪ ਸਿੰਘ, ਮੋਹਣ ਸਿੰਘ, ਜਗਸੀਰ ਸਿੰਘ, ਬਲੌਰ ਸਿੰਘ, ਗੁਰਦੀਪ ਸਿੰਘ ਆਦਿ ਸ਼ਾਮਿਲ ਸਨ। ਇਸ ਮੌਕੇ ਤੇ ਸੁਖਦੇਵ ਸਿੰਘ, ਗੁਰਪਿਆਰ ਸਿੰਘ, ਜੀਤ ਸਿੰਘ ਸਾਬਕਾ ਮੈਂਬਰ, ਰਾਮਪਾਲ ਧਵਨ, ਬਹਾਦਰ ਸਿੰਘ, ਬਲਵਿੰਦਰ ਹੰਸਰਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।