ਰਾਹੁਲ ਗਾਂਧੀ ਦੀ ਅਗਵਾਈ ਕਾਂਗਰਸ ਪਾਰਟੀ ਦੀਆਂ ਸਫ਼ਾਂ ਵਿਚ ਨਵਾਂ ਜੋਸ਼ ਭਰੇਗੀ -ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ

ਮੋਗਾ, 12 ਦਸੰਬਰ (ਜਸ਼ਨ)-ਇੰਡੀਅਨ ਨੈਸ਼ਨਲ ਕਾਂਗਰਸ ਦੇ ਨਵੇਂ ਚੁਣੇ ਗਏ ਕੌਮੀ ਪ੍ਰਧਾਨ ਰਾਹੁਲ ਗਾਂਧੀ ਬੇਸ਼ੱਕ 16 ਦਸੰਬਰ ਨੂੰ ਪਾਰਟੀ ਵੱਲੋਂ ਸੌਂਪਿਆ ਅਹੁਦਾ ਸੰਭਾਲਣਗੇ ਪਰ ਉਹਨਾਂ ਦੇ ਨਾਮ ਦੇ ਐਲਾਨ ਨਾਲ ਸਮੁੱਚੇ ਦੇਸ਼ ਵਿਚ ਕਾਂਗਰਸ ਦੇ ਕੇਡਰ ਵਿਚ ਭਾਰੀ ਖੁਸ਼ੀ ਅਤੇ ਉਤਸ਼ਾਹ ਦਾ ਆਲਮ ਹੈ । ਅੱਜ ਮੋਗਾ ਵਿਖੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ਆਖਿਆ ਕਿ ਜੋਸ਼ੀਲੇ ਅਤੇ ਦੂਰਅੰਦੇਸ਼ ਨੌਜਵਾਨ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਕਾਂਗਰਸ ਪਾਰਟੀ ਦੀਆਂ ਸਫ਼ਾਂ ਵਿਚ ਨਵਾਂ ਜੋਸ਼ ਭਰੇਗੀ ਅਤੇ ਕਾਂਗਰਸ ਨੂੰ ਨਵੀਆਂ ਬੁਲੰਦੀਆਂ ’ਤੇ ਪਹੰੁਚਾਵੇਗੀ  ਤੇ ਇੰਜ ਆਜ਼ਾਦੀ ਦੇ ਘੋਲ ਦੌਰਾਨ ਹੋਂਦ ਵਿਚ ਆਈ ਇੰਡੀਅਨ ਨੈਸ਼ਨਲ ਕਾਂਗਰਸ ਮੁੜ ਤੋਂ ਦੇਸ਼ ਵਿਚ ਸੱਤਾ ਸੰਭਾਲਦਿਆਂ ਦੇਸ਼ ਪ੍ਰਤੀ ਸਮਰਪਿਤ ਹੋ ਕੇ ਸੇਵਾ ਨਿਭਾ;ਉਂਦਿਆਂ ਖੁਸ਼ਹਾਲ ਦੇਸ਼ ਦੇ ਨਿਰਮਾਣ ਦਾ ਸੁਪਨਾ ਸਾਕਾਰ ਕਰੇਗੀ।