ਅਕਾਲੀ ਦਲ-ਵਾਰਿਸ ਪੰਜਾਬ ਦੇ ਵੱਲੋਂ ਕਮੇਟੀਆਂ ਦੀ ਚੋਣ ਲਈ ਮੀਟਿੰਗ 2 ਜੂਨ ਨੂੰ

*ਸਰਕਲ,ਪਿੰਡ ਤੇ ਬੂਥ ਕਮੇਟੀਆਂ ਦਾ ਕੀਤਾ ਜਾਵੇਗਾ ਗਠਨ
*ਬਾਪੂ ਤਰਸੇਮ ਸਿੰਘ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਕਰਨਗੇ ਸੰਬੋਧਨ
ਮੋਗਾ, 28 ਮਈ ( JASHAN )- ਅਕਾਲੀ ਦਲ-ਵਾਰਿਸ ਪੰਜਾਬ ਦੇ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ਦੀ ਲਾਮਬੰਦੀ ਕਰਨ ਲਈ ਵਿਧਾਨ ਸਭਾ ਹਲਕਾ ਮੋਗਾ ਦੇ
ਸਰਕਲ ਚੜਿੱਕ ਦੀ ਮੀਟਿੰਗ ਪਿੰਡ ਮੱਲ੍ਹੀਆਂ ਵਾਲਾ ਦੇ ਪੁਰਾਣੇ ਗੁਰੂ ਘਰ ਵਿਖੇ 2 ਜੂਨ ਨੂੰ ਬਾਅਦ ਦੁਪਹਿਰ 3 ਵਜੇ ਰੱਖੀ ਗਈ ਹੈ। ਇਸ ਮੀਟਿੰਗ ਨੂੰ ਪਾਰਟੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵਿਸ਼ੇਸ ਤੌਰ 'ਤੇ ਸੰਬੋਧਨ ਕਰਨਗੇ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਦੇ ਹਲਕਾ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਪਿੰਡ ਚੜਿੱਕ, ਕੋਠੇ ਪੱਤੀ ਜੈਤੋ ਖੋਸਾ, ਚੁੱਪਕੀਤੀ, ਮੰਡੀਰਾਂ ਵਾਲਾ ਨਵਾਂ, ਮੰਡੀਰਾਂ ਵਾਲਾ ਪੁਰਾਣਾ, ਮੱਲੀਆਂ ਵਾਲਾ, ਝੰਡੇਵਾਲਾ, ਬੁੱਧ ਸਿੰਘ ਵਾਲਾ ਦੇ ਸਰਗਰਮ ਵਰਕਰ ਹਿੱਸਾ ਲੈਣਗੇ। ਉਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਚੜਿੱਕ ਸਰਕਲ ਦੀ ਇਕਾਈ ਦੀ ਚੋਣ* ਕੀਤੀ ਜਾਵੇਗੀ ਤੇ ਨਾਲ ਇਸ ਸਰਕਲ ਅਤੇ ਇਸ ਨਾਲ ਸਬੰਧਤ ਸਾਰੇ ਪਿੰਡਾਂ ਦੀਆਂ ਕਮੇਟੀਆਂ ਤੇ ਬੂਥ ਕਮੇਟੀਆਂ ਦੀ ਚੋਣ ਕੀਤੀ ਜਾਵੇਗੀ।


