ਅਧਿਆਪਕ ਜਥੇਬੰਦੀਆਂ ਦਾ ਵਫਦ ਜਨਗਣਨਾ ਡਿਊਟੀ ਸੰਬੰਧੀ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਏ. ਡੀ.ਸੀ. ਨੂੰ ਮਿਲਿਆ

ਧਰਮਕੋਟ ,29 april (ਦਵਿੰਦਰ ਸਿੰਘ ਬਿੱਟੂ )
ਮੋਗਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦਾ ਵਫਤ ਅਧਿਆਪਕਾਂ ਨੂੰ ਜਨਗਣਨਾ ਸਬੰਧੀ ਆ ਰਹੀਆਂ ਮੁਸ਼ਕਿਲਾਂ ਤਹਿਤ ਏਡੀਸੀ ਮੋਗਾ ਨੂੰ ਮਿਲਿਆ ਅਧਿਆਪਕਾ ਆਗੂਆਂ ਪ੍ਰਗਟਜੀਤ ਸਿੰਘ ਕਿਸ਼ਨਪੁਰਾ,ਬਲਜਿੰਦਰ ਸਿੰਘ ਧਾਰੀਵਾਲ, ਦਿਗਵਿਜੇ ਪਾਲ ਸ਼ਰਮਾ, ਗੁਰਪ੍ਰੀਤ ਸਿੰਘ ਅਮੀਵਾਲ, ਸੁਰਿੰਦਰ ਸ਼ਰਮਾ,ਜਤਿੰਦਰ ਭੋਲਾ ਨੇ ਕਿਹਾ ਮੋਗਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦਾ ਵਫਦ ਮਾਨਯੋਗ ਏ.ਡੀ.ਸੀ. ਸਾਹਿਬ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਮਰਦਮਸ਼ੁਮਾਰੀ ਦੌਰਾਨ ਕੰਮ ਕਰਦੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਛੋਟ ਦਿੱਤੀ ਜਾਵੇ।
ਅਧਿਆਪਕਾਂ ਦੀ ਡਿਊਟੀ ਉਹਨਾਂ ਦੇ ਕੰਮ ਕਰਦੇ ਇਲਾਕੇ ਵਿੱਚ ਲਗਾਈ ਜਾਵੇ,ਸਿੱਖਿਆ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਹੋਰ ਵਿਭਾਗਾਂ ਦੀ ਕਰਮਚਾਰੀਆਂ ਦੀ ਅਨੁਪਾਤਕ ਡਿਊਟੀ ਲਗਾਈ ਜਾਵੇ ਵਿਧਵਾ ਅਧਿਆਪਕਾਂਵਾ, ਗਰਭਵਤੀ ਔਰਤਾਂ ਅਤੇ ਅੰਗਹੀਣ ਅਧਿਆਪਕਾਂ ਅਤੇ ਜਿੰਨਾਂ ਅਧਿਆਪਕਾਵਾਂ ਦੇ ਬੱਚੇ ਛੋਟੇ ਹਨ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ।
ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਪਰੋਤਕ ਮੰਗਾਂ ਦੇ ਯੋਗ ਹੱਲ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਗੁਰਮੀਤ ਸਿੰਘ ਭੁੱਲਰ, ਸੁਖਪਾਲਜੀਤ ਸਿੰਘ, ਹਰਵਿੰਦਰ ਸਿੰਘ ਮਾਰਸ਼ਲ,ਦਵਿੰਦਰ ਹਰਾਜ,ਦੀਪਕ ਨਈਅਰ, ਕੁਲਦੀਪ ਸਿੰਘ ,ਇੰਦਰਪਾਲ ਸਿੰਘ,ਜਗਦੀਪ ਸਿੰਘ, ਜੱਜਦੀਪ ਸਿੰਘ ਵੀਰ ਸਿੰਘ,ਅਵਤਾਰ ਸਿੰਘ ਸਮਾਲਸਰ ਆਦਿ ਅਧਿਆਪਕ ਆਗੂ ਹਾਜ਼ਰ ਸਨ ।


