ਮੋਗਾ ਵਿਖੇ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਵਾਰਡ ਨੰਬਰ 15 ਦੇ 100ਦੇ ਕਰੀਬ ਲੋਕਾਂ ਨੇ ਕਾਂਗਰਸ ਚ ਹੋਏ ਸ਼ਾਮਲ

ਮੋਗਾ 13 ਜਨਵਰੀ (ਲਛਮਣਜੀਤ ਸਿੰਘ ਪੁਰਬਾ) ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋਏ ਲੋਕਾਂ ਨੇ ਕਾਂਗਰਸ ਦਾ ਫੜਿਆ ਪੱਲਾ । ਮੋਗਾ ਤੇ 15 ਨੰਬਰ ਵਾਰਡ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਮਾਲਵਿਕਾ ਸੂਦ ਦੇ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਓਬੀਸੀ ਸਟੇਟ ਸੈਕਟਰੀ ਕ੍ਰਿਸ਼ਨ ਸੈਨੀ ਨੇ ਸਰੋਪਾ ਪਾ ਕੇ ਗੁਰਜੀਤ ਸਿੰਘ ( ਮਣੀ ) ਅਤੇ ਸਾਥੀਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ । ਇਸ ਮੌਕੇ ਤੇ ਗੁਰਜੀਤ ਸਿੰਘ  ਮਣੀ ਨੇ ਕਿਹਾ ਕਿ ਮੈਂ ਕਾਂਗਰਸ ਦੇ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਕਾਂਗਰਸ ਵਿੱਚ ਸ਼ਾਮਿਲ ਹੋਇਆ ਹਾਂ ਅਤੇ ਮੈਂ ਤਨੋ ਮਨੋ ਕਾਂਗਰਸ ਦੀ ਸੇਵਾ ਕਰਾਂਗਾ ਅਤੇ ਕਾਂਗਰਸ ਦੇ ਹੱਥ ਮਜਬੂਤ ਕਰਾਂਗਾ। ਮੈਂ ਤੇ ਮੇਰੇ ਸਾਥੀ ਦਿਨ ਰਾਤ  ਇੱਕ ਕਰਕੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਾਂਗੇ।ਇਸ ਮੌਕੇ ਤੇ ਜਸਵੰਤ ਸਿੰਘ ਹਰਸ਼ ਸਿੰਘ, ਜਸਪ੍ਰੀਤ ਸਿੰਘ, ਹਰਸ਼, ਕੁਮਾਰ ,ਹਰਮਨ ਪ੍ਰੀਤ ਸਿੰਘ, ਗਗਨ, ਮਨਮੀਤ, ਅਸ਼ਮੀਤ ,ਰਵੀ ਮੋਟਾ, ਮਨੋਹਰ ਲਾਲ ,ਰਵੀ, ਹੈਰੀ ਨਾਗੀ ਸ਼ਾਮਿਲ ਸਨ।