ਆਰੀਆ ਸਮਾਜ ਮੋਗਾ ਵੱਲੋਂ ਨਵੇਂ ਸਾਲ ਦੇ ਮੌਕੇ ਤੇ ਹਵਨ ਯੱਗ ਦਾ ਆਯੋਜਨ

ਮੋਗਾ, 12 ਜਨਵਰੀ (ਜਸ਼ਨ) :ਆਰੀਆ ਸਮਾਜ ਮੋਗਾ ਵੱਲੋਂ ਨਵੇਂ ਸਾਲ ਦੇ ਮੌਕੇ ਤੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਆਚਾਰਿਆ ਦਿਵਾਕਰ ਭਾਰਤੀ ਨੇ ਵੈਦਿਕ ਮੰਤਰ ਉੱਚਾਰਨ ਦੇ ਨਾਲ ਹਵਨ ਯਜ ਦੀ ਪ੍ਰਖਰ ਅੱਗ ਵਿਚ ਆਹੁਤੀਆਂ ਪਵਾਈਆਂ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਆਰੀਆ ਪੱਧਤੀ ਅਤੇ ਓਮ ਦੀ ਪਾਲਣਾ ਮੁਤਾਬਕ, ਪ੍ਰਧਾਨ ਤੁਸ਼ਾਰ ਗੋਏਲ, ਅਸ਼ਵਨੀ ਸ਼ਰਮਾ ਮੱਟੂ ਸਕੱਤਰ, ਜਗਦੀਸ਼ ਅਗਰਵਾਲ, ਅੰਕਿਤ ਗਰੋਵਰ, ਹੈਰੀ ਜਿੰਦਲ, ਰੋਹਿਤ ਖੁਰਾਨਾ, ਹੇਮੰਤ ਸੂਦ, ਰਮਣੀਕ ਸੂਦ, ਰਮਣ ਗੋਇਲ, ਵਿਪਿਨ ਸੂਦ, ਵਿਜੈ ਸੂਦ, ਰੋਹਿਤਾਸ ਉੱਪਲ ਆਦਿ ਮੈਂਬਰਾਂ ਨੇ ਪਹੁੰਚ ਕੇ ਆਹੁਤੀਆਂ ਪਾਈਆਂ। ਆਚਾਰੀਆ ਦਿਵਾਕਰ ਭਾਰਤੀ ਨੇ ਹਵਨ ਯਜ ਕਰਵਾਉਂਦੇ ਹੋਏ ਕਿਹਾ ਕਿ ਆਰੀਆ ਪੱਧਤੀ ਅਤੇ ਵੈਦਿਕ ਮੰਤਰ ਉਚਾਰਨ ਦੇ ਨਾਲ, ਆਰੀਆ ਸਮਾਜ ਦੀਆਂ ਮਰਯਾਦਾਵਾਂ ਦੀ ਪਾਲਣਾ ਤਹਿਤ, ਆਰੀਆ ਸਮਾਜ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਹਵਨ ਯਜ ਨਾਲ ਕੀਤੀ ਜਾਂਦੀ ਹੈ। ਤੁਸ਼ਾਰ ਗੋਇਲ ਨੇ ਕਿਹਾ ਕਿ ਹਰ ਸਾਲ ਨਵੇਂ ਸਾਲ ਦੀ ਸ਼ੁਰੂਆਤ ਆਰੀਆ ਸਮਾਜ ਹਵਨ ਯਜ ਨਾਲ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਆਰੀਆ ਸਮਾਜ ਵੱਲੋਂ ਹਵਨ ਯਜ ਕਰਦੇ ਹੋਏ, ਇਸਦਾ ਮਹੱਤਵ ਉਜਾਗਰ ਕੀਤਾ ਜਾਂਦਾ ਹੈ, ਕਿ ਯਜਸਿਰਫ਼ ਇੱਕ ਧਾਰਮਿਕ ਕਿਰਿਆ ਨਹੀਂ, ਬਲਕਿ ਵੈਦਿਕ ਗਿਆਨ ਅਤੇ ਸੰਸਕ੍ਰਿਤੀ ਨੂੰ ਦੁਬਾਰਾ ਜਗਾਉਣ, ਸਮਾਜ ਵਿੱਚ ਸੁੱਧਤਾ ਲਿਆਂਦੇ ਅਤੇ ਵਿਅਕਤੀ ਦੇ ਮਾਨਸਿਕ ਤੇ ਸ਼ਾਰੀਰਿਕ ਸਿਹਤ ਨੂੰ ਠੀਕ ਰੱਖਣ ਦਾ ਇੱਕ ਵਿਗਿਆਨਕ ਤਰੀਕਾ ਹੈ, ਜਿਸ ਵਿੱਚ ਵੇਦਾਂ ਦੇ ਮੰਤਰਾਂ ਨਾਲ ਸੁੱਧ ਸਮੱਗਰੀ ਦੀ ਆਹੁਤੀ ਦੇ ਕੇ ਸਕਾਰਾਤਮਕ ਊਰਜਾ ਅਤੇ ਵਾਤਾਵਰਨ ਦੀ ਸੁੱਧਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ, ਤੇ ਇਸ ਰਾਹੀਂ ਰਾਸ਼ਟਰ ਅਤੇ ਧਰਮ ਦੀ ਸੇਵਾ ਦਾ ਪਰਣ ਲਿਆ ਜਾਂਦਾ ਹੈ, ਜਿਵੇਂ ਕਿ ਸਵਾਮੀ ਦਯਾਨੰਦ ਸਰਸਵਤੀ ਨੇ ਸਿਖਾਇਆ ਸੀ। ਇਸ ਵਿੱਚ ਸਵਾਮੀ ਦਯਾਨੰਦ ਸਰਸਵਤੀ ਦੀਆਂ ਸਿਖਿਆਵਾਂ ਦਾ ਅਨੁਸ਼ਠਾਨ ਅਤੇ ਪਾਲਣਾ ਕੀਤੀ ਜਾਂਦੀ ਹੈ।


