ਕਾਊਂਟ ਸੀਜ਼ਰ ਮੈਟੀ ਦੇ 217ਵੇਂ ਜਨਮਦਿਨ ਮੌਕੇ ਰਾਸ਼ਟਰ ਪੱਧਰੀ ਸਮਾਗਮ ਕਰਵਾਇਆ

ਮੋਗਾ,11 JANUARY (JASHAN ) - ਇਲੈਕਟੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ 404 ਪੰਜਾਬ ਵੱਲੋਂ ਇਲੈਕਟੋ ਹੋਮਿਓਪੈਥੀ ਦੇ ਜਨਮਦਾਤਾ ਕਾਉਂਟ ਸੀਜ਼ਰ ਮੈਟੀ ਜੀ ਦਾ 217ਵਾਂ ਜਨਮ ਦਿਨ ਚੋਖਾ ਅੰਪਾਇਰ ਹੋਟਲ ਬੁੱਘੀਪੁਰਾ ਚੌਕ ਮੋਗਾ ਵਿਖੇ ਰਾਸ਼ਟਰ ਪੱਧਰੀ ਸਮਾਗਮ ਕਰਵਾਇਆ ਗਿਆ। ਮੁੱਖ ਮਹਿਮਾਨ ਈ ਆਰ ਐਫ ਆਈ ਦੇ ਪ੍ਰਧਾਨ ਡਾ ਸੰਜੀਵ ਸ਼ਰਮਾ ਜੀ ਅਤੇ ਈ ਡੀ ਐਮ ਏ ਦੇ ਚੈਅਰਮੈਨ ਡਾ ਜਗਤਾਰ ਸਿੰਘ ਸੇਖੋਂ, ਪ੍ਰਧਾਨ ਡਾ ਜਗਮੋਹਨ ਸਿੰਘ ਅਤੇ ਐਸੋਸ਼ੀਏਸ਼ਨ ਮੈਂਬਰਾਂ ਨੇ ਜੋਤੀ ਪ੍ਰਜਵਲਿਤ ਕਰ ਕੇ ਕਾਊਂਟ ਸੀਜ਼ਰ ਮੈਟੀ ਨੂੰ ਸ਼ਰਧਾਂਜਲੀ ਦਿੱਤੀ। ਡਾ ਸੰਜੀਵ ਸ਼ਰਮਾ ਜੀ ਨੇ   ਇਲੈਕਟ੍ਰੋਹੋਮਿਉਪੈਥਿਕ ਪ੍ਰਣਾਲੀ ਬਾਰੇ ਦੱਸਿਆ ਕਿ ਕਾਊਂਟ ਸੀਜ਼ਰ ਮੈਟੀ ਜੀ ਨੇ ਸਾਨੂੰ ਇਕ ਨਾਇਬ ਸੌ ਪ੍ਰਤੀਸ਼ਤ ਹਰਬਲ ਇਲਾਜ ਪ੍ਰਣਾਲੀ ਦਿੱਤੀ ਹੈ ਜਿਸਦਾ ਕੋਈ ਸਾਈਡ ਇਫ਼ੈਕਟ ਨਹੀਂ ਅਤੇ ਲਾਇਲਾਜ ਰੋਗਾਂ ਦਾ ਇਲਾਜ ਵੀ ਸੰਭਵ ਹੋਇਆ ਹੈ। ਸਭ ਤੋ ਵੱਡੀ ਗੱਲ ਕਿ ਇਸ ਪੈਥੀ ਵਿਚ ਗਰੀਬ ਤੋਂ ਗਰੀਬ ਵਰਗ ਵੀ ਆਪਣਾ ਇਲਾਜ ਅਰਾਮ ਨਾਲ ਕਰਵਾ ਸਕਦਾ ਹੈ ਉਸ ਉਪਰ ਕੋਈ ਆਰਥਿਕ ਬੋਝ ਨਹੀਂ ਪੈਦਾ। ਈ ਡੀ ਐਮ ਏ ਕੋਰ ਕਮੇਟੀ ਮੈਂਬਰ ਡਾ ਜਸਵਿੰਦਰ ਸਿੰਘ ਸਮਾਧਭਾਈ ਡਾ ਮਨਪ੍ਰੀਤ ਸਿੰਘ ਸਿੱਧੂ ਡਾ ਸ਼ਿੰਦਰ ਸਿੰਘ ਕਲੇਰ ਦੁਆਰਾ ਮੈਟੀ ਸਾਹਿਬ ਦੀ ਫੋਟੋ ਨੂੰ ਫੁੱਲ ਅਰਪਿਤ ਕੀਤੇ ਗਏ। ਸਟੇਜ ਸੈਕਟਰੀ ਦੀ ਭੂਮਿਕਾ ਡਾ ਜਗਜੀਤ ਸਿੰਘ ਗਿੱਲ ਅਤੇ ਡਾ ਕਮਲਜੀਤ ਕੌਰ ਨੇ ਬਾਖੂਬੀ ਨਿਭਾਈ। ਇਸ ਸਮੇਂ ਐਸੋਸ਼ੀਏਸ਼ਨ ਵੱਲੋਂ ਸਲਾਨਾ ਸੋਵੀਨਾਰ ਲਾਂਚ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਬਿਮਾਰੀਆਂ ਤੇ ਆਰਟੀਕਲ ਦਿੱਤੇ ਹੋਏ ਹਨ। 
ਇਸ ਮੌਕੇ ਕਾਊਂਟ ਸੀਜ਼ਰ ਮੈਟੀ ਜੀ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਹੋਇਆਂ ਇੱਕ ਡਾਕੂਮੈਟਰੀ ਵੀਡਿਉ ਪੇਸ਼ ਕੀਤੀ ਗਈ, ਪ੍ਰੋਗਰਾਮ ਦੌਰਾਨ ਡਾ ਅੰਮ੍ਰਿਤਪਾਲ ਸਿੰਘ ਅਤੇ ਡਾ ਐਸ ਕੇ ਕਟਾਰੀਆ ਦੁਆਰਾ ਮੈਟੀ ਸਾਹਿਬ ਨੂੰ ਸਮਰਪਿਤ ਗੀਤ ਪੇਸ਼ ਕੀਤੇ ਗਏ। ਇਸ ਸਮਾਗਮ ਦੌਰਾਨ ਪਿਛਲੇ ਸਾਲ ਦੌਰਾਨ ਨਵੇਂ ਬਣੇ ਕਲੀਨਿਕ/ਹਸਪਤਾਲ/ਸੈਟਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਾਊਂਟ ਸੀਜ਼ਰ ਮੈਟੀ ਜੀ ਦੇ ਜਨਮਦਿਨ ਦਾ ਕੇਕ ਕੱਟਿਆ ਗਿਆ। ਪ੍ਰੋਗਰਾਮ ਦੌਰਾਨ 5 ਸ਼ੈਸਨ ਸਵਾਲ ਜਵਾਬ ਦੇ ਰੱਖੇ ਗਏ ਜਿੰਨਾਂ ਦੇ ਸਹੀ ਜਵਾਬ ਦੇਣ ਵਾਲਿਆ ਨੂੰ ਗਿਫਟ ਦਿੱਤੇ ਗਏ। ਉਪਰੰਤ ਪ੍ਰਧਾਨ ਡਾ ਜਗਮੋਹਣ ਸਿੰਘ ਧੂੜਕੋਟ ਨੇ ਪਹੁੰਚੇ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਤੋਂ ਵੱਖ ਵੱਖ ਡਾਕਟਰਾਂ ਨੇ ਹਿੱਸਾ ਲਿਆ। ਇਸ ਸਮੇਂ ਜਨਰਲ ਸਕੱਤਰ ਡਾ. ਪਰਮਿੰਦਰ ਕੁਮਾਰ ਪਾਠਕ, ਡਾ. ਜਸਵੀਰ ਸ਼ਰਮਾ ਭਗਤਾ,ਮੀਤ ਪ੍ਰਧਾਨ ਡਾ. ਹਰਦੇਵ ਸਿੰਘ ਡਾ. ਐਸ ਕੇ ਕਟਾਰੀਆ, ਪ੍ਰੈਸ ਸਕੱਤਰ ਡਾ.ਅਵਤਾਰ ਸਿੰਘ ਦੇਵਗਨ, ਕੈਸ਼ੀਅਰ ਡਾ. ਸੰਤੋਖ ਸਿੰਘ, ਡਾ. ਸਰਬਜੀਤ ਸਿੰਘ, ਡਾ. ਸ਼ਮਸ਼ੇਰ ਸਿੰਘ ਸਿੱਧੂ, ਡਾ ਵਰਿੰਦਰ ਸਿੰਘ ਤੂਰ, ਡਾ. ਨਿਸ਼ਾਨ ਸਿੰਘ, ਡਾ. ਤਰਲੋਕ ਸਿੰਘ, ਡਾ. ਮੋਹਨ ਸਿੰਘ, ਡਾ. ਧਰਮਪਾਲ ਸਿੰਘ, ਡਾ. ਮੁਕੇਸ਼ ਕੁਮਾਰ, ਡਾ. ਸੰਜੀਵ ਜੁਨੇਜਾ, ਡਾ ਰੋਬਿਨ ਅਰੋੜਾ, ਡਾ ਅਰਚਨਾ ਸ਼ਰਮਾਂ, ਡਾ ਮਨਦੀਪ ਸਿੰਘ, ਡਾ ਕਿਸ਼ੋਰ ਚੰਦ,  ਆਦਿ ਹਾਜ਼ਰ ਸਨ।