ਖੇਡ ਭਾਵਨਾ, ਵਧੀਆ ਬੱਲੇਬਾਜ਼ੀ, ਵਧੀਆ ਗੇਂਦਬਾਜ਼ੀ ਦੇ ਨਾਲ ਦਸ਼ਹਰਾ ਗਰਾਊਂਡ ਕ੍ਰਿਕਟ ਕਲੱਬ ਨੇ ਸੀਰੀਜ਼ ਆਪਣੇ ਨਾਂਮ ਕਰ ਲਈ

Tags: 

**** ਸ਼ਿਵ ਟੰਡਨ ਦੀ ਸ਼ਾਨਦਾਰ ਬੱਲੇਬਾਜ਼ੀ, ਸ਼ਤਕ ਨਾਲ ਬਣਾਇਆ ਰਿਕਾਰਡ*******

ਮੋਗਾ, 11 ਜਨਵਰੀ ( ਬਿੱਟੂ ਪੁਰਬਾ ) ਦਸ਼ਹਰਾ ਗਰਾਊਂਡ ਮੋਗਾ ਵਿਖੇ ਚੱਲ ਰਹੀ ਕ੍ਰਿਕਟ ਕਪ ਸੀਰੀਜ਼ ਦਾ ਖ਼ਿਤਾਬ ਦਸ਼ਹਰਾ ਗਰਾਊਂਡ ਕ੍ਰਿਕਟ ਕਲੱਬ ਨੇ ਜਿੱਤ ਲਿਆ। ਸੀਰੀਜ਼ ਦੇ ਤਿੰਨੇ ਮੈਚ ਬੜੇ ਮੁਕਾਬਲੇ ਵਾਲੇ ਰਹੇ। ਪਹਿਲੇ ਮੈਚ ਵਿੱਚ ਦਸ਼ਹਰਾ ਗਰਾਊਂਡ ਕਲੱਬ ਦੇ ਸ਼ਿਵ ਟੰਡਨ ਨੇ ਸ਼ਾਨਦਾਰ ਸ਼ਤਕ ਲਾ ਕੇ 119 ਦੌੜਾਂ ਬਣਾ ਕੇ ਨਵਾਂ ਰਿਕਾਰਡ ਬਣਾਇਆ ਅਤੇ ਸ਼ਰਮਾ ਬ੍ਰਦਰਜ਼ ਨੂੰ 155 ਦੌੜਾਂ ਦਾ ਲੰਬਾ ਟਾਰਗੈਟ ਦਿੱਤਾ। ਪਰ ਸ਼ਰਮਾ ਬ੍ਰਦਰਜ਼ ਦੀ ਟੀਮ ਮੈਚ ਹਾਰ ਗਈ। ਉਸ ਤੋ ਬਾਅਦ ਦੂਜਾ ਮੈਚ ਸ਼ਰਮਾ ਬ੍ਰਦਰਜ਼ ਨੇ ਵਧੀਆ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕਰਕੇ ਜਿੱਤ ਲਿਆ। ਤੀਜੇ ਮੈਚ ਵਿੱਚ ਇਕ ਵਾਰ ਫਿਰ ਦਸ਼ਹਰਾ ਗਰਾਊਂਡ ਕ੍ਰਿਕਟ ਕਲੱਬ ਨੇ ਸ਼ਾਨਦਾਰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕਰਦੇ ਹੋਏ ਸ਼ਰਮਾ ਬ੍ਰਦਰਜ਼ ਨੂੰ ਮੈਚ ਹਰਾਇਆ ਅਤੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਕੇ ਆਪਣੇ ਨਾਂ ਕਰ ਲਈ। ਵਧੀਆ ਬੱਲੇਬਾਜ਼ੀ, ਵਧੀਆ ਗੇਂਦਬਾਜ਼ੀ, ਸੂਚਜੀ ਖੇਡ ਭਾਵਨਾ ਅਤੇ ਵਧੀਆ ਕਾਰਗੁਜ਼ਾਰੀ ਰਾਹੀਂ ਦਸ਼ਹਰਾ ਗਰਾਊਂਡ ਕਲੱਬ ਨੇ ਟ੍ਰਾਫੀ ਤੇ ਕਬਜ਼ਾ ਕੀਤਾ। ਸ਼ਿਵ ਟੰਡਨ ਨੇ ਵਧੀਆ ਬੱਲੇਬਾਜ਼ੀ ਕਰਦੇ ਹੋਏ ਮੈਨ ਆਫ ਦ ਸੀਰੀਜ਼ ਦਾ ਇਨਾਮ ਜਿੱਤਿਆ। ਗਗਨਦੀਪ ਸ਼ਿਲਪੀ, ਕੁਲਦੀਪ ਪੋਪਲੀ, ਵਿਕਾਸ ਕਪੂਰ, ਯੋਗੀ, ਵਿੱਕੀ ਸਿਤਾਰਾ, ਨਿਤਿਨ ਗੁਪਤਾ ਦੀ ਵੱਲੋਂ ਜਿੱਤੂ ਟੀਮ ਨੂੰ 6100 ਰੁਪਏ ਨਕਦ ਇਨਾਮ ਅਤੇ ਉਪ-ਵਿਜੇਤਾ ਟੀਮ ਨੂੰ ਵਿਕਾਸ ਕਪੂਰ ਵੱਲੋਂ 2100 ਰੁਪਏ ਨਕਦ ਇਨਾਮ ਮਿਲਿਆ। ਮੈਨ ਆਫ ਦ ਸੀਰੀਜ਼ ਦਾ ਇਨਾਮ ਸਮਾਜ ਸੇਵੀ ਰੈੱਡ ਸਫਾਇਰ ਦੇ ਐਮ.ਡੀ. ਵਿਕਾਸ ਕਪੂਰ ਵੱਲੋਂ ਦਿੱਤਾ ਗਿਆ। ਖਿਡਾਰੀਆਂ ਲਈ ਰਿਫ੍ਰੈਸ਼ਮੈਂਟ ਆਸ਼ੀਸ਼ ਚੋਪੜਾ ਪਾਵਰ ਸੋਲਰ, ਆਸ਼ੀਸ਼ ਸੂਦ, ਸੌਰਵ ਢੀਂਗੜਾ ਵਲੋਂ ਦਿੱਤਾ ਗਿਆ। ਵਿੱਕੀ ਸਿਤਾਰਾ , ਕੁਲਦੀਪ ਪੋਪਲੀ ਅਤੇ ਗਗਨਦੀਪ ਸ਼ਿਲਪੀ ਨੇ ਜਿੱਤੂ ਟੀਮ ਨੂੰ ਵਧਾਈ ਦੇਂਦੇ ਹੋਏ ਕਿਹਾ ਕਿ ਟੂਰਨਾਮੈਂਟ ਦਾ ਮੁੱਖ ਮਕਸਦ ਖਿਡਾਰੀਆਂ ਨੂੰ ਉਤਸ਼ਾਹਿਤ ਅਤੇ ਹੋਂਸਲਾ ਵਧਾਉਣਾ ਹੈ। ਖੇਡਾਂ ਰਾਹੀਂ ਜਿੱਥੇ ਖਿਡਾਰੀਆਂ ਦਾ ਮਾਨਸਿਕ ਵਿਕਾਸ ਹੁੰਦਾ ਹੈ ਉੱਥੇ ਹੀ ਸ਼ਾਰੀਰੀਕ ਵਿਕਾਸ ਵੀ ਹੁੰਦਾ ਹੈ। ਆਚਾਰਿਆ ਨੰਦ ਲਾਲ ਅਤੇ ਨਰੇਸ਼ ਬੋਹਤ ਨੇ ਕਿਹਾ ਕਿ ਨਸ਼ਾ ਰਹਿਤ ਸਮਾਜ ਦੀ ਸਥਾਪਨਾ ਅਤੇ ਖਿਡਾਰੀਆਂ ਦਾ ਖੇਡ ਭਾਵਨਾ ਨਾਲ ਖੇਡਣਾ, ਖੇਡ ਦੀ ਉਤਸ਼ੁਕਤਾ ਨੂੰ ਵਧਾਉਂਦਾ ਹੈ। ਇਸ ਮੌਕੇ ਤੇ ਸ਼ਿਵ ਟੰਡਨ, ਆਚਾਰਯ ਨੰਦ ਲਾਲ, ਵਿਕਾਸ ਗੁਪਤਾ, ਦੀਪਕ ਦੀਪਾ, ਨਰਸ ਬੋਹਤ, ਅਮਨ ਮਦਾਨ, ਸ਼ੁਭਮ ਗੁਪਤਾ, ਮਾਧਵ ਗਰੋਵਰ, ਆਸ਼ੂ ਗੋਇਲ, ਮਨੀ ਜਿੰਦਲ,  ਵਿਨੈ ਨਿਕਾ, ਗੋਲੂ, ਵਾਸਿਵ, ਅਮਨਦੀਪ ਸ਼ਰਮਾ, ਬੱਲੀ, ਵਿਨੈ, ਦੀਪਕ ਮਾਹਵਾਰ ਦੇ ਇਲਾਵਾ ਹੋਰ ਵੀ ਹਾਜ਼ਰ ਸਨ।