ਹੇਮਕੁੰਟ ਸਕੂਲ ਦੀ "ਉੱਡਣ ਪਰੀ" ਕੌਮੀ ਮੁਕਾਬਲਿਆਂ ਲਈ ਲਖਨਊ ਰਵਾਨਾ

ਮੋਗਾ, 25 ਨਵੰਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) : ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਜੋ ਕਿ ਅਜੋਕੇ ਸਮੇਂ ਵਿੱਚ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਪੰਜਾਬ ਪੱਧਰ ਦੀਆਂ ਪ੍ਰਾਪਤੀਆਂ ਕਰਦਾ ਹੈ। ਹੈ।68ਵੀਆ ਨੈਸ਼ਨਲ ਸਕੂਲ ਖੇਡਾਂ ਅਥਲੈਟਿਕਸ ਜੋ ਕਿ 26 ਨਵੰਬਰ ਤੋਂ 30 ਨਵੰਬਰ 2024 ਤੱਕ ਸ੍ਰੀ ਗੁਰੁ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਾਊ ਵਿਖੇ ਹੋ ਰਹੀਆਂ ਹਨ। ਜਿਸ ਵਿੱਚ ਵੱਖ-ਵੱਖ ਸਟੇਟਾਂ ਦੇ ਖਿਡਾਰੀ ਭਾਗ ਲਿਆ ।ਇਸ ਸਬੰਧੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਗਿਆਰ੍ਹਵੀਂ ਕਲਾਸ ਦੀ ਵਿਦਿਆਰਥਣ ਜਸਲੀਨ ਕੌਰ ਨੇ ਕੋਚ ਜਗਜੀਤ ਸਿੰਘ ,ਤਜ਼ਰੇਬਾਰ ਡੀ.ਪੀ. ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ ,ਕੋਚ ਜਗਵਿੰਦਰ ਸਿੰਘ,ਗਗਨਦੀਪ ਸਿੰਘ, ਸੁਰਿੰਦਰ ਸਿੰਘ,ਹਰਸ਼ਦੀਪ ਸਿੰਘ ਮੈਡਮ ਪ੍ਰਕ੍ਰਿਤੀ,ਪ੍ਰੀਤੀ ਦੀ ਸੁਚੱਜੀ ਅਗਵਾਈ ਅਧੀਨ ਸਟੇਟ ਪੱਧਰ ਤੇ ਸੋਨ ਤਗਮਾ ਜਿੱਤ ਕੇ ਨੈਸ਼ਨਲ ਪੱਧਰ ਲਈ ਚੁਣੀ ਗਈ।ਜਸਲੀਨ ਕੌਰ ਅੱਜ ਨੈਸ਼ਨਲ ਗੇਮਾ 400ਮੀ.ਦੋੜ ਵਿੱਚ ਭਾਗ ਲੈਣ ਲਈ ਰਵਾਨਾ ਹੋਈ।ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਸ਼ੁੱਭ ਇਛਾਵਾ ਦਿੱਤੀਆਂ ਅਤੇ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।