ਸਾਬਕਾ ਮਾਰਕੀਟ ਕਮੇਟੀ ਸਕੱਤਰ ਵਜੀਰ ਸਿੰਘ ਦੀ ਪਤਨੀ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 28 ਨਵੰਬਰ ਨੂੰ

ਮੋਗਾ 27 ਨਵੰਬਰ (ਜਸ਼ਨ, ਸਟਰਿੰਗਰ ਦੂਰਦਰਸ਼ਨ ) : ਸਾਬਕਾ ਮਾਰਕੀਟ ਕਮੇਟੀ ਸਕੱਤਰ ਵਜ਼ੀਰ ਸਿੰਘ ਦੀ ਧਰਮ ਪਤਨੀ ਮਹਿੰਦਰ ਕੌਰ ਤੂਰ ਜਿਨ੍ਹਾਂ ਦਾ ਅਚਾਨਕ ਸਵਰਗਵਾਸ ਹੋ ਗਿਆ ਸੀ, ਉਹਨਾਂ ਨਮਿੱਤ ਸਹਿਜ ਪਾਠ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਗੁਰੂਦਵਾਰਾ ਦਸ਼ਮੇਸ਼ ਨਗਰ, ਅੰਮ੍ਰਿਤਸਰ ਰੋਡ ਵਿਖੇ, 28 ਨਵੰਬਰ, ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਹੋਵੇਗੀ।ਮਾਰਕੀਟ ਕਮੇਟੀ ਦੇ ਸਾਬਕਾ ਸਕੱਤਰ ਵਜੀਰ ਸਿੰਘ ਤੇ ਉਨਾਂ ਦੇ ਸਪੁੱਤਰ ਵਰਿੰਦਰ ਸਿੰਘ ਤੂਰ ਨੇ ਦੱਸਿਆ ਕਿ ਮਹਿੰਦਰ ਕੌਰ ਤੂਰ ਜੀ 19 ਨਵੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ।