ਫਤਿਹਗੜ੍ਹ ਪੰਜਤੂਰ ’ਚ ਦਹਾਕਿਆਂ ਤੋਂ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਕਬਜ਼ਾ ਦੀ ਮੁਕਤੀ ਨਾਲ ਜਗੇਗੀ ਵਿਕਾਸ ਦੀ ਅਲਖ
* ਗੁਰਪ੍ਰੀਤ ਕੰਬੋਜ ਨੇ ਵਿਧਾਇਕ ਲਾਡੀ ਢੋਸ ਦੇ ਉਦਮਾਂ ਨਾਲ ਵੱਡਮੁੱਲੀ ਪ੍ਰਾਪਤੀ ਦਾ ਨਵਾਂ ਸਫਾ ਲਿਖਿਆ
ਧਰਮਕੋਟ, 11 ਸਤੰਬਰ (ਜਸ਼ਨ)–ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਦਿਸ਼ਾ ਨਿਰਦੇਸ਼ਾਂ ਅਧੀਨ, ਆਮ ਆਦਮੀ ਪਾਰਟੀ ਬਲਾਕ ਫਤਿਹਗੜ੍ਹ ਪੰਜਤੂਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਨੇ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਕਈ ਸਾਲਾਂ ਤੋਂ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਦਾ ਸੰਘਰਸ਼ ਸ਼ੁਰੂ ਕੀਤਾ ਹੈ। ਇਸ ਕਾਰਵਾਈ ਨਾਲ ਕਰੋੜਾਂ ਰੁਪਏ ਦੀ ਕੀਮਤੀ ਜ਼ਮੀਨ ਨਗਰ ਪੰਚਾਇਤ ਦੇ ਹਿੱਸੇ ਆ ਗਈ ਹੈ, ਜੋ ਕਿ ਸਿਰਫ ਇਲਾਕੇ ਦੀ ਆਰਥਿਕਤਾਂ ਨੂੰ ਹੀ ਨਹੀਂ, ਸਗੋਂ ਸਮਾਜਿਕ ਸਥਿਰਤਾ ਨੂੰ ਵੀ ਮਜ਼ਬੂਤ ਕਰੇਗੀ। ਇਸ ਸੰਘਰਸ਼ ਨੂੰ ਅੱਗੇ ਵਧਾਉਣ ਦੇ ਮੁੱਖ ਸਿਰਮੌਰ ਗੁਰਪ੍ਰੀਤ ਸਿੰਘ ਕੰਬੋਜ ਨੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਨੂੰ ਸਿਰਜਣਾ ਕਰ ਕੇ ਇਸ ਨੂੰ ਇਕ ਸਮਾਜਿਕ ਮੁਹਿੰਮ ਦਾ ਰੂਪ ਦਿੱਤਾ। ਇਹ ਮੁਹਿੰਮ ਸਿਰਫ ਜ਼ਮੀਨ ਛੁਡਾਉਣ ਤੱਕ ਸੀਮਿਤ ਨਹੀਂ ਸੀ, ਸਗੋਂ ਇਸ ਦੇ ਨਾਲ ਨਗਰ ਪੰਚਾਇਤ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਵੀ ਸੀ। ਨਗਰ ਪੰਚਾਇਤ ਦਾ ਦਰਜਾ ਮਿਲਣ ਦੇ ਬਾਵਜੂਦ ਵੀ ਇਲਾਕੇ ਵਿਚ ਨਾਜਾਇਜ਼ ਕਬਜ਼ੇ ਜਾਰੀ ਸਨ। ਕਈ ਮਹੱਤਵਪੂਰਨ ਜਗ੍ਹਾਂ ’ਤੇ ਲੱਗੇ ਨਾਜਾਇਜ਼ ਕਬਜ਼ੇ ਇਸ ਇਲਾਕੇ ਦੇ ਵਿਕਾਸ ਵਿਚ ਰੁਕਾਵਟ ਬਣ ਰਹੇ ਸਨ।
ਪਿੰਡ ਤੋਂ ਫਤਿਹਗੜ੍ਹ ਪੰਜਤੂਰ ਨੂੰ ਨਗਰ ਪੰਚਾਇਤ ਦਰਜਾ ਮਿਲਿਆ, ਪਰ ਕਬਜਿਆਂ ਤੋਂ ਮੁਕਤੀ ਆਪ ਸਰਕਾਰ ’ਚ ਮਿਲੀ
ਫਤਿਹਗੜ੍ਹ ਪੰਜਤੂਰ ਨੂੰ 2016 ਵਿਚ ਨਗਰ ਪੰਚਾਇਤ ਦਾ ਦਰਜਾ ਮਿਲਿਆ ਸੀ। ਇਸ ਤੋਂ ਪਹਿਲਾਂ ਇਹ ਗ੍ਰਾਮ ਪੰਚਾਇਤ ਦਾ ਹਿੱਸਾ ਸੀ ਅਤੇ ਇਸ ਦੌਰਾਨ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਜਿਉਂ ਦੀ ਤਿਉਂ ਸੀ। ਵਿਵਸਥਾ ਦੀ ਕਮੀ ਅਤੇ ਲੋਕਾਂ ਦੇ ਪ੍ਰਸ਼ਾਸਨਕ ਸਹਿਯੋਗ ਦੀ ਘਾਟ ਨੇ ਇਲਾਕੇ ਵਿੱਚ ਬੇਹਿਸਾਬ ਨਾਜਾਇਜ਼ ਕਬਜ਼ੇ ਹੋਣ ਦਿੱਤੇ। ਜਦੋਂ ਤੱਕ ਇਹ ਇਲਾਕਾ ਗ੍ਰਾਮ ਪੰਚਾਇਤ ਵਿੱਚ ਸੀ, ਅਧਿਕਾਰੀਆਂ ਨੇ ਕੋਈ ਵੱਡਾ ਕਦਮ ਨਹੀਂ ਚੁੱਕਿਆ। ਪਰ ਜਦੋਂ ਇਸ ਨੂੰ ਨਗਰ ਪੰਚਾਇਤ ਦਾ ਦਰਜਾ ਮਿਲਿਆ, ਤਾਂ ਇਸ ਇਲਾਕੇ ਵਿੱਚ ਵਿਕਾਸ ਲਈ ਕਈ 'ਆਪ'ਦੀ ਸਰਕਾਰ ਵਿੱਚ ਯਤਨ ਹੋਣ ਲੱਗੇ। ਗੁਰਪ੍ਰੀਤ ਸਿੰਘ ਕੰਬੋਜ ਨੇ ਕਈ ਜਗ੍ਹਹਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਹਨ, ਜਿਨ੍ਹਾਂ ਵਿੱਚ ਤਿੰਨ ਏਕੜ ਜ਼ਮੀਨ ਸਕੂਲ ਦੇ ਪਿੱਛਲੇ ਪਾਸੇ, ਡੇਢ ਏਕੜ ਧਰਮ ਸਿੰਘ ਵਾਲਾ ਰੋਡ ਅਤੇ ਤਿੰਨ ਕਨਾਲ ਜੰਡੀ ਦੇ ਕੋਲ ਸ਼ਾਮਲ ਹਨ। ਇਹ ਸਾਰੀਆਂ ਜਗ੍ਹਾਂ ਮਹੱਤਵਪੂਰਨ ਹਨ। ਇਸ ਤੋਂ ਇਲਾਵਾ, ਹੋਰ ਕਈ ਜਗ੍ਹਾਂ ਤੇ ਵੀ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜੋ ਕਿ ਇਸ ਇਲਾਕੇ ਵਿੱਚ ਕਈ ਸਾਲਾਂ ਤੋਂ ਹੋ ਰਹੇ ਅਣਕਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਇੱਕ ਵੱਡਾ ਹਥਿਆਰ ਬਣ ਸਕਦੀ ਹੈ।ਕਬਜ਼ੇ ਛੁਡਵਾਉਣ ਵਾਲੀ ਜ਼ਮੀਨ ਦੀ ਕੀਮਤ ਬਹੁਤ ਜ਼ਿਆਦਾ ਹੈ ਅਤੇ ਰੋਡ ਨਾਲ ਲੱਗਦੀ ਹੋਣ ਕਾਰਨ ਇਸਦੀ ਕੀਮਤ ਕਰੋੜਾਂ ਰੁਪਏ ਵਿੱਚ ਆਂਕੀ ਜਾ ਰਹੀ ਹੈ। ਇਸ ਕਾਰਵਾਈ ਨਾਲ ਸਿਰਫ਼ ਨਗਰ ਪੰਚਾਇਤ ਨੂੰ ਨਹੀਂ, ਸਗੋਂ ਸਮੂਹ ਇਲਾਕੇ ਨੂੰ ਲਾਹਾ ਹੋਵੇਗਾ।