ਐਡਵੋਕੇਟ ਪਰਉਪਕਾਰ ਸਿੰਘ ਸੰਘਾ ਦੀ ਮਾਤਾ ਦੇ ਅਕਾਲ ਚਲਾਣੇ ’ਤੇ ਵੱਖ ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ, ਮਾਤਾ ਨਮਿੱਤ ਭੋਗ 13 ਸਤੰਬਰ ਦਿਨ ਸ਼ੁੱਕਰਵਾਰ ਨੂੰ
ਮੋਗਾ, 11 ਸਤੰਬਰ (ਜਸ਼ਨ) - ਐਡਵੋਕੇਟ ਪਰਉਪਕਾਰ ਸਿੰਘ ਸੰਘਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਮਾਤਾ, ਸਰਦਾਰਨੀ ਮਲਕੀਤ ਕੌਰ ਪਤਨੀ ਸਵਰਗਵਾਸੀ ਪਾਖਰ ਸਿੰਘ ਸੰਘਾ, ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਮਹਾਰਾਜ ਦੇ ਚਰਨਾ ਵਿਚ ਜਾ ਬਿਰਾਜੇ । ਉਹਨਾਂ ਦੇ ਅਕਾਲ ਚਲਾਣੇ ’ਤੇ ਮੋਗਾ ਜ਼ਿਲ੍ਹੇ ਦੀਆਂ ਵੱਖ ਵੱਖ ਸ਼ਖਸੀਅਤਾਂ ਅਤੇ ਸ਼ਹਿਰ ਦੇ ਉੱਘੇ ਵਕੀਲਾਂ ਨੇ, ਸੰਘਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮਾਤਾ ਮਲਕੀਤ ਕੌਰ ਬਹੁਤ ਨੇਕ ਦਿਲ ਅਤੇ ਵਾਹਿਗੁਰੂ ਦੀ ਰਜ਼ਾ ਵਿਚ ਰਹਿਣ ਵਾਲੀ ਸ਼ਖਸੀਅਤ ਸਨ ਅਤੇ ਉਹਨਾਂ ਦੇ ਅਚਾਨਕ ਸਦੀਵੀਂ ਵਿਛੋੜੇ ਨਾਲ ਸੰਘਾ ਪਰਿਵਾਰ ਨੂੰ ਹੀ ਨਹੀਂ ਬਲਕਿ ਸਮਾਜ ਨੂੰ ਵੱਡਾ ਘਾਟਾ ਪਿਆ ਹੈ।
ਮਰਹੂਮ ਮਲਕੀਤ ਕੌਰ ਦੇ ਸਪੁੱਤਰ ਐਡਵੋਕੇਟ ਪਰਉਪਕਾਰ ਸਿੰਘ ਸੰਘਾ ਨੇ ਦੱਸਿਆ ਕਿ ਮਾਤਾ ਨਮਿੱਤ ਰੱਖੇ ਸ਼੍ਰੀ ਸਹਿਜ ਪਾਠਾਂ ਦੇ ਭੋਗ ਮੋਗਾ ਦੇ ਪਿੰਡ ਜੋਗੇਵਾਲਾ ਦੇ ਗੁਰਦੁਆਰਾ, ਜੋਤੀ ਸਰੂਪ ਵਿਖੇ ਪਾਏ ਜਾਣਗੇ, ਜਿੱਥੇ ਪਰਿਵਾਰਿਕ ਸਨੇਹੀ ਅਤੇ ਸਮਾਜ ਦੀਆਂ ਅਹਿਮ ਸ਼ਖਸੀਅਤਾਂ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੀਆਂ।