ਕੁਲਬੀਰ ਜ਼ੀਰਾ ਦੇ ਸੰਘਰਸ਼ੀ ਖ਼ੌਫ ਤੋਂ ਘਬਰਾਈ, ਪੰਜਾਬ ਸਰਕਾਰ,ਤੜਕਸਾਰ ਕੀਤਾ ਗ੍ਰਿਫ਼ਤਾਰ

ਜ਼ੀਰਾ, 17 ਅਕਤੂਬਰ (ਜਸ਼ਨ):-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਸਾਬਕਾ ਹਲਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਅੱਜ ਤੜਕੇ ਸਾਢੇ ਚਰ ਵਜੇ ਜ਼ੀਰਾ ਪੁਲਿਸ ਨੇ ਉਹਨਾਂ ਨੂੰ ਆਪਣੇ ਘਰ ਤੋਂ ਗਿਰਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਸਿਵਿਲ ਵਰਦੀ ਦੇ ਵਿੱਚ ਆਏ ਸਨ। ਗਿਰਫਤਾਰੀ ਉਸ ਸਮੇਂ ਹੋਈ ਜਦੋਂ ਉਹ ਬੀੜ ਬਾਬਾ ਬੁੱਢਾ ਸਾਹਿਬ ਦੇ ਅਸਥਾਨ 'ਤੇ ਜਾਣ ਦੀ ਤਿਆਰੀ ਕਰ ਰਹੇ ਸਨ। 
ਜ਼ਿਕਰਯੋਗ ਹੈ ਕਿ ਬਾਬਾ ਬੁੱਢਾ ਜੀ ਦੇ ਅਸਥਾਨ ਤੇ ਮੱਥਾ ਟੇਕਣ ਉਪਰੰਤ ਉਹਨਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਕਰਨਾ ਸੀ ਇਸ ਉਪਰੰਤ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਾਰਨਾਮਿਆਂ ਨੂੰ ਜਨਤਕ ਕਰਨਾ ਸੀ। ਇਸ ਸਬੰਧੀ ਉਹਨਾਂ ਨੇ ਐਲਾਨ ਅਗਾਊ ਹੀ ਕੀਤਾ ਹੋਇਆ ਸੀ ਕਿਉਂਕਿ ਕੁਲਬੀਰ ਸਿੰਘ ਜ਼ੀਰਾ ਕੋਲ ਹਲਕਾ ਜ਼ੀਰਾ 'ਚੋਂ ਸਮੇਂ ਦੀ ਸਰਕਾਰ ਦੇ ਵਿਰੁੱਧ ਕਈ ਤਰ੍ਹਾਂ ਦੇ ਸਬੂਤ ਆ ਚੁੱਕੇ ਸਨ ਇਸ ਤੋਂ ਪਹਿਲਾਂ ਕੁਲਬੀਰ ਸਿੰਘ ਜ਼ੀਰਾ ਬੀਡੀਪੀਓ ਦਫਤਰ ਮੂਹਰੇ ਧਰਨਾ ਲਗਾ ਚੁੱਕੇ ਹਨ ਜਿਸ ਅਧੀਨ ਉਨਾਂ'ਤੇ ਮਾਮਲਾ ਦਰਜ ਕੀਤਾ ਗਿਆ ਸੀ ਕੁਲਬੀਰ ਸਿੰਘ ਜ਼ੀਰਾ ਨੇ ਐਲਾਨ ਕੀਤਾ ਸੀ ਕਿ ਉਹ ਇਸ ਮਾਮਲੇ ਦੇ ਵਿੱਚ 17 ਅਕਤੂਬਰ ਨੂੰ ਗਿਰਫਤਾਰੀ ਪ੍ਰੈਸ ਕਾਨਫਰੰਸ ਦੇ ਬਾਅਦ ਦੇਣਗੇ। ਕੁਲਬੀਰ ਸਿੰਘ ਜੀਰਾ ਦੇ ਸੰਘਰਸ਼ੀ ਖੌਫ ਤੋਂ ਘਬਰਾਈ ਪੰਜਾਬ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਅੱਜ ਸਵੇਰ ਤੋਂ ਹੀ ਗ੍ਰਿਫਤਾਰ ਕਰ ਲਿਆ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਪ੍ਰੈੱਸ ਕਾਨਫਰੰਸ ਨਾ ਹੋ ਸਕੇ ਕਿਉਂਕਿ ਕੁਲਬੀਰ ਸਿੰਘ ਜੀਰਾ ਦੇ ਨਾਲ 80 ਦੇ ਲਗਭਗ ਹੋਰ ਅਣਪਛਾਤੇ ਵਿਅਕਤੀਆਂ ਤੇ ਵੀ ਮਾਮਲੇ ਦਰਜ ਕੀਤੇ ਗਏ ਸਨ ਜਦੋਂ ਕਿ ਇਸ ਮਾਮਲੇ ਨੂੰ ਲੈ ਕੇ ਖੁੱਲ ਕੇ ਕਾਂਗਰਸੀ ਪਾਰਟੀ ਦੇ ਆਗੂ ਕੁਲਬੀਰ ਸਿੰਘ ਜ਼ੀਰਾ ਦੇ ਨਾਲ ਗਿਰਫ਼ਤਾਰੀ ਦੇਣ ਦਾ ਐਲਾਨ ਜਨਤਕ ਕਰ ਚੁੱਕੇ ਸਨ।
 ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਵੀ ਉਹਨਾਂ ਦੇ ਨਾਲ ਗ੍ਰਿਫਤਾਰੀਆਂ ਜ਼ੀਰਾ ਥਾਣਾ ਸਿਟੀ ਵਿਖੇ 17 ਅਕਤੂਬਰ ਨੂੰ ਹੀ 2 ਵਜੇ ਦਿੱਤੀਆਂ ਜਾਣੀਆਂ ਸਨ।
ਪੁਲਿਸ ਨੇ ਸਥਿਤੀ ਨੂੰ ਕਾਬੂ ਹੇਠ ਰੱਖਣ ਦੇ ਲਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਵੀ ਜ਼ਿਕਰ ਯੋਗ ਹੈ ਕਿ ਕੁਲਬੀਰ ਸਿੰਘ ਜੀਰਾ ਦੇ ਨਾਲ ਕਾਂਗਰਸੀ ਪਾਰਟੀ ਦੇ ਆਗੂਆਂ ਦੀਆਂ ਗੱਡੀਆਂ ਵੀ ਨਾਲੋਂ ਨਾਲ ਚੱਲ ਰਹੀਆਂ ਹਨ ਜੋ ਸੋਸ਼ਲ ਮੀਡੀਆ ਦੇ ਰਾਹੀਂ ਸਮੇਂ ਸਮੇਂ ਤੇ ਕੁਲਬੀਰ ਸਿੰਘ ਜੀਰਾ ਦੀ ਲੋਕੇਸ਼ਨ ਜਨਤਕ ਕਰ ਰਹੇ ਹਨ। 
 ਪੁਲਿਸ ਵੱਲੋਂ ਮੈਡੀਕਲ ਕਰਾਉਣ ਉਪਰੰਤ ਉਹਨਾਂ ਨੂੰ ਕੇਂਦਰੀ ਜੇਲ ਫਿਰੋਜਪੁਰ ਦੇ ਵਿੱਚ ਤਬਦੀਲ ਕੀਤਾ ਗਿਆ ਉਪਰੰਤ ਉਨਾਂ ਨੂੰ ਸੁਰੱਖਿਆ ਦੇ ਮੱਦੇ ਨਜ਼ਰ ਰੋਪੜ ਜੇਲ ਦੇ ਵਿੱਚ ਤਬਦੀਲ ਕੀਤਾ ਗਿਆ ਕਿਉਂਕਿ ਨਾਮੀ ਗੈਂਗਸਟਰਾਂ ਵੱਲੋਂ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਇਸ ਕਰਕੇ ਹੀ ਉਹਨਾਂ ਨੂੰ ਰੋਪੜ ਜੇਲ ਦੇ ਵਿੱਚ ਲਜਾਇਆ ਗਿਆ ਹੈ। ਕੁਲਬੀਰ ਸਿੰਘ ਜੀਰਾ ਨੇ ਦੋਸ਼ ਲਗਾਇਆ ਹੈ ਕਿ ਹਲਕੇ ਦੇ ਵਿਧਾਇਕਾਂ ਨਰੇਸ਼ ਕਟਾਰੀਆ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਜਾਲੀ ਸਰਟੀਫਿਕੇਟ ਤਿਆਰ ਕਰਕੇ ਪਿੰਡਾਂ ਦੇ ਵਿੱਚ ਰਿਹਾਇਸ਼ੀ ਪਲਾਟ ਵੰਡੇ ਜਾ ਰਹੇ ਸਨ ਜਿਸ ਦਾ ਉਹਨਾਂ ਨੇ ਮੁੱਦਾ ਚੁੱਕਿਆ ਸੀ। ਪੰਜਾਬ ਸਰਕਾਰ ਅਤੇ ਉਸਦੇ ਪ੍ਰਸ਼ਾਸਨ ਨੇ ਅਧਿਕਾਰਤ ਪੰਚ ਅਤੇ ਨਰੇਸ਼ ਕਟਾਰੀਆ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਕਿਹਾ ਕਿ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਰਹੇਗੀ ਅਤੇ ਸਰਕਾਰ ਦੀ ਕਿਸੇ ਵੀ ਵਧੀਕੀ ਅੱਗੇ ਨਾ ਤਾਂ ਜਥੇਦਾਰ ਇੰਦਰਜੀਤ ਸਿੰਘ ਜੀਰਾ ਦਾ ਪਰਿਵਾਰ ਚੁੱਕਿਆ ਹੈ ਔਰ ਨਾ ਹੀ ਝੁਕੇਗਾ।