ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ‘ਨਾਰੀ ਸ਼ਕਤੀ ਵੰਦਨ ਐਕਟ ’ ਪਾਸ ਕਰਕੇ ਮਹਿਲਾਵਾਂ ਨੂੰ ਇੱਕ ਤਿਹਾਈ ਰਾਖਵੇਂਕਰਨ ਦੀ ਸ਼ਕਤੀ ਦੇਣਾ ਕ੍ਰਾਂਤੀਕਾਰੀ ਅਤੇ ਇਤਿਹਾਸਕ ਫੈਸਲਾ : ਰਾਜਸ਼੍ਰੀ ਸ਼ਰਮਾ
ਮੋਗਾ, 21 ਸਤੰਬਰ (): ‘ਰਾਧੇ ਰਾਧੇ ਟਰੱਸਟ’ ਦੀ ਸੰਸਥਾਪਕ ਰਾਜਸ਼੍ਰੀ ਸ਼ਰਮਾ ਨੇ ਨਾਰੀ-ਸ਼ਕਤੀ ਵੰਦਨ ਐਕਟ ਪਾਸ ਹੋਣ ’ਤੇ ਆਪਣਾ ਪ੍ਰਤੀਕ੍ਰਮ ਦਿੰਦਿਆਂ ਆਖਿਆ ਕਿ ਰਾਜਨੀਤੀ ਵਿਚ ਔਰਤਾਂ ਦੀ 33 ਫੀਸਦੀ ਭਾਗੀਦਾਰੀ ਨਾਲ ਦੇਸ਼ ਵਿਚ ਅਹਿਮ ਬਦਲਾਅ ਦੇਖਣ ਨੂੰ ਮਿਲੇਗਾ। ਉਹਨਾਂ ਆਖਿਆ ਕਿ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ‘ਤੇ ਉਹ, ਆਪਣੀ ਪੂਰੀ ਟੀਮ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਨਾਲ ਸਿਰਫ਼ 2016 ਨੂੰ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਦੀਆਂ ਔਰਤਾਂ ਨੂੰ 50 ਮਿਲੀਅਨ ਐਲਪੀਜੀ ਕੁਨੈਕਸ਼ਨ ਵੰਡਣ ਦੀ ਕਲਿਆਣਕਾਰੀ ਸਕੀਮ ਉਲੀਕੀ ਅਤੇ ਮਹਿਲਾਵਾਂ ਨੂੰ ਧੂੰਆਂ ਮੁਕਤ ਰਸੋਈ ਦਾ ਵਰਦਾਨ ਦਿੱਤਾ ਬਲਕਿ ਕਰੋਨਾ ਕਾਲ ਦੌਰਾਨ ਮਹਿਲਾਵਾਂ ਨੂੰ ਮਾਲੀ ਸਹਾਇਤਾ ਦੇ ਨਾਲ ਨਾਲ ਮੁੱਫਤ ਗੈਸ ਸਿਲੰਡਰ ਵੀ ਦਿੱਤੇ ।
ਰਾਜਸ਼੍ਰੀ ਨੇ ਆਖਿਆ ਕਿ ਜਿਸ ਤਰ੍ਹਾਂ ਨਾਰੀ-ਸ਼ਕਤੀ ਵੰਦਨ ਐਕਟ ਨੂੰ ਲੋਕ ਸਭਾ ਵਿਚ ਜ਼ਿਆਦਾਤਰ ਪਾਰਟੀਆਂ ਦਾ ਸਮਰਥਨ ਮਿਲਿਆ ਅਤੇ ਬਿੱਲ ਦੇ ਹੱਕ ਵਿੱਚ 454 ਵੋਟਾਂ ਪਈਆਂ ਇਸ ਤੋਂ ਇਹ ਦ੍ਰਿੜ ਹੋਇਆ ਹੈ ਕਿ ਹੁਣ ਮਹਿਲਾਵਾਂ ਦੇਸ਼ ਦੇ ਵੱਖ ਵੱਖ ਖੇਤਰਾਂ ਵਿਚ ਕੰਮ ਕਰਨ ਤੋਂ ਬਾਅਦ ਰਾਜਨੀਤੀ ਦੀ ਪਿੜ ਵਿਚ ਵੀ ਆਪਣੇ ਆਪ ਨੂੰ ਸਾਬਿਤ ਕਰਨ ਦੇ ਸਮਰਥ ਹੋਈਆਂ ਹਨ। ਉਹਨਾਂ ਆਖਿਆ ਕਿ ਦੇਸ਼ ਵਿੱਚ ਪਿਛਲੇ 27 ਸਾਲਾਂ ਤੋਂ ਮਹਿਲਾ ਰਾਖਵਾਂਕਰਨ ਸਬੰਧੀ ਬਿੱਲ ਦਾ ਵਾਰ-ਵਾਰ ਜ਼ਿਕਰ ਕੀਤਾ ਜਾ ਰਿਹਾ ਸੀ ਪਰ ਇਸ ਬਿੱਲ ਨੂੰ ਪਾਸ ਕਰਨ ਲਈ ਕੋਈ ਠੋਸ ਉੱਦਮ ਨਹੀਂ ਹੋ ਰਿਹਾ ਸੀ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕੱਲ ਮਹਿਲਾ ਰਾਖਵਾਂਕਰਨ ਬਿੱਲ ਨੂੰ ‘ਨਾਰੀ ਸ਼ਕਤੀ ਵੰਦਨ ਐਕਟ ’ ਦੇ ਰੂਪ ਵਿਚ ਪਾਸ ਕਰਕੇ ਭਾਰਤੀ ਔਰਤਾਂ ਨੂੰ ਰਾਜਨੀਤੀ ‘ਚ ਇੱਕ ਤਿਹਾਈ ਰਾਖਵੇਂਕਰਨ ਦਾ ਪ੍ਰਭਧਾਨ ਕਰਦਿਆਂ ਕ੍ਰਾਂਤੀਕਾਰੀ ਅਤੇ ਇਤਿਹਾਸਕ ਫੈਸਲਾ ਲਿਆ ਹੈ, ਜਿਸ ਲਈ ਅੱਜ ਪੂਰੇ ਭਾਰਤ ਵਿੱਚ ਔਰਤਾਂ ਇਸ ਬਿੱਲ ਨੂੰ ਲੈ ਕੇ ਜਸ਼ਨ ਮਨਾਉਂਦਿਆਂ ਖੁਸ਼ੀ ਦਾ ਇਜ਼ਹਾਰ ਕਰ ਰਹੀਆਂ ਹਨ।