ਡਾ: ਸਵਰਨਜੀਤ ਬਰਾੜ ਦਾ ਅੰਤਿਮ ਸੰਸਕਾਰ 14 ਫਰਵਰੀ ਦਿਨ ਮੰਗਲਵਾਰ ਨੂੰ

Tags: 

ਮੋਗਾ 12  ਫਰਵਰੀ (ਜਸ਼ਨ ) ਮੋਗਾ ਦੇ ਮੁੱਖ ਆਯੁਰਵੈਦਿਕ ਅਫਸਰ ਅਤੇ ਸਮਾਜ ਸੇਵੀ ਡਾ: ਸਵਰਨਜੀਤ ਬਰਾੜ ਜਿਨਾਂ ਦਾ  ਕਲ ਦੇਹਾਂਤ ਹੋ ਗਿਆ ਸੀ, ਉਹਨਾਂ ਦਾ  ਅੰਤਿਮ ਸਸਕਾਰ 14  ਫਰਵਰੀ ਦਿਨ ਮੰਗਲਵਾਰ ਨੂੰ ਗਾਂਧੀ ਰੋਡ ਵਾਲੇ ਸ਼ਮਸ਼ਾਨ ਘਾਟ ਮੋਗਾ ਵਿਖੇ,ਦੁਪਹਿਰ 12 ਵਜੇ ਕੀਤਾ ਜਾਵੇਗਾ। ਕੈਨੇਡਾ ਤੋਂ ਪਰਤੇ ਡਾ: ਸਵਰਨਜੀਤ ਬਰਾੜ ਦੇ ਬੇਟੇ ਜਸਕੀਰਤ ਸਿੰਘ ਬਰਾੜ ਨੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਪਹਿਲਾਂ ਸਸਕਾਰ  ਦੀਆਂ ਰਸਮਾਂ ਅੱਜ ਐਤਵਾਰ ਕਰਨ ਦਾ ਪ੍ਰੋਗਰਾਮ ਸੀ ਪਰ ਕੈਨੇਡਾ ਤੋਂ ਹੋਰਨਾਂ ਪਰਿਵਾਰਕ ਮੈਂਬਰਾਂ ਦੇ ਆਉਣ ਦੀ ਉਡੀਕ ਕਰਦਿਆਂ, ਸਸਕਾਰ ਦਾ ਦਿਨ ਅਤੇ ਸਮਾਂ ਤਬਦੀਲ ਕੀਤਾ ਗਿਆ ਹੈ। ਉਹਨਾਂ ਸਪਸ਼ਟ ਕੀਤਾ ਕਿ ਹੁਣ ਉਹਨਾਂ ਦੇ ਪਿਤਾ ਡਾ: ਸਵਰਨਜੀਤ ਬਰਾੜ  ਦਾ ਅੰਤਿਮ ਸਸਕਾਰ  14  ਫਰਵਰੀ ਦਿਨ ਮੰਗਲਵਾਰ ਨੂੰ 12  ਵਜੇ ਗਾਂਧੀ ਰੋਡ ਮੋਗਾ ਵਿਖੇ ਕੀਤਾ ਜਾਵੇਗਾ।