ਜ਼ਿਲ੍ਹਾ ਪ੍ਰਧਾਨ ਕਾਕਾ ਲੋਹਗੜ੍ਹ ਦੀ ਅਗਵਾਈ ਹੇਠ 'ਵਹੀਰਾਂ ਘੱਤ ਕੇ ਪੁੱਜੇ ਲੋਕ, ਸ਼ਾਮਿਲ ਹੋਏ 'ਭਾਰਤ ਜੋੜੋ ਯਾਤਰਾ' ਵਿਚ

ਮੋਗਾ , 14 ਜਨਵਰੀ (ਜਸ਼ਨ )- ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਦੇ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ ਹਲਕਾ ਧਰਮਕੋਟ ਦੀ ਰਹਿਨੁਮਾਈ ਹੇਠ ਹੋਏ ਵੱਡੇ  ਇਕੱਠ ਵਿਚ ਆਮ ਲੋਕਾਂ ਨੇ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਣ ਲਈ ਵੱਡਾ ਉਤਸ਼ਾਹ ਦਿਖਾਇਆ ।ਹਲਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਕਾਂਗਰਸ ਪਾਰਟੀ ਦੇ ਵਰਕਰ ਜ਼ਿਲਾ ਪ੍ਰਧਾਨ ਲੋਹਗੜ੍ਹ ਦੇ ਸੱਦੇ ਤੇ ਇਕੱਤਰ ਹੋਏ। ਲੋਹਗੜ੍ਹ ਦੀ ਅਗਵਾਈ  ਹੇਠ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਹੋਇਆ ਵੱਡਾ ਇਕੱਠ ਇਸ ਗੱਲ ਦਾ ਅਹਿਸਾਸ ਕਰਵਾਉਂਦਾ ਸੀ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਪੰਜਾਬ ਦੀ ਰਾਜਨੀਤੀ  ਵਿਚ ਵੱਡੀ ਤਬਦੀਲੀ ਲਿਆ ਦਿੱਤੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸੱਤਾਧਾਰੀ ਪਾਰਟੀ ਦਾ ਅਜੇ ਸਾਲ ਵੀ ਪੂਰਾ ਨਾ ਹੋਇਆ ਹੋਵੇ ਅਤੇ ਲੋਕ ਵਿਰੋਧੀ ਪਾਰਟੀ ਦੇ ਹੱਕ ਵਿਚ ਆਪ ਮੁਹਾਰੇ ਇਕੱਠੇ ਹੋ ਜਾਣ।ਲੋਕਾਂ ਦਾ ਆਪ ਮੁਹਾਰੇ ਪੁੱਜਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਪੰਜਾਬ ਦੇ ਵਿਚ ਕਾਂਗਰਸ ਪਾਰਟੀ ਮੁੜ ਵਧਣ ਫੁੱਲਣ ਲੱਗੀ ਹੈ, ਕਿਉਂਕਿ ਪੰਜਾਬ ਦੇ ਚੰਗੇਰੇ ਭਵਿੱਖ  ਦੇ ਲਈ ਲੋਕਾਂ ਨੂੰ ਮੁੜ ਆਸ ਦੀ ਕਿਰਨ ਕਾਂਗਰਸ ਪਾਰਟੀ ਹੀ ਦਿਸਣ ਲੱਗੀ ਹੈ| ਇਸ ਮੌਕੇ ਸੰਬੋਧਨ ਕਰਦਿਆਂ ਕਾਕਾ ਲੋਹਗੜ੍ਹ ਨੇ ਆਖਿਆ ਕਿ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਚੌਧਰੀ ਸੰਤੋਖ ਸਿੰਘ ਦੀ ਮੌਤ ਹੋ ਜਾਣ ਕਾਰਨ, ਭਾਰਤ ਜੋੜੋ ਯਾਤਰਾ ਇਕਦਮ ਰੋਕੀ ਗਈ ਹੈ, ਜਿਸ ਕਰ ਕੇ ਇਹ ਕਾਫਲਾ ਉਸ ਵਿਚ  ਸ਼ਾਮਲ ਨਹੀਂ ਹੋ ਸਕਿਆ, ਪਰੰਤੂ ਫਿਰ ਵੀ ਉਹ ਹਲਕੇ ਦੇ ਲੋਕਾਂ ਦੇ ਰਿਣੀ ਹਨ ਜਿਨ੍ਹਾਂ ਨੇ ਨਿੱਕੇ ਜਿਹੇ ਸੱਦੇ ਤੇ ਵੱਡੀ ਸ਼ਮੂਲੀਅਤ  ਕੀਤੀ ਹੈ| ਇਸ ਮੌਕੇ ਚੇਅਰਮੈਨ  ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਮੈਂਬਰ ਜ਼ਿਲਾ ਪ੍ਰੀਸ਼ਦ,ਕ੍ਰਿਸ਼ਨ ਤਿਵਾੜੀ ਸਕੱਤਰ ਪੀਪੀਸੀਸੀ, ਜਰਨੈਲ ਸਿੰਘ ਖੰਬੇ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ, ਗੁਰਬੀਰ ਸਿੰਘ ਗੋਗਾ ਬਲਾਕ ਪ੍ਰਧਾਨ,ਚੇਅਰਮੈਨ  ਬਲਤੇਜ ਸਿੰਘ ਗਿੱਲ ਕੜਿਆਲ,  ਬਲਾਕ ਪ੍ਰਧਾਨ ਸ਼ਿਵਾਜ਼ ਸਿੰਘ ਭੋਲਾ ਮਸਤੇਵਾਲਾ, ਸੁਧੀਰ ਗੋਇਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ,ਡਾਇਰੈਕਟਰ  ਕੁਲਬੀਰ ਸਿੰਘ ਲੌਂਗੀਵਿੰਡ, ਪੀ.ਏ. ਸੋਹਣ ਸਿੰਘ ਖੇਲਾ, ਪਰਮਿੰਦਰ ਸਿੰਘ ਡਿੰਪਲ ਮੈਂਬਰ ਪੀਪੀਸੀ ਪੰਜਾਬ, ਸੰਜੀਵ ਕੌਛੜ ਮੈਬਰ ਪੀਪੀਸੀ ਪੰਜਾਬ, ਜਸਵਿੰਦਰ ਸਿੰਘ ਬਲਖੰਡੀ, ਪ੍ਰਿਤਪਾਲ ਸਿੰਘ ਚੀਮਾ ਚੇਅਰਮੈਨ ਬਲਾਕ ਸੰਮਤੀ  ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੀਆਂ ਗੱਲਾਂ ਪਿੰਡ-ਪਿੰਡ ਚੱਲਣ ਲੱਗੀਆਂ ਹਨ ਅਤੇ ਲੋਕ ਕਾਂਗਰਸ ਪਾਰਟੀ ਤੇ  ਮਾਣ ਮਹਿਸੂਸ ਕਰਨ ਲੱਗੇ ਹਨ ਕਿ ਕੇਂਦਰੀ ਸੱਤਾ ਕਾਂਗਰਸ ਦੇ ਹੱਥ ਵਿਚ ਹੋਣ ਦੇ ਨਾਲ ਹੀ ਦੇਸ਼ ਦੇ ਲੋਕ ਸੁਰੱਖਿਅਤ ਰਹਿੰਦੇ ਹਨ। ਇਸ ਮੌਕੇ ਸਰਪੰਚ ਇਕਬਾਲ ਸਿੰਘ ਰਾਮਗੜ੍ਹ, ਪਿੰਦਰ ਚਾਹਲ ਐੱਮਸੀ, ਸੰਦੀਪ ਸੰਧੂ, ਸਰਪੰਚ ਹਰਪ੍ਰੀਤ ਸਿੰਘ ਸ਼ੇਰੇਵਾਲਾ,ਸਰਪੰਚ ਕਾਰਜ ਸਿੰਘ ਢੋਲੇਵਾਲਾ, ਜਸਮੱਤ ਸਿੰਘ ਮੱਤਾ ਸਰਪੰਚ,ਰਣਧੀਰ ਧੀਰਾ, ਸਰਪੰਚ ਅਮਰਦੀਪ ਸਿੰਘ ਢਿੱਲੋਂ ਤੋਤੇਵਾਲਾ, ਬਲਰਾਮ ਬੱਬੀ ਸ਼ਰਮਾ, ਸਰਪੰਚ ਅਮਰਦੀਪ ਸਿੰਘ ਢਿੱਲੋਂ ਤੋਤੇ ਵਾਲਾ, ਜੱਸ ਕੰਗ ਰਾਊਵਾਲਾ, ਪ੍ਰਧਾਨ ਨਿਰਮਲ ਸਿੰਘ ਧਰਮਕੋਟ, ਉਪ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ, ਅਕਾਸ਼ ਵੀਰ ਸਿੰਘ ਕੰਗ, ਨੰਬਰਦਾਰ ਦਵਿੰਦਰਪਾਲ ਸਿੰਘ ਡਿੰਪੀ ਕੰਗ, ਨੰਬਰਦਾਰ ਜਗਮੋਹਨ ਸਿੰਘ ਜੱਗਾ ਫਤਹਿਗੜ੍ਹ ਪੰਜਤੂਰ, ਡਾ. ਕੁਲਦੀਪ ਸਿੰਘ ਮਹਿਰੋਂ, ਕਲਦੀਪ ਸਿੰਘ ਰਾਜਪੂਤ ਸਾਬਕਾ ਪ੍ਰਧਾਨ, ਪਾਲ ਸਿੰਘ ਦਾਤੇਵਾਲਾ, ਬਗੀਚਾ ਸਿੰਘ ਭੋਇਪੁਰ, ਮਨਜੀਤ ਸਿੰਘ ਸਭਰਾਅ,  ਕੁਲਵਿੰਦਰ ਸਿੰਘ ਬਹਾਦਰ ਵਾਲਾ, ਜਗਤਾਰ ਸਿੰਘ , ਸੋਨੂੰ , ਸੁਖਜਿੰਦਰ ਸਿੰਘ ਰੋਸ਼ਨ ਵੱਲੋਂ, ਜਿਤੇਂਦਰ ਟੱਕਰ ਰਾਮ ਸਹਾਰਾ, ਰਾਜ ਸਿੰਘ ਕਾਦਰਵਾਲਾ, ਬੰਟੀ ਸਮਰਾ ਧਰਮਕੋਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।