ਭਾਰਤ ਜੋੜੋ ਯਾਤਰਾ ਦੇ ਸੰਬੰਧ 'ਚ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ ਦੇ ਮੋਗਾ ਦਫ਼ਤਰ ਵਿਖੇ ਹੋਈ ਰੈਲੀ

ਮੋਗਾ, 5 ਜਨਵਰੀ (ਜਸ਼ਨ )-ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਦੇ ਸੰਬੰਧ 'ਚ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ ਦੇ ਮੋਗਾ ਦਫ਼ਤਰ ਵਿਖੇ ਹੋਈ  ਰੈਲੀ ਦੌਰਾਨ  ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਸੁਖਵੰਤ ਸਿੰਘ ਦੁੱਗਰੀ ਵਿਸ਼ੇਸ਼ ਤੌਰ 'ਤੇ ਪਹੁੰਚੇ । ਇਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ,ਮੇਅਰ ਨੀਤਿਕਾ ਭੱਲਾ,  ਪਰਮਪਾਲ ਸਿੰਘ ਤਖ਼ਤੂਪੁਰਾ,ਹਰੀ ਸਿੰਘ ਖਾਈ, ਡੈਲੀਗੇਟ  ਮਨਜੀਤ ਸਿੰਘ ਮਾਨ, ਪਰਮਿੰਦਰ ਸਿੰਘ ਡਿੰਪਲ,  ਤੋਂ ਇਲਾਵਾ ਕਾਂਗਰਸੀ ਆਗੂ ਅਤੇ ਵੱਡੀ ਗਿਣਤੀ ਵਿਚ ਪੰਚ ਸਰਪੰਚ ਹਾਜ਼ਰ ਸਨ। ਇਸ ਮੌਕੇ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਅੱਜ ਸਾਨੂੰ ਧਰਮ ਤੇ ਰਾਸ਼ਟਰ ਦੇ ਨਾਂਅ 'ਤੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਵੰਡਿਆ ਜਾ ਰਿਹਾ ਹੈ, ਪਰ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਲੋਕਾਂ ਵਿਚ ਅਮਨ ਸ਼ਾਂਤੀ ਤੇ ਇੱਕਜੁੱਟਤਾ ਦਾ ਪੈਗ਼ਾਮ ਦਿੱਤਾ ਹੈ, ਪਰ ਅੱਜ  ਦੇਸ਼ ਨੂੰ ਤੋੜਿਆ ਜਾ ਰਿਹਾ ਹੈ, ਜਦ ਕਿ ਇਸ ਨੂੰ ਕਾਂਗਰਸ ਕਦੇ ਵੀ ਟੁੱਟਣ ਨਹੀਂ ਦੇਵੇਗੀ । ਉਨ੍ਹਾਂ ਕਿਹਾ ਕਿ 10 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਸ਼ੰਭੂ ਬਾਰਡਰ 'ਤੇ ਪਹੁੰਚੇਗੀ, ਜਿੱਥੇ ਬਹੁਤ ਹੀ ਸਾਦੇ ਢੰਗ ਨਾਲ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਉਹ ਫ਼ਤਿਹਗੜ੍ਹ ਸਾਹਿਬ ਵਿਖੇ ਰਾਤ ਠਹਿਰਨਗੇ ਤੇ ਸਵੇਰੇ 7 ਵਜੇ ਦੇ ਕਰੀਬ ਉਹ ਸ਼ਹੀਦਾਂ ਦੀ ਧਰਤੀ 'ਤੇ ਨਤਮਸਤਕ ਹੋ ਕੇ ਭਾਰਤ ਜੋੜੋ ਯਾਤਰਾ ਦਾ ਪੰਜਾਬ ਦੀ ਧਰਤੀ 'ਤੇ ਆਗਾਜ਼ ਕਰਨਗੇ । ਉਨ੍ਹਾਂ ਕਿਹਾ ਕਿ 14 ਜਨਵਰੀ ਨੂੰ ਲਾਡੋਵਾਲੀ ਵਿਖੇ ਮੋਗਾ ਹਲਕੇ ਨੂੰ ਭਾਰਤ ਜੋੜੋ ਯਾਤਰਾ ਵਿਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਹੈ ਤੇ ਤਕੜੇ ਹੋ ਕੇ ਇਸ ਯਾਤਰਾ ਨਾਲ ਜੁੜਿਆ ਜਾਵੇ ਤਾਂਕਿ ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਨੂੰ ਇਹ ਅਹਿਸਾਸ ਕਰਵਾਇਆ ਜਾਵੇ ਕਿ ਕਾਂਗਰਸ ਪਾਰਟੀ ਪੂਰੇ ਦੇਸ਼ ਵਿਚ ਇੱਕਜੁੱਟ ਹੈ । ਇਸ ਮੌਕੇ ਮੋਗਾ ਹਲਕੇ ਦੀ ਇੰਚਾਰਜ ਮਾਲਵਿਕਾ ਸੂਦ ਨੇ ਕਿਹਾ ਕਿ ਯਾਤਰਾ ਲਈ ਰਾਹੁਲ ਗਾਂਧੀ ਦੇ ਦਿਲ ਵਿਚ ਜਾਣੂੰ ਨੂੰ ਦੇਖਦੇ ਹੋਏ ਮੋਗਾ ਦੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਇਸ ਕਰਕੇ ਇਕ ਹਜ਼ਾਰ ਦੇ ਕਾਫ਼ਲੇ ਨਾਲ  ਭਾਰਤ ਜੋੜੋ ਯਾਤਰਾ ਵਿਚ ਸ਼ਾਮਿਲ ਹੋਇਆ ਜਾਵੇਗਾ । ਇਸ ਤੋਂ ਇਲਾਵਾ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ,ਚੇਅਰਮੈਨ ਜਗਰੂਪ  ਸਿੰਘ ਤਖ਼ਤੂਪੁਰਾ,ਸ਼ਹਿਰੀ ਪ੍ਰਧਾਨ ਪਰਮ ਵਿਜੇ ਮਿੱਕੀ ਹੁੰਦਲ,  ਸੁਰਿੰਦਰ ਬਾਵਾ ,ਮਨਜੀਤ ਸਿੰਘ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਪਰਮਪਾਲ ਸਿੰਘ ਤਖ਼ਤੂਪੁਰਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਵਿਜੇ ਕੁਮਾਰ ਸਾਥੀ ਸਾਬਕਾ ਵਿਧਾਇਕ, ਸੁਖਵੰਤ ਸਿੰਘ ਦੁੱਗਰੀ ਕਾਂਗਰਸੀ ਆਗੂ, ਪਰਮਿੰਦਰ ਸਿੰਘ ਡਿੰਪਲ ਹਲਕਾ ਇੰਚਾਰਜ ਲੋਕ ਸਭਾ ਫ਼ਰੀਦਕੋਟ ਨੇ ਵੀ ਪੰਚਾਂ ਸਰਪੰਚਾਂ ਨੂੰ ਸੰਬੋਧਨ ਕੀਤਾ । ਇਸ ਮੌਕੇ ਜਸਪਾਲ ਸਿੰਘ ਡਰੋਲੀ ਸਰਪੰਚ,ਵਿਕਰਮ ਸਚਰ,ਗੌਤਮ ਸਚਰ ,ਸਾਹਿਬ ਸਿੰਘ ਪੰਚ, ਨਿਸ਼ਾਨ ਸਿੰਘ ਸਰਪੰਚ ਦੌਲਤਪੁਰਾ ਉੱਚਾ, ਸ਼ਮਸ਼ੇਰ ਸਿੰਘ ਸਰਪੰਚ ਮਹੇਸ਼ਰੀ, ਨੈਬ ਸਿੰਘ ਪੰਚ, ਗੁਰਦੌਰ ਸਿੰਘ ਚੜਿੱਕ ਸਰਪੰਚ, ਗੁਰਵਿੰਦਰ ਸਿੰਘ ਸਾਬਕਾ ਚੇਅਰਮੈਨ, ਚਰਨਜੀਤ ਸਿੰਘ ਸਰਪੰਚ ਕੋਰੇਵਾਲਾ ਖ਼ੁਰਦ, ਗੁਰਮੇਲ ਸਿੰਘ ਸਰਪੰਚ ਬੁੱਧ ਸਿੰਘ ਵਾਲਾ, ਬਲਦੇਵ ਸਿੰਘ ਸਰਪੰਚ ਖੋਟੇ, ਸੁਖਵੀਰ ਸਿੰਘ ਸਰਪੰਚ ਮੱਲ੍ਹੀਆਂ ਵਾਲਾ, ਜੱਗਾ ਸਰਪੰਚ ਮੰਡੀਰਾਂ, ਮੇਜਰ ਸਿੰਘ ਪੰਚ, ਰੁਲਦੂ ਸਿੰਘ ਸਰਪੰਚ ਡਗਰੂ, ਮੋਦਨ ਸਿੰਘ ਸਰਪੰਚ ਨਿਧਾਂਵਾਲਾ ਤੇ ਹੋਰ ਹਾਜ਼ਰ ਸਨ ।