ਲੋਕਾਂ ਦੇ ਆਗੂ ਨੂੰ ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
ਮੋਗਾ, 4 ਨਵੰਬਰ (ਜਸ਼ਨ )-ਮਿਹਨਤਕਸ਼ ਲੋਕਾਂ ਦੇ ਉੱਘੇ ਅਤੇ ਹਰਮਨਪਿਆਰੇ ਆਗੂ ਕਾਮਰੇਡ ਰਣਧੀਰ ਗਿੱਲ ਨੂੰ ਅੱਜ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਉਹਨਾਂ ਦਾ ਸਤਾਸੀ ਵਰ੍ਹਿਆਂ ਦੀ ਉਮਰ ਵਿੱਚ 1 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ। ਅੱਜ ਉਹਨਾਂ ਦੀ ਮ੍ਰਿਤਕ ਦੇਹ ਨੂੰ ਸ਼ਹੀਦ ਭਗਤ ਸਿੰਘ ਨਗਰ ਮੋਗਾ ਦੇ ਘਰ ਤੋਂ ਉਹਨਾਂ ਦੇ ਜੱਦੀ ਪਿੰਡ ਬਹੋਨਾ ਵੱਲ ਨੂੰ ਮੋਟਰਸਾਈਕਲਾਂ ਅਤੇ ਕਾਰਾਂ ਦੇ ਵੱਡੇ ਕਾਫ਼ਲੇ ਨਾਲ ਵੀ ਲਿਜਾਇਆ ਗਿਆ। ਇਸ ਮੌਕੇ ਇਨਕਲਾਬੀ ਨਾਅਰਿਆਂ ਨਾਲ ਉਹਨਾਂ ਨੂੰ ਸਲਾਮੀ ਦਿੱਤੀ ਗਈ। ਉਹਨਾਂ ਦੇ ਮੋਗਾ ਵਿਚਲੇ ਘਰ ਇਕੱਠੇ ਹੋਏ ਵੱਖ ਵੱਖ ਰਾਜਨੀਤਕ ਦਲਾਂ ਅਤੇ ਜਨਤਕ ਜੱਥੇਬੰਦੀਆਂ ਦੇ ਆਗੂਆਂ, ਸਮਾਜ ਸੇਵੀਆਂ ਅਤੇ ਆਮ ਲੋਕਾਂ ਨੇ ਉਹਨਾਂ ਦੀ ਦੇਹ ਉੱਪਰ ਫੁੱਲ ਮਲਾਵਾਂ ਭੇਂਟ ਕੀਤੀਆਂ।
ਜਿਕਰਯੋਗ ਹੈ ਕਿ ਕਾਮਰੇਡ ਰਣਧੀਰ ਗਿੱਲ ਆਪਣੇ ਵਿਦਿਆਰਥੀ ਜੀਵਨ ਵੇਲੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿੱਚ ਸ਼ਾਮਲ ਹੋ ਕੇ, ਵਿਦਿਆਰਥੀ ਹਿੱਤਾਂ ਲਈ ਸਰਗਰਮੀ ਕੀਤੀ। ਉਹਨਾਂ ਅਧਿਆਪਨ ਦੇ ਕਿੱਤੇ ਵਿਚ ਆਉਣ ਤੋਂ ਬਾਅਦ ਜਿੱਥੇ ਵਿਦਿਆਰਥੀਆਂ ਨੂੰ ਮਿਸਾਲੀ ਢੰਗ ਨਾਲ ਪੜ੍ਹਾਇਆ, ਓਥੇ ਅਧਿਆਪਕ ਅਤੇ ਮੁਲਾਜਮ ਵਰਗ ਦੀ ਲਹਿਰ ਦੇ ਪ੍ਰਮੁੱਖ ਆਗੂ ਵਜੋਂ ਕੰਮ ਕੀਤਾ। ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਪੂਰਾ ਸਮਾਂ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਦੇ ਤੌਰ 'ਤੇ ਸਮੁੱਚੇ ਮਿਹਨਤਕਸ਼ ਵਰਗ ਦੀ ਮੰਗਾਂ ਲਈ ਉਹਨਾਂ ਨੂੰ ਲਾਮਬੰਦ ਕੀਤਾ।
ਕਾਮਰੇਡ ਰਣਧੀਰ ਗਿੱਲ ਦਾ ਪਰਿਵਾਰਕ ਪਿਛੋਕੜ ਵੀ ਕਿਰਤੀ ਲੋਕਾਂ ਦੀ ਲਹਿਰ ਨੂੰ ਪ੍ਰਣਾਇਆ ਹੋਇਆ ਸੀ। ਉਹਨਾਂ ਦੇ ਪਿਤਾ ਸ. ਸ਼ੇਰ ਸਿੰਘ ਵੀ ਕਮਿਊਨਿਸਟ ਲਹਿਰ ਵਿੱਚ ਕੰਮ ਕਰਦੇ ਰਹੇ। ਹੁਣ ਉਹਨਾਂ ਦੀ ਅਗਲੀ ਪੀੜ੍ਹੀ ਵੀ ਉਹਨਾਂ ਦੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ। ਕਾਮਰੇਡ ਗਿੱਲ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਬੇਟੇ ਡਾਕਟਰ ਇੰਦਰਵੀਰ ਗਿੱਲ ਅਤੇ ਹਰਿੰਦਰਵੀਰ ਗਿੱਲ ਨੇ ਦਿੱਤੀ।
ਉਹਨਾਂ ਦੀ ਅੰਤਿਮ ਵਿਦਾਇਗੀ ਵੇਲੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ, ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ, ਪਾਰਟੀ ਦੇ ਜਿਲ੍ਹਾ ਸਕੱਤਰ ਕੁਲਦੀਪ ਭੋਲਾ, ਸੂਬਾ ਕੌਂਸਲ ਮੈਂਬਰ ਕਾਮਰੇਡ ਜਗਜੀਤ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸਰਪ੍ਰਸਤ ਸਾਥੀ ਗੁਰਦੀਪ ਮੋਤੀ, ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ, ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ,ਲੈਕਚਰਾਰ ਤੇਜਿੰਦਰ ਸਿੰਘ ਜਸ਼ਨ , ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਪ੍ਰਗਟ ਸਿੰਘ ਸਾਫੂਵਾਲਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਤਾਰਾ ਸਿੰਘ ਮੋਗਾ, ਸੁਰਿੰਦਰ ਕੌਰ ਢੁੱਡੀਕੇ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਵਿੱਕੀ ਮਹੇਸਰੀ, ਕਰਮਵੀਰ ਕੌਰ ਬੱਧਣੀ, ਕਿਸਾਨ ਸਭਾ ਦੇ ਸੂਰਤ ਸਿੰਘ ਧਰਮਕੋਟ, ਗੁਰਚਰਨ ਸਿੰਘ ਦਾਤੇਵਾਲ, ਹਰਦਿਆਲ ਸਿੰਘ ਘਾਲੀ, ਮੇਜਰ ਸਿੰਘ ਜਲਾਲਾਬਾਦ, ਬਿਜਲੀ ਬੋਰਡ ਦੇ ਆਗੂ ਅਮਰੀਕ ਸਿੰਘ ਮਸੀਤਾਂ, ਗੁਰਮੇਲ ਸਿੰਘ ਨਾਹਰ, ਮਾਸਟਰ ਬਲਵੀਰ ਸਿੰਘ ਰਾਮੂੰਵਾਲਾ, ਭੁਪਿੰਦਰ ਸਿੰਘ ਸੇਖੋਂ, ਬੂਟਾ ਸਿੰਘ ਭੱਟੀ, ਬਚਿੱਤਰ ਸਿੰਘ ਧੋਥੜ, ਭਰਪੂਰ ਸਿੰਘ ਸਵੱਦੀ, ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ,ਨਿਧੜਕ ਸਿੰਘ ਬਰਾੜ, ਵੱਖ ਵੱਖ ਸਖਸ਼ੀਅਤਾਂ ਡਾਕਟਰ ਸਤਿੰਦਰਪਾਲ ਸਿੰਘ ਸਿਵਲ ਸਰਜਨ ਮੋਗਾ, ਡਾਕਟਰ ਅਰਵਿੰਦਰਪਾਲ ਸਿੰਘ ਗਿੱਲ,ਡਾਕਟਰ ਅਸ਼ੋਕ ਸਿੰਗਲਾ, ਡਾਕਟਰ ਗਗਨਦੀਪ ਸਿੰਘ, ਡਾਕਟਰ ਸੰਜੀਵ ਜੈਨ, ਡਾਕਟਰ ਕਮਲਪ੍ਰੀਤ ਬਾਜਵਾ, ਡਾਕਟਰ ਗੁਰਪ੍ਰੀਤ ਮਾਹਲ, ਡਾਕਟਰ ਨਵਰਾਜ, ਡਾਕਟਰ ਚਰਨਪ੍ਰੀਤ ਸਿੰਘ, ਡਾਕਟਰ ਗੌਤਮ ਸੋਢੀ, ਡਾਕਟਰ ਹਰਪ੍ਰੀਤ ਗਰਚਾ, ਡਾਕਟਰ ਇੰਦਰਦੀਪ ਸਰਾ, ਡਾਕਟਰ ਰਮਿੰਦਰ ਸ਼ਰਮਾ, ਡਾਕਟਰ ਯਸ਼ਪਾਲ ਸ਼ਰਮਾ, ਡਾਕਟਰ ਰਛਪਾਲ ਸਿੰਘ ਸੰਧੂ, ਸਮਾਜਸੇਵੀ ਮਹਿੰਦਰਪਾਲ ਲੂੰਬਾ, ਕੁਲਬੀਰ ਢਿੱਲੋਂ, ਗੁਰਜੰਟ ਮਾਹਲਾ, ਡਾਕਟਰ ਹਰਜਿੰਦਰ ਸਿੱਧੂ, ਰਾਜ ਕੁਮਾਰ, ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਐਡਵੋਕੇਟ ਹਰਚੰਦ ਬਾਠ, ਐਡਵੋਕੇਟ ਜੋਗਿੰਦਰ ਸ਼ਰਮਾਂ, ਕਾਮਰੇਡ ਜਸਪਾਲ ਦੱਪਰ ਮੋਹਾਲੀ, ਐਡਵੋਕੇਟ ਰਾਜਿੰਦਰ ਮੰਡ ਜਲੰਧਰ, ਕਰਮਵੀਰ ਕੌਰ ਬੱਧਣੀ, ਨੀਲ ਮਨੀ, ਰਾਮਪਾਲ ਸਿੰਘ, ਜਸਵਿੰਦਰ ਸਿੰਘ ਸਰਾਂ ਮੁਲਾਜ਼ਮ ਆਗੂ, ਮਨਜੀਤ ਸਿੰਘ ਸੀਨੀਅਰ ਸਹਾਇਕ,ਗੁਰਮੀਤ ਸਿੰਘ ਧਾਲੀਵਾਲ, ਜਸਪ੍ਰੀਤ ਕੌਰ ਬੱਧਣੀ, ਹਰਭਜਨ ਬਹੋਨਾ, ਵੀਰਪਾਲ ਕੌਰ ਗਿੱਲ,ਰਾਜ ਸਿੰਘ ਸਰਪੰਚ ਬਹੋਨਾ, ਬਲਵਿੰਦਰ ਸਿੰਘ ਸੈਕਟਰੀ, ਜਗਵਿੰਦਰ ਕਾਕਾ, ਗੁਰਦਿੱਤਾ ਦੀਨਾ, ਇੰਦਰਜੀਤ ਦੀਨਾ, ਕਾਮਰੇਡ ਸ਼ੇਰ ਸਿੰਘ ਦੌਲਤਪੁਰਾ, ਮਹਿੰਦਰ ਸਿੰਘ ਧੂੜਕੋਟ, ਕਰਮਜੀਤ ਮਾਣੂੰਕੇ, ਪ੍ਰਿੰਸੀਪਲ ਪੂਰਨ ਸਿੰਘ ਸੰਧੂ , ਐਡਵੋਕੇਟ ਹਰਪਾਲ ਬਰਾੜ, ਸਬਰਾਜ ਢੁੱਡੀਕੇ, ਇਕਬਾਲ ਤਖਾਣਵੱਧ, ਗੁਰਜੰਟ ਕੋਕਰੀ, ਰਾਜੇਸ਼ ਥਾਪਾ ਜਲੰਧਰ, ਪੋਹਲਾ ਸਿੰਘ ਬਰਾੜ, ਸਾਥੀ ਸਾਗਰ ਬਾਲਮੀਕੀ, ਗੁਰਚਰਨ ਕੌਰ ਆਂਗਣਵਾੜੀ ਵਰਕਰ, ਸੁਖਦੇਵ ਭੋਲਾ, ਜਗਸੀਰ ਸਿੰਘ ਖੋਸਾ, ਸਾਥੀ ਜਸਪਾਲ ਸਿੰਘ ਘਾਰੂ ਰਿਕਸ਼ਾ ਯੂਨੀਅਨ, ਮਾਸਟਰ ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ, ਸੰਤੋਖ ਸਿੰਘ ਨੈਸਲੇ, ਪਰਮਜੀਤ ਸਿੰਘ ਪੰਮਾ, ਮੰਗਤ ਸਿੰਘ ਬੁੱਟਰ, ਅਜੈਬ ਸਿੰਘ ਅਤੇ ਸੁਖਜਿੰਦਰ ਮਹੇਸਰੀ ਨੇ ਫੁੱਲ ਮਲਾਵਾਂ ਭੇਂਟ ਕੀਤੀਆਂ।
ਇਸ ਮੌਕੇ ਵੱਡੀ ਗਿਣਤੀ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮ, ਕਿਸਾਨ ਮਜ਼ਦੂਰ ਆਗੂ, ਮੋਗਾ ਸ਼ਹਿਰ ਦੇ ਪਤਵੰਤੇ ਅਤੇ ਪਿੰਡ ਬਹੋਨਾ ਦੇ ਪੰਚ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।