ਲੈਕਚਰਾਰ ਪੂਰਨ ਚੰਦ ਦੀ ਮੌਤ 'ਤੇ ਵੱਖ ਵੱਖ ਸ਼ਖਸੀਅਤਾਂ ਵਲੋ ਦੁੱਖ ਦਾ ਪ੍ਰਗਟਾਵਾ

Tags: 

ਮੋਗਾ, 27 ਅਕਤੂਬਰ (ਜਸ਼ਨ):ਸਿਖਿਆ ਵਿਭਾਗ ਵਿਚ ਸੇਵਾ ਨਿਭਾ ਰਹੇ ਪੂਰਨ ਚੰਦ ਹਿਸਟਰੀ ਲੈਕਚਰਾਰ ਸਸਸਸ ਰੌਲੀ ਦੇ ਅਚਾਨਕ ਸਦੀਵੀ ਵਿਛੋੜੇ ਕਾਰਨ ਦੁੱਖ ਦੀ ਘੜੀ ਵਿੱਚ ਵੱਖ ਵੱਖ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  ਪ੍ਰਿੰਸੀਪਲ  ਅਵਤਾਰ ਸਿੰਘ ਕਰੀਰ, ਪ੍ਰਿੰਸੀਪਲ ਹਰਜੀਤ ਕੌਰ ,ਪ੍ਰਿੰਸੀਪਲ ਮਨਜੀਤ ਕੌਰ ,ਲੈਕਚਰਾਰ ਰਾਜਵਿੰਦਰ ਸਿੰਘ ਡਾਈਟ, ਲੈਕਚਰਾਰ ਬਰਿੰਦਰਜੀਤ ਸਿੰਘ ,ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ,ਡਾ: ਅਜੀਤਪਾਲ ਸਿੰਘ,ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਜਿਲ੍ਹਾ ਮੋਗਾ ਦੇ ਪ੍ਰਧਾਨ ਜਗਤਾਰ ਸਿੰਘ ਸੈਦੋਕੇ , ਜਨਰਲ ਸਕੱਤਰ ਦਿਲਬਾਗ ਸਿੰਘ ਤੋਂ ਇਲਾਵਾ ਡਾ. ਜਸਕਰਨ ਸਿੰਘ  ਅਨਿਲ ਕੁਮਾਰ ਗੁਪਤਾ, ਕੰਵਲਦੀਪ ਕੁਮਾਰ, ਹਰਦੀਪ ਸਿੰਘ ਬਰਾੜ,ਸੁਖਜੀਤ ਸਿੰਘ ਸਿੱਧੂ,ਅਮਰਵੀਰ ਸਿੰਘ,ਇੰਦਰਜੀਤ ਸਿੰਘ,ਦਵਿੰਦਰਪਾਲ ਸਿੰਘ,  ਸੁਸ਼ੀਲ ਕੁਮਾਰ, ਪਲਵਿੰਦਰ ਸਿੰਘ , ਆਤਮਾ ਸਿੰਘ ਤਖਾਣਵੱਧ ,ਬਲਵਿੰਦਰ ਸਿੰਘ ,ਭਾਰਤੀ ,ਅਮਰਜੀਤ ਕੌਰ ,ਮਨਦੀਪ ਕੌਰ ਗੋਧੇਵਾਲਾ,ਸਤਪਾਲ ਸਿੰਘ ਰਾਮੂਵਾਲਾ,ਤਰਸੇਮ ਰੋਡੇ , ਜਤਿੰਦਰਪਾਲ ਸਿੰਘ ਖੋਸਾ ,ਤੇਜਿੰਦਰਪਾਲ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ,ਅਵਤਾਰ ਸਿੰਘ ਨੰਗਲ, ਅਮਨਦੀਪ ਸਿੰਘ ਆਦਿ ਲੈਕਚਰਾਰਾਂ ਨੇ  ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਪੂਰਨ ਚੰਦ ਦੀ ਅੰਤਿਮ ਅਰਦਾਸ ਦਿਨ ਐਤਵਾਰ 30 ਅਕਤੂਬਰ ਨੂੰ  ਚਿੰਤਪੁਰਨੀ ਧਰਮਸ਼ਾਲਾ ਨੇੜੇ ਗੀਤਾ ਭਵਨ ਮੋਗਾ ਵਿਖੇ ਹੋਵੇਗੀ।