ਸਾਬਕਾ ਸਰਪੰਚ ਦੀ ਮੌਤ

Tags: 

ਮੋਗਾ, 9 ਅਕਤੂਬਰ (ਜਸ਼ਨ ): ਸਾਬਕਾ ਸਰਪੰਚ ਡਾ:ਗੁਰਮੀਤ ਸਿੰਘ ਗਿੱਲ ਮੱਦੋਕੇ ਦਾ ਅੰਤਿਮ ਸਸਕਾਰ ਅੱਜ 10  ਅਕਤੂਬਰ ਦਿਨ ਸੋਮਵਾਰ ਨੂੰ ਦੁਪਹਿਰ 3 ਵਜੇ ਉਹਨਾਂ ਦੇ ਜੱਦੀ ਪਿੰਡ ਮੱਦੋਕੇ ਜ਼ਿਲ੍ਹਾ ਮੋਗਾ ਵਿਖੇ ਕੀਤਾ ਜਾਵੇਗਾ। ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਸਾਬਕਾ ਸਰਪੰਚ ਡਾ:ਗੁਰਮੀਤ ਸਿੰਘ ਗਿੱਲ ਮੱਦੋਕੇ ਦਾ ਅਚਾਨਕ ਦਿਹਾਂਤ 7 ਅਕਤੂਬਰ ਨੂੰ ਹੋ ਗਿਆ ਸੀ ਪਰ ਦੇਸ਼ ਵਿਦੇਸ਼ ਵਿਚ ਵੱਸਦੇ ਰਿਸ਼ਤੇਦਾਰਾਂ ਦੇ ਸਸਕਾਰ ਵਿਚ ਆਉਣ ਦੇ ਮੱਦੇ-ਨਜ਼ਰ ਅੰਤਿਮ ਸਸਕਾਰ, ਅੱਜ 10  ਅਕਤੂਬਰ ਨੂੰ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਪੂਰੇ ਮੋਗਾ ਜ਼ਿਲੇ ਵਿਚ ਸ਼ੋਕ ਦੀ ਲਹਿਰ ਹੈ ਕਿਉਂਕਿ ਡਾ:ਗੁਰਮੀਤ ਸਿੰਘ ਗਿੱਲ ਦੀ ਸ਼ਖ਼ਸੀਅਤ ਹੀ ਅਜਿਹੀ ਸੀ ਕਿ ਉਹ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਸੀ। ਉਹਨਾਂ ਆਖਿਆ ਕਿ ਡਾ:ਗੁਰਮੀਤ ਸਿੰਘ ਗਿੱਲ ਦੀ ਘਾਟ ਪਰਿਵਾਰ ਅਤੇ ਸਮਾਜ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਆਖਿਆ ਕਿ ਉਹ ਰੱਬ ਸੱਚੇ ਅੱਗੇ ਅਰਜੋਈ ਕਰਦੇ ਨੇ ਕਿ ਇਸ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ।