ਸਮਾਜ ਸੇਵਾ ਸੁਸਾਇਟੀ ਨੇ ਲਾਵਾਰਿਸ ਮਿਰਤਕਾਂ ਦੀ ਆਤਮਿਕ ਸ਼ਾਂਤੀ ਲਈ ਕਰਵਾਇਆ ਧਾਰਮਿਕ ਸਮਾਗਮ

ਮੋਗਾ,27 ਮਾਰਚ (ਜਸ਼ਨ): ਸਮਾਜ ਸੇਵਾ ਸੁਸਾਇਟੀ ਮੋਗਾ ਵਲੋਂ 24 ਲਾਵਾਰਿਸ ਮਿਰਤਕਾਂ ਦੀਆਂ ਅੰਤਿਮ ਰਸਮਾਂ ਨਿਭਾਅ ਕੇ ਉਹਨਾਂ ਨਮਿਤ ਧਾਰਮਿਕ ਸਮਾਗਮ ਕਰਵਾਏ ਗਏ। ਗੁਰੂਦਵਾਰਾ ਬਾਬਾ ਨਾਮ ਦੇਵ ਜੀ ਸਾਹਿਬ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸੰਗਤਾਂ ਨੇ ਲੋਪੋ ਵਾਲੇ ਜਥੇ ਦੇ ਵੈਰਾਗਮਈ ਕੀਰਤਨ ਰਹਿਣ ਜੀਵਨ ਸਫਲ ਕੀਤੇ। ਅੰਤਿਮ ਅਰਦਾਸ ਉਪਰੰਤ ਹੁਕਮਨਾਮਾ ਲੈਣ ਤੋਂ ਬਾਅਦ ਸਹਿਯੋਗੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ।
ਅੱਜ ਦੇ ਸਮਾਗਮ ਵਿੱਚ ਯੰਗ ਵੈਲਫੇਅਰ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ,ਕਾਉਂਸਲਰ ਬਲਜੀਤ ਸਿੰਘ ਚਾਨੀ, ਕਾਉਂਸਲਰ ਗੋਵਰਧਨ ਪੋਪਲੀ ,ਕਾਉਂਸਲਰ ਮਨਜੀਤ ਧੰਮੂ,ਸਾਬਕਾ ਕਾਉਂਸਲਰ ਨਰਿੰਦਰਪਾਲ ਸਿੱਧੂ ,ਪ੍ਰੋ ਰਾਣਾ ਸੂਦ ,ਕੁਲਦੀਪ ਸਿੰਘ ਬਾਸੀਆਂ , ਰਵਿੰਦਰ ਬਾਵਾ, ਸਰਪੰਚ ਹਰਭਜਨ ਬਹੋਨਾ, ਗੁਰਨਾਮ ਸਿੰਘ ਗਾਮਾ, ਜਸਪ੍ਰੀਤ ਸਿੰਘ ਕਲਸੀ,ਗੁਰਪ੍ਰੀਤਮ ਚੀਮਾ , ਗੁਰਨਾਮ ਸਿੰਘ ਜੰਡੂ, ਬਲਜਿੰਦਰ ਸਿੰਘ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ । ਸਮਾਗਮ ਉਪਰੰਤ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ 


