ਡਾਕਟਰ ਅੱਤਰੀ ਨੂੰ ਸਦਮਾ, ਮਾਤਾ ਦਾ ਦੇਹਾਂਤ,ਅਹਿਮ ਸ਼ਖਸੀਅਤਾਂ ਨੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ

Tags: 

ਮੋਗਾ, 9 ਫਰਵਰੀ (ਜਸ਼ਨ): ਡਾਕਟਰ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ  ਦੇ ਮਾਤਾ ਜੀ ਅਤੇ ਅਤੇ ਡਾਕਟਰ ਸੀਮਾ ਅੱਤਰੀ ਮੈਡੀਕਲ ਅਫ਼ਸਰ ਮੋਗਾ ਦੇ ( ਸੱਸ ਮਾਂ ) ਏਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪ੍ਰਭੂ ਚਰਨਾ ਵਿਚ ਜਾ ਸਮਾਏ। ਦੁੱਖ ਦੀ ਇਸ ਘੜੀ ਵਿਚ ਸ਼ਹਿਰ ਦੀਆਂ ਰਾਜਸੀ ,ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਯਾਤਰੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਸਵਰਗਵਾਸੀ ਮਾਤਾ ਕਮਲੇਸ਼ ਅੱਤਰੀ ਜੀ ਨੇ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਦਿੱਤੇ ਸੰਸਕਾਰਾਂ ਦੀ ਬਦੌਲਤ ਹੀ ਉਹਨਾਂ ਦੇ ਸਪੁੱਤਰ ਡਾਕਟਰ ਰਾਜੇਸ਼ ਅੱਤਰੀ  ਸਖਤ ਮਿਹਨਤ  ਕਰਦਿਆਂ ਮੋਗਾ ਜਿਲੇ ਵਿਚ  ਡਿਪਟੀ ਮੈਡੀਕਲ ਕਮਿਸ਼ਨਰ (ਸਿਹਤ ਵਿਭਾਗ) ਅਫ਼ਸਰ ਵਜੋਂ ਅਹੁਦੇ ਤੇ ਬਿਰਾਜ਼ਮਾਨ ਹੋਏ ।  ਮਾਤਾ ਵੱਲੋਂ ਦਿੱਤੀ ਸਿੱਖਿਆ ’ਤੇ ਚਲਦਿਆ ਓਹਨਾ ਦੀ ਵੱਡੀ ਨੂੰਹ ਡਾਕਟਰ ਸੀਮਾ ਅੱਤਰੀ ਨੇ ਵੀ ਆਪਣੇ ਪੇਸ਼ੇ ਦੇ ਨਾਲ  ਸਮਾਜ ਸੇਵਾ ਦੇ ਖੇਤਰ ਵਿਚ ਨਵੇਂ ਆਯਾਮ ਸਿਰਜੇ ਹਨ ।'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨੂੰ  ਮਿਲੀ ਜਾਣਕਾਰੀ ਮੁਤਾਬਕ ਬੇਸ਼ੱਕ ਮਾਤਾ ਕਮਲੇਸ਼ ਅੱਤਰੀ ਜੀ ਲੰਮੇ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ ਪਰ ਉਹਨਾਂ ਦੇ ਸਰਵਣ ਪੁੱਤਰ ਡਾਕਟਰ ਰਾਜੇਸ਼ ਅੱਤਰੀ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਮਾਤਾ ਜੀ ਦੀ ਰੱਜਵੀਂ ਸੇਵਾ ਕੀਤੀ ਪਰ ਬੀਤੇ ਦਿਨੀਂ  ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। 
ਮਾਤਾ ਸ਼੍ਰੀਮਤੀ ਕਮਲੇਸ਼ ਰਾਣੀ ਨਮਿੱਤ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਪੱਗੜੀ 11 ਫਰਵਰੀ ਦਿਨ ਸ਼ੁਕਰਵਾਰ  ਨੂੰ ਅਰਬਨ ਅਸਟੇਟ  ਵਨ, ਗੀਤਾ ਮੰਦਰ, ਜਲੰਧਰ  ਵਿਚ 1 ਤੋਂ 2 ਵਜੇ ਤੱਕ ਹੋਵੇਗੀ ਜਿੱਥੇ ਸਮਾਜ ਦੇ ਹਰ ਵਰਗ ਦੇ ਲੋਕ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।