ਉੱਘੇ ਸਮਾਜ ਸੇਵੀ ਨਵੀਨ ਸਿੰਗਲਾ ਦੀ ਮਾਤਾ ਕਾਂਤਾ ਰਾਣੀ ਸਿੰਗਲਾ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ 4 ਫਰਵਰੀ ਨੂੰ

ਮੋਗਾ, 4 ਫਰਵਰੀ (ਜਸ਼ਨ): ਉੱਘੇ ਸਮਾਜ ਸੇਵੀ ਨਵੀਨ ਸਿੰਗਲਾ ਦੀ ਮਾਤਾ ਸਵਰਗੀ ਕਾਂਤਾ ਰਾਣੀ ਸਿੰਗਲਾ ਜੀ ਦਾ ਜਨਮ 1953 ‘ਚ ਜ਼ਿਲ੍ਹਾ ਬਠਿੰਡਾ ਵਿਖੇ ਪਿਤਾ ਬਿ੍ਰਜਲਾਲ ਦੇ ਗ੍ਰਹਿ, ਮਾਤਾ ਪ੍ਰਸੰਨੀ ਦੇਵੀ ਦੀ ਕੁੱਖੋ ਹੋਇਆ । ਉਹਨਾਂ ਦਾ ਵਿਆਹ ਸ਼੍ਰੀ ਗੁਰਾਂਦਿੱਤਾ ਮੱਲ ਜੀ ਨਾਲ ਹੋਇਆ ਅਤੇ ਉਹਨਾਂ ਨੇ ਆਪਣੇ ਸਪੁੱਤਰਾਂ ਕਾਰੋਬਾਰੀ ਨਵੀਨ ਸਿੰਗਲਾ, ਸਵਰਗੀ ਅਮਿੱਤ ਸਿੰਗਲਾ ਅਤੇ ਬੇਟੀ ਸੋਨਿਕਾ ਬਾਂਸਲ (ਲੈਕਚਰਾਰ) ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣਾਇਆ ਅਤੇ ਤੀਜੀ ਪੀੜ੍ਹੀ ਵਿਚ ਲਵਿਸ਼ ਸਿੰਗਲਾ ,ਰਮੀਸ਼ਾ ਸਿੰਗਲਾ , ਰੋਹਿਤ ਬਾਂਸਲ ਅਤੇ ਪਲਕ ਬਾਂਸਲ ਨੂੰ ਵੀ ਸਮਾਜ ਸੇਵਾ ਦੀ ਗੁੜ੍ਹਤੀ ਦਿੱਤੀ।  ਮਾਤਾ ਕਾਂਤਾ ਰਾਣੀ ਸਿੰਗਲਾ ਵੱਲੋਂ ਦਿੱਤੇ ਸੰਸਕਾਰਾਂ ਦੀ ਬਦੌਲਤ ਹੀ ਉਹਨਾਂ ਦੇ ਸਪੁੱਤਰ ਨਵੀਨ ਸਿੰਗਲਾ ਨੇ ਸਖਤ ਮਿਹਨਤ ਕਰਦਿਆਂ ਮੋਗਾ ਸ਼ਹਿਰ ਵਿਚ ਪਿ੍ਰੰਟਰਜ਼ ਦੇ ਕਾਰਜ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਅਤੇ ਵੱਡੇ ਕਾਰੋਬਾਰੀ ਵਜੋਂ ਨਾਮਣਾ ਖੱਟਿਆ। ਨਵੀਨ ਸਿੰਗਲਾ ਨੇ ਆਪਣੀ ਮਾਤਾ ਵੱਲੋਂ ਦਿੱਤੀ ਸਿੱਖਿਆ  ’ਤੇ ਚੱਲਦਿਆਂ ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਅਤੇ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਬਣਾ ਕੇ ਸਮਾਜ ਸੇਵਾ ਦੇ ਖੇਤਰ ਵਿਚ ਨਵੇਂ ਆਯਾਮ ਸਿਰਜੇ । ਬੇਸ਼ੱਕ ਮਾਤਾ ਕਾਂਤਾ ਰਾਣੀ ਜੀ ਲੰਮੇ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ ਪਰ ਉਹਨਾਂ ਦੇ ਸਰਵਣ ਪੁੱਤਰ ਨਵੀਨ ਸਿੰਗਲਾ , ਉਹਨਾਂ ਦੀ ਸਪੁੱਤਨੀ ਅੰਜੂ ਸਿੰਗਲਾ,  ਪੁੱਤਰੀ ਸੋਨਿਕਾ ਬਾਂਸਲ ਅਤੇ ਜਵਾਈ ਭੂਸ਼ਣ ਬਾਂਸਲ ਨੇ ਮਾਤਾ ਜੀ ਦੀ ਰੱਜਵੀਂ ਸੇਵਾ ਕੀਤੀ ਪਰ ਬੀਤੀ 24 ਜਨਵਰੀ ਨੂੰ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਮਾਤਾ ਸ਼੍ਰੀਮਤੀ ਕਾਂਤਾ ਰਾਣੀ ਨਮਿੱਤ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਪੱਗੜੀ ਅੱਜ 4 ਫਰਵਰੀ ਦਿਨ ਸ਼ੁੱਕਰਵਾਰ ਨੂੰ ਮਾਘੀ ਰਿਜ਼ੋਰਟ ਵਿਚ 12.30 ਤੋਂ 2 ਵਜੇ ਤੱਕ ਹੋਵੇਗੀ ਜਿੱਥੇ ਸਮਾਜ ਦੇ ਹਰ ਵਰਗ ਦੇ ਲੋਕ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।