ਨਵੀਨ ਸਿੰਗਲਾ ਨੂੰ ਸਦਮਾ,ਮਾਤਾ ਦਾ ਦੇਹਾਂਤ,ਅੰਤਿਮ ਸਸਕਾਰ ਅੱਜ 24 ਜਨਵਰੀ ਦਿਨ ਸੋਮਵਾਰ ਨੂੰ

Tags: 

ਮੋਗਾ, 24 ਜਨਵਰੀ (ਜਸ਼ਨ): ਗ੍ਰੇਟ ਪੰਜਾਬ ਪ੍ਰਿੰਟਰਜ਼ ਦੇ ਐੱਮ ਡੀ ਨਵੀਨ ਸਿੰਗਲਾ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਸ੍ਰੀਮਤੀ ਕਾਂਤਾ ਰਾਣੀ, ਸੁਪਤਨੀ ਸ੍ਰੀ ਗੁਰਾਦਿੱਤਾ ਮੱਲ, ਸਦੀਵੀ ਵਿਛੋੜਾ ਦੇ ਗਏ। ਸ੍ਰੀਮਤੀ ਕਾਂਤਾ ਰਾਣੀ ਦਾ ਦੇਹਾਂਤ ਅੱਜ ਸਵੇਰੇ 11 ਵਜੇ ਹੋਇਆ ਅਤੇ ਉਹਨਾਂ ਦੇ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋਣ ਦੀ ਖ਼ਬਰ ਸੁਣਦਿਆਂ ਹੀ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ,ਨਈ ਉਡਾਣ ਸੋਸ਼ਲ ਐਂਡ  ਵੈਲਫੇਅਰ  ਸੋਸਾਇਟੀ ਤੋਂ ਇਲਾਵਾ  ਸ਼ਹਿਰ ਦੀਆਂ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਨਵੀਨ ਸਿੰਗਲਾ ( 90416 99521 ) ਦੇ ਘਰ ਪਹੁੰਚੇ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ।  ਨਈ ਉਡਾਣ ਸੋਸ਼ਲ ਐਂਡ  ਵੈਲਫੇਅਰ  ਸੋਸਾਇਟੀ ਦੀ ਮਹਿਲਾ ਵਿੰਗ ਪ੍ਰਧਾਨ, ਅੰਜੂ ਸਿੰਗਲਾ ਨੇ ਦੱਸਿਆ ਕਿ ਮਾਤਾ ਜੀ ਦਾ ਅੰਤਿਮ ਸਸਕਾਰ ਅੱਜ 24 ਜਨਵਰੀ ਦਿਨ ਸੋਮਵਾਰ, ਸ਼ਾਮ 3,30 ਵਜੇ  ਗਾਂਧੀ ਰੋਡ ਵਾਲੇ ਸ਼ਮਸ਼ਾਨਘਾਟ ਵਿੱਖੇ ਹੋਵੇਗਾ।