ਪੱਤਰਕਾਰ ਕਮਾਲ ਖਾਨ ਦੀ ਮੌਤ

Tags: 

ਮੋਗਾ, 14 ਜਨਵਰੀ (ਜਸ਼ਨ): ਐੱਨ ਡੀ ਟੀ ਵੀ ਦੇ ਉਘੇ ਪੱਤਰਕਾਰ ਕਮਾਲ ਖਾਨ ਦੀ ਅੱਜ ਤੜਕਸਾਰ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ । ਕਮਾਲ ਖਾਨ ਦੀ ਪੇਸ਼ਕਾਰੀ ਤੋਂ ਦੇਸ਼ ਦੇ ਲੱਖਾਂ ਲੋਕ ਬੇਹੱਦ ਪ੍ਰਭਾਵਿਤ ਸਨ।  ਉਹ ਹਮੇਸ਼ਾ ਸਹਿਜ ਨਾਲ ਹਰ ਖ਼ਬਰ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਉੱਦਮ ਕਰਦੇ ਸਨ ਪਰ ਉਹਨਾਂ ਦੀ ਹਰ ਖ਼ਬਰ ਜਾਂ ਰਿਪੋਰਟ, ਹਰ ਮਨ ਵਿਚ, ਧੁਰ ਅੰਦਰ ਤੱਕ ਉੱਤਰ ਜਾਂਦੀ ਸੀ। ਪੱਤਰਕਾਰ ਕਮਾਲ ਖਾਨ ਦੀ ਮੌਤ 'ਤੇ ਦੇਸ਼ ਦੇ ਸਮੁੱਚੇ ਪੱਤਰਕਾਰ ਅਤੇ ਆਮ ਲੋਕ ਸਕਤੇ ਵਿਚ ਹਨ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਦੀ ਸਮੁੱਚੀ ਟੀਮ ਪੱਤਰਕਾਰ ਕਮਾਲ ਖਾਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ।