ਪੱਤਰਕਾਰ ਮਨਪ੍ਰੀਤ ਮੱਲੇਆਣਾ ਨੂੰ ਸਦਮਾ, ਮਾਮੇ ਗੁਰਸੇਵਕ ਸਿੰਘ ਸਿੱਧੂ ਹੇਰਾਂ ਵਾਲਿਆਂ ਦਾ ਦੇਹਾਂਤ

Tags: 

*ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਪਤਵੰਤਿਆਂ ਨੇ ਦਿੱਤੀਆਂ ਸ਼ਰਧਾਂਜਲੀਆਂ

ਮੋਗਾ,19 ਅਗਸਤ (ਜਸ਼ਨ): ਪੰਜਾਬੀ ਜਾਗਰਣ ਅਖਬਾਰ ਦੇ ਜ਼ਿਲ੍ਹਾ ਮੋਗਾ ਇੰਚਾਰਜ ਮਨਪ੍ਰੀਤ ਸਿੰਘ ਮੱਲੇਆਣਾ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਮਾ ਗੁਰਸੇਵਕ ਸਿੰਘ ਸਿੱਧੂ ਹੇਰਾਂ ਵਾਲੇ ਸੇਵਾ ਮੁਕਤ ਮੈਨੇਜਰ ਲੈਂਡ ਮਾਰਗੇਜ ਬੈਂਕ ਸੰਖੇਪ ਬੀਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੱਜ ਦੁਪਹਿਰ ਸਮੇਂ ਅੰਤਿਮ ਸਸਕਾਰ ਰਾਏਕੋਟ ਵਿਖੇ ਕਰ ਦਿੱਤਾ ਗਿਆ। ਅੰਤਿਮ ਸਸਕਾਰ ਮੌਕੇ ਗੁਰਸੇਵਕ ਸਿੰਘ ਸਿੱਧੂ ਦੇ ਸਪੁੱਤਰਾਂ ਜਸਵਿੰਦਰ ਸਿੰਘ ਸਿੱਧੂ, ਜਿੰਦਰਪਾਲ ਸਿੰਘ ਸਿੱਧੂ, ਉਪਕਾਰ ਸਿੰਘ ਸਿੱਧੂ ਅਤੇ ਜਵਾਈ ਵੀਰਪਾਲ ਸਿੰਘ ਮਾਨ ਤੋਂ ਇਲਾਵਾ ਪੱਤਰਕਾਰ ਮਨਪ੍ਰੀਤ ਸਿੰਘ ਮੱਲੇਆਣਾ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਵਾਲਿਆਂ ਵਿਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ,ਵਿਧਾਇਕ ਡਾ ਹਰਜੋਤ ਕਮਲ,ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਜੱਗਾ ਹਿੱਸੋਵਾਲ, ਵਿਧਾਇਕ ਦਰਸ਼ਨ ਬਰਾੜ,ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ, ਅਕਾਲੀ ਆਗੂ ਬਰਜਿੰਦਰ ਬਰਾੜ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਅਮਰਜੀਤ ਸਿੰਘ ਲੰਢੇਕੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਜਗਦੀਪ ਸਿੰਘ ਗਟਰਾ, ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐੱਸ ਜੀ ਪੀ ਸੀ, ਗੁਰਚਰਨ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਗਜੀਤ ਸਿੰਘ ਗੋਲੂ,ਸੀਨੀਅਰ ਕਾਂਗਰਸੀ  ਆਗੂ  ਦੇਵਿੰਦਰ ਰਣੀਆ, ਚੇਅਰਮੈਨ ਮਾਰਕੀਟ ਕਮੇਟੀ ਮੋਗਾ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ, ਜਤਿੰਦਰ ਅਰੋੜਾ ਸਿਟੀ ਪ੍ਰਧਾਨ ਕਾਂਗਰਸ, ਚੇਅਰਮੈਨ ਦੀਸ਼ਾ ਬਰਾੜ ਯੂਥ ਕਾਂਗਰਸ ਪ੍ਰਧਾਨ ਵਿਕਰਮਜੀਤ ਪੱਤੋ,‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ’ ਦੇ ਪ੍ਰਧਾਨ ਨਵੀਨ ਸਿੰਗਲਾ,ਚੇਅਰਮੈਨ ਮਾਰਕੀਟ ਕਮੇਟੀ ਜਸਵਿੰਦਰ ਕੁੱਸਾ,ਸਿਆਸੀ ਸਕੱਤਰ ਰੁਪਿੰਦਰ ਦੀਨਾ ,ਨਗਰ ਕੌਂਸਲ ਪ੍ਰਧਾਨ ਬਿੱਟੂ ਮਿੱਤਲ, ਜਗਸੀਰ ਗਰਗ ਵਾਈਸ ਪ੍ਰਧਾਨ ਨਗਰ ਕੌਂਸਲ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਚੇਅਰਮੈਨ ਗੋਗੀ ਦੌਧਰੀਆ, ਸੁਰਿੰਦਰ ਬਾਵਾ ਪ੍ਰਧਾਨ ਯੂਨੀਵਰਸਲ ਹਿਊਮਨ ਰਾਈਟਸ,ਕੌਂਸਲਰ ਵਿਜੈ ਅਰੋੜਾ ,ਕੌਂਸਲਰ ਪ੍ਰਵੀਨ ਮੱਕੜ ,ਕੌਂਸਲਰ  ਬੂਟਾ ਸਿੰਘ ਪ੍ਰਧਾਨ ਟਰਾਲੀ ਯੂਨੀਅਨ ,ਕੌਂਸਲਰ ਸਾਹਿਲ ਗਰਗ , ਕੌਂਸਲਰ ਸ਼ਿੰਦਾ ਬਰਾੜ ,ਕੌਂਸਲਰ ਲੱਖਾ ਦੁੱਨੇਕੇ ,ਸਰਪੰਚ ਗੁਰਿੰਦਰ ਸਿੰਘ ਅਜੀਤਵਾਲ, ਸੀਨੀਅਰ ਕਾਂਗਰਸੀ  ਆਗੂ ਜੱਗਾ ਰੌਲੀ ਤੋਂ ਇਲਾਵਾ ਪਾਵਰ ਕਾਰਪੋਰੇਸ਼ਨ ਦੇ ਵੱਖ ਵੱਖ ਅਧਿਕਾਰੀ ਅਤੇ ਇਲਾਕੇ ਦੇ ਪਤਵੰਤੇ ਸ਼ਾਮਲ ਸਨ।