ਮੋਗਾ ਦੀ ‘ਗਰੀਨ ਸਿਟੀ ’ ਵਿਖੇ ‘ਮਿਸਟਰ ਸਟਰੌਂਗਮੈਨ ਇੰਡੀਆ’ ਮੁਕਾਬਲਿਆਂ ਲਈ, ਟਰਾਇਲ ਹੋਏ

ਮੋਗਾ, 9 ਅਗਸਤ (ਜਸ਼ਨ): ਨੌਜਵਾਨ ਪੀੜ੍ਹੀ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਅਤੇ ਖਿਡਾਰੀਆਂ ਨੂੰ ਮੁਕਾਬਲੇ ਦੇ ਯੁੱਗ ਵਾਸਤੇ ਤਿਆਰ ਕਰਨ ਲਈ ਮੰਚ ਮੁਹੱਈਆ ਕਰਵਾਉਂਦਿਆਂ ਸਲ੍ਹੀਣਾ ਹੈਲਥ ਕਲੱਬ ਮੋਗਾ ਵੱਲੋਂ ਗ਼ਰੀਨ ਸਿਟੀ ਵਿਖੇ ਸਟਰੌਂਗਮੈਨ ਇੰਡੀਆ ਅਤੇ ਸਟਰੈਂਥ ਲਿਫਟਿੰਗ ਦੇ ਟਰਾਇਲ ਲਏ ਗਏ । ਅੱਜ ਦੇ ਟਰਾਇਲ ਮੁਕਾਬਲਿਆਂ ‘ਚ ਮਹਾਨ ਇੰਡੀਆ ਰਿਕਾਰਡ ਹੋਲਡਰ ਇੰਸਪੈਕਟਰ ਅਮਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ । ਇਸ ਮੌਕੇ ਹਰਵਿੰਦਰ ਸਲ੍ਹੀਣਾ ਤੇ ਅਸ਼ਵਨੀ ਕੁਮਾਰ ਲੁਧਿਆਣਾ ਨੇ ਦੱਸਿਆ ਕਿ ਅੱਗੇ ਚੁਣੇ ਗਏ ਖਿਡਾਰੀਆਂ ਅਤੇ ਦੇ ਰਾਸ਼ਟਰੀ ਪੱਧਰ ’ਤੇ ਮੁਕਾਬਲੇ ਕਰਵਾਏ ਜਾਣਗੇ।
ਟਰਾਇਲਾਂ ਦੌਰਾਨ ਸਟਰੌਂਗਮੈਨ ਦੇ ਓਪਨ ਵੇਟ ਵਿੱਚ ਅਮਰਜੀਤ ਸਿੰਘ, ਜਗਬੀਰ ਸਿੰਘ, ਹਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ, ਪ੍ਰਭਜੀਤ ਸਿੰਘ, ਹਰਦੀਪ ਸਿੰਘ, ਯਾਦਵਿੰਦਰ ਸਿੰਘ, ਹੈਪੀ ਬਰਾੜ, ਪ੍ਰਭਜੋਤ ਸਿੰਘ ਚੁਣੇ ਗਏ ਜਦਕਿ 90 ਕਿੱਲੋ ਤੋਂ ਹੇਠਲੇ ਭਾਰ ਵਰਗ ਵਾਲਿਆਂ ਵਿਚ,ਅਨਮੋਲ ਚੀਮਾ, ਗੁਰਜੀਤ ਸਿੰਘ, ਸੁਖਦੀਪ ਸਿੰਘ, ਸੱਤਪਾਲ ਸਿੰਘ, ਕੁਲਦੀਪ ਸਿੰਘ, ਅਮਰਦੀਪ ਸਿੰਘ, ਹਰਪ੍ਰੀਤ ਸਿੰਘ, ਸੰਨੀ, ਸੁਖਰਾਜ, ਗਗਨਦੀਪ ਸਿੰਘ, ਮਨਪ੍ਰੀਤ ਸਿੰਘ, ਅਜੀਤ ਪਾਲ ਸਿੰਘ, ਸੁਖਮਨਜੀਤ ਸਿੰਘ, ਮਨਜੀਤ ਸਿੰਘ, ਸੁਰਿੰਦਰਪਾਲ ਸਿੰਘ, ਤੀਰਥਪਾਲ ਸਿੰਘ, ਸਰਬਜੀਤ ਸਿੰਘ, ਜੋਤ ਸਮਰਾ ਚੁਣੇ ਗਏ। ਇਸੇ ਤਰਾਂ ਸਟਰੌਗਵੁਮੈਨ ਵਿੱਚ ਸਰਬਜੀਤ ਕੌਰ, ਸੰਦੀਪ ਕੌਰ, ਮਨਜੀਤ ਕੌਰ, ਮਹਿਕਦੀਪ ਸ਼ਰਮਾ, ਟਵਿੰਕਲ, ਪ੍ਰਵੀਨ ਕੌਰ, ਮੋਨਿਕਾ, ਪੂਜਾ, ਆਂਚਲ ਮੋਗਾ ਅਤੇ ਵੀਰਪਾਲ ਕੌਰ ਚੁਣੀਆਂ ਗਈਆਂ। ਇਸ ਮੌਕੇ ਜੱਜਾਂ ਦੀ ਭੂਮਿਕਾ ਐਡਵੋਕੇਟ ਮਨਜੀਤ ਕੌਰ, ਜਿੰਮੀ ਜਲੰਧਰ ਵਰਲਡ ਚੈਪੀਅਨ, ਓਮਕਾਰ ਸਿੰਘ ਵਰਲਡ ਚੈਂਪੀਅਨ , ਸੰਨੀ ਲੋਹਗੜ੍ਹ , ਹਰਵਿੰਦਰ ਸਲ੍ਹੀਣਾ, ਸੁਖਮਨ ਬੌਡੀ ਵਿਲਾ, ਦਿਲਪ੍ਰੀਤ ਸੋਢੀ, ਅਸ਼ਵਨੀ ਕੁਮਾਰ, ਹਰਜੀਤ ਕਮਾਲਪੁਰ ਆਦਿ ਨੇ ਨਿਭਾਈ। ਇਸ ਮੌਕੇ ’ਤੇ ਅੰਤਰਰਾਸ਼ਟਰੀ ਪਲੇਅਰ ਵਿਕਰਮ ਨਵਾਂ ਸ਼ਹਿਰ , ਜੈਦੀਪ , ਰਮਨ । ਜਗਸੀਰ ਮੰਗਾ, ਕਰਿਸ਼ਨ ਗੌਪਾਲ, ਜਸਵੀਰ ਕੌਰ ਆਦਿ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।


