ਕੰਪਿਊਟਰ ਅਧਿਆਪਕ ਸੁਭਾਸ਼ ਪਲਤਾ ਨੂੰ ਸਦਮਾ, ਪਿਤਾ ਦਾ ਦੇਹਾਂਤ

Tags: 

ਮੋਗਾ, 10 ਜੂਨ (ਜਸ਼ਨ): ਕੰਪਿਊਟਰ ਅਧਿਆਪਕ ਸੁਭਾਸ਼ ਪਲਤਾ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਪਿਤਾ ਸ਼੍ਰੀ ਸੁਦੇਸ਼ ਕੁਮਾਰ ਪਲਤਾ ਬੀਤੇ ਕੱਲ ਦਿਲ ਦਾ ਦੌਰਾ ਪੈਣ ਕਰਕੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ । ਜ਼ਿਕਰਯੋਗ ਹੈ ਕਿ ਸ਼੍ਰੀ ਸੁਦੇਸ਼ ਕੁਮਾਰ ਪਲਤਾ ਨੇ ਨਗਰ ਨਿਗਮ ਵਿਚ ਲੰਮਾ ਸਮਾਂ ਸਰਕਾਰੀ ਫਰਜ਼ਾਂ ਦੀ ਪੂਰਤੀ ਕੀਤੀ ਅਤੇ ਹੁਣ ਉਹ ਸੇਵਾ ਮੁਕਤੀ ਵਾਲੀ ਜ਼ਿੰਦਗੀ ਬਸਰ ਕਰ ਰਹੇ ਸਨ। ਸ਼੍ਰੀ ਸੁਦੇਸ਼ ਕੁਮਾਰ ਪਲਤਾ ਦੇ ਅਕਾਲ ਚਲਾਣੇ ਦੀ ਖਬਰ ਨਾਲ ਮੋਗਾ ਸ਼ਹਿਰ ਅਤੇ ਸਿੱਖਿਆ ਵਿਭਾਗ ਵਿਚ ਸੋਗ ਦੀ ਲਹਿਰ ਪਾਈ ਗਈ। ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੁਸ਼ੀਲ ਨਾਥ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਾਕੇਸ਼ ਕੁਮਾਰ ਮੱਕੜ, ਆਈ ਸੀ ਟੀ ਕੋਆਰਡੀਨੇਟਰ ਦਿਲਬਾਗ ਸਿੰਘ, ਐੱਮ ਆਈ ਐੱਸ ਕੋਆਰਡੀਨੇਟਰ ਜੈਵਲ ਜੈਨ,ਪਿ੍ਰੰ: ਅਵਤਾਰ ਸਿੰਘ ਅਤੇ ਹੋਰਨਾਂ ਸਿੱਖਿਆ ਅਧਿਕਾਰੀਆਂ ਨੇ ਸ਼੍ਰੀ ਸੁਦੇਸ਼ ਕੁਮਾਰ ਪਲਤਾ ਦੀ ਸੁਪਤਨੀ ਕਮਲੇਸ਼ ਰਾਣੀ ,ਸਪੁੱਤਰ ਸੁਭਾਸ਼ ਪਲਤਾ (98725 26264) , ਸਪੁੱਤਰ ਨਾਨਕ  ਪਲਤਾ ਅਤੇ ਨੂੰਹਾਂ ਲੈਕਚਰਾਰ ਭਾਰਤੀ ਪਲਤਾ ਅਤੇ ਅਜੀਤਾ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।