ਕੋਵਿਡ ਦੇ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਸੇਵਾ ਲਈ ਪਿੰਡ ਤਲਵੰਡੀ ਭੰਗੇਰੀਆਂ ਦੀਆਂ ਸੰਗਤਾਂ ਨੇ ਆਰੰਭਿਆ ਮਿਸ਼ਨ

ਮੋਗਾ, 27 ਮਈ (ਜਸ਼ਨ): ਹਸਪਤਾਲਾਂ ਵਿਚ ਦਾਖਲ ਕੋਵਿਡ ਦੇ ਮਰੀਜ਼ਾਂ ਲਈ ਲੰਗਰ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਸਹਾਇਤਾ ਲਈ ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆਂ ਦੀਆਂ ਸੰਗਤਾਂ ਨੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦੀ ਅਗਵਾਈ ਵਿਚ ਪਿਛਲੇ ਕਈ ਦਿਨਾਂ ਤੋਂ ਸੇਵਾ ਆਰੰਭੀ ਹੋਈ ਹੈ ਅਤੇ ਸੇਵਾਦਾਰ ਮਿਸ਼ਨ ਸਮਝ ਕੇ ਸੇਵਾ ਨਿਭਾਅ ਰਹੇ ਹਨ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਲਜ਼ਾਰ ਸਿੰਘ ਦੀ ਪ੍ਰੇਰਨਾ ਨਾਲ ਪਿੰਡ ਦੀਆਂ ਸੰਗਤਾਂ ਲੰਗਰ ਦੇ ਨਾਲ ਨਾਲ ਚਾਹ ਵੀ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਲਈ ਮੁਹੱਈਆ ਕਰਵਾ ਰਹੀਆਂ ਹਨ। ਇਸ ਤੋਂ ਇਲਾਵਾ ਪਿੰਡ ਦੇ ਐਨ ਆਰ ਆਈ ਗੁਰਦੇਵ ਸਿੰਘ ਸਿੱਧੂ ਕਨੇਡਾ, ਗੁਰਮੇਲ ਸਿੰਘ ਸਿੱਧੂ ਕਨੇਡਾ ਅਤੇ ਜੀਤ ਸਿੰਘ ਸਿੱਧੂ ਕਨੇਡਾ ਵੱਲੋਂ ਮਰੀਜ਼ਾਂ ਲਈ ਫਲ਼ਾਂ ਦੀ ਸੇਵਾ ਆਰੰਭੀ ਗਈ ਹੈ।
ਸੇਵਾਦਾਰਾਂ ਨੇ ਦੱਸਿਆ ਕਿ ਪਿੰਡ ਦੇ ਨੇੜੇ ਬਣੇ ਨਿੱਜੀ ਹਸਪਤਾਲ ਵਿਚ ਦਾਖਲ ਕੋਵਿਡ ਮਰੀਜਾਂ ਦੇ ਰਿਸਤੇਦਾਰਾਂ ਲਈ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਇਸ਼ਨਾਨ ਕਰਨ ਅਤੇ ਕਪੜੇ ਆਦਿ ਧੋਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ । ਉਹਨਾਂ ਆਖਿਆ ਕਿ ਸਿੱਖੀ ਨੂੰ ਸੇਵਾ ਅਤੇ ਸਿਮਰਨ ਵਰਗੇ ਸੰਕਲਪ ਗੁਰੂ ਸਾਹਿਬ ਨੇ ਬਖਸ਼ਿਸ ਕੀਤੇ ਹਨ ਅਤੇ ਇਹਨਾਂ ਸੰਕਲਪਾਂ ਤਹਿਤ ਹੀ ਸੰਗਤਾਂ ਮਹਾਂਮਾਰੀ ਤੋਂ ਪੀੜਤ ਵਿਅਕਤੀਆਂ ਦੀ ਸਹਾਇਤਾ ਲਈ ਅੱਗੇ ਆਈਆਂ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਗੁਲਜ਼ਾਰ ਸਿੰਘ ਤੋਂ ਇਲਾਵਾ ਬਲਦੇਵ ਸਿੰਘ ਮੈਂਬਰ, ਜਸਵੀਰ ਸਿੰਘ, ਕਮਲ ਸਿੰਘ ਮੈਂਬਰ, ਲਖਵੀਰ ਸਿੰਘ,ਬਲਦੇਵ ਸਿੰਘ, ਜਗਰਾਜ ਸਿੰਘ, ਗੁਰਚਰਨ ਸਿੰਘ, ਚੇਤ ਸਿੰਘ, ਕੇਵਲ ਸਿੰਘ ਪਾਠੀ,ਬਲਵੀਰ ਸਿੰਘ,ਚਤਰਭੁਜ ਸਿੰਘ ,ਅਰਸ਼ਪ੍ਰੀਤ ਸਿੰਘ, ਜਗਮੀਤ ਸਿੰਘ, ਬਰਿੰਦਰ ਸਿੰਘ, ਹੀਰਾ ਸਿੰਘ, ਗੁਰਵਿੰਦਰ ਸਿੰਘ, ਦੀਪ ਸਿੰਘ, ਅਮਨਦੀਪ ਸਿੰਘ, ਜਗਦੀਪ ਸਿੰਘ, ਗੁਰਪਵਿੱਤਰ ਸਿੰਘ, ਜਸਵੰਤ ਸਿੰਘ, ਸੁਰਜੀਤ ਸਿੰਘ ਮੈਂਬਰ ਅਤੇ ਪਿੰਡ ਦੀਆਂ ਸੰਗਤਾਂ ਦਿਨ ਰਾਤ ਸੇਵਾਵਾਂ ਨਿਭਾਅ ਰਹੀਆਂ ਨੇ।


