ਦਰਵੇਸ਼ ਸਿਆਸਤਦਾਨ ਕੁਲਦੀਪ ਸਿੰਘ ਢੋਸ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ, ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਕੈਪਟਨ ਸੰਦੀਪ ਸੰਧੂ ਨੇ ਕੁਲਦੀਪ ਢੋਸ ਨੂੰ ਲੋਕ ਆਗੂ ਕਰਾਰ ਦਿੱਤਾ

Tags: 

ਮੋਗਾ,18 ਅਪਰੈਲ(ਜਸ਼ਨ): ਧਰਮਕੋਟ ਇਲਾਕੇ ਦੀ ਸਿਆਸਤ ਦੇ ਆਕਾਸ਼ ਵਿਚ ਚਮਕਦੇ ਸੂਰਜ ਕੁਲਦੀਪ ਸਿੰਘ ਢੋਸ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਦਰਵੇਸ਼ ਸਿਆਸਤਦਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼੍ਰੀ ਗੁਰੂ ਗ੍ਰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਈ ਅੰਤਿਮ ਅਰਦਾਸ ਤੋਂ ਪਹਿਲਾਂ ਭਾਈ ਗੁਰਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। 


ਇਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਖਜਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੁਲਦੀਪ ਢੋਸ ਅਜਿਹਾ ਵਫ਼ਾਦਾਰ ਮਿੱਤਰ ਸੀ ਜਿਸ ਦੇ ਜਾਣ ’ਤੇ  ਦੁਨੀਆਂ ਦਾ ਮੇਲਾ ਉਜੜਿਆ ਪ੍ਰਤੀਤ ਹੁੰਦਾ ਹੈ। ਉਹਲਾਂ ਇਸ ਗੱਲ ’ਤੇ ਰੰਜ ਪ੍ਰਗਟ ਕੀਤਾ ਕਿ ਸ. ਕੁਲਦੀਪ ਸਿੰਘ ਢੋਸ ਜਿਸ ਸਿਆਸੀ ਮਾਣ ਤਾਣ ਦੇ ਹੱਕਦਾਰ ਸਨ ਉਹ ਉਹਨਾਂ ਨੂੰ ਉਹ ਸਤਿਕਾਰ ਨਹੀਂ ਦਿੱਤਾ ਜਾ ਸਕਿਆ ਜਿਸ ਦਾ ਉਹਨਾਂ ਨੂੰ ਨਿੱਜੀ ਤੌਰ ’ਤੇ ਤਮਾਮ ਉਮਰ ਅਫ਼ਸੋਸ ਰਹੇਗਾ। ਮਨਪ੍ਰੀਤ ਨੇ ਆਖਿਆ ਕਿ ਅਜਿਹਾ ਨਹੀਂ ਕਿ ਉਹ ਅੱਜ ਹੀ ਇਹ ਮਹਿਸੂਸ ਕਰ ਰਹੇ ਹਨ ਬਲਕਿ ਤਕਰੀਬਨ ਦੋ ਮਹੀਨੇ ਪਹਿਲਾਂ ਉਹਨਾਂ ਖੁਦ ਸ. ਢੋਸ ਨੂੰ ਆਖਿਆ ਸੀ ਕਿ ਉਹ ਢੋਸ ਦੇ ਮਾਣ ਤਾਣ ਲਈ ਚਾਹ ਕੇ ਵੀ ਕੁਝ ਨਹੀਂ ਕਰ ਸਕੇ ਪਰ ਸ. ਢੋਸ ਨੇ ਆਖਿਆ ਕਿ ਇਸ ਲਈ ਉਹ ਮਨਪ੍ਰੀਤ ਨੂੰ ਜਿੰਮੇਵਾਰ ਨਹੀਂ ਸਮਝਦੇ ਸਗੋਂ ਉਹਨਾਂ ਦੀ  ਕਿਸਮਤ ਵਿਚ ਹੀ ਕਿਤੇ ਨਾ ਕਿਤੇ ਫਰਕ ਰਿਹਾ ਹੈ। ਮਨਪ੍ਰੀਤ ਬਾਦਲ ਨੇ ਆਖਿਆ ਕਿ ਉਹਨਾਂ ਨੂੰ ਯਕੀਨ ਹੈ ਕਿ ਕੁਲਦੀਪ ਢੋਸ ਦਾ ਪੁੱਤਰ ਦਵਿੰਦਰਜੀਤ ਸਿੰਘ ਲਾਡੀ ਢੋਸ ਆਪਣੇ ਸ਼ਫੀਕ ਬਾਪ ਦੇ ਨਕਸ਼ੇ ਕਦਮ ’ਤੇ ਚੱਲ ਕੇ ਹਮੇਸ਼ਾ ਲੋਕਾਂ ਦੀ ਸੇਵਾ ਲਈ ਤੱਤਪਰ ਰਹੇਗਾ। ਮਨਪ੍ਰੀਤ ਬਾਦਲ ਨੇ ਸਮਾਗਮ ਵਿਚ ਬੈਠੇ ਨੌਜਵਾਨਾਂ ਨੂੰ ਨਸੀਹਤ ਕੀਤੀ ਕਿ ਜਿਹਨਾਂ ਦੇ ਮਾਂ ਬਾਪ ਜਿੰਦਾ ਹਨ ਉਹ ਉਹਨਾਂ ਦੀ ਖਿਦਮਤ ਕਰਨ ਕਿਉਂਕਿ ਇਹ ਮਾਂ ਬਾਪ ਦਰਅਸਲ ਛੋਟੇ ਰੱਬ ਹੁੰਦੇ ਨੇ ਜੋ ਪ੍ਰਮਾਤਮਾ ਦੀ ਅਮਾਨਤ ਨੇ ਤੇ ਜਦੋਂ ਇਹ ਚਲੇ ਜਾਂਦੇ ਨੇ ਤਾਂ ਸਿਵਾਏ ਲੁੱਕ ਲੁੱਕ ਕੇ ਵੈਰਾਗ ‘ਚ ਰੋਂਦੇ ਰਹਿਣ ਤੋਂ ਇਲਾਵਾ ਕੁਝ ਵੀ ਪੱਲੇ ਨਹੀਂ ਪੈਂਦਾ। 

ਇਸ ਮੌਕੇ ਸੰਸਦ ਮੈਂਬਰ ਪ੍ਰੇਮ ਚੰਦੂਮਾਜਰਾ, ਕੈਪਟਨ ਸੰਦੀਪ ਸਿੰਘ ਸੰਧੂ ਓ ਐੱਸ ਡੀ ਮੁੱਖ ਮੰਤਰੀ ਪੰਜਾਬ ਅਤੇ ਗੁਰਪ੍ਰਤਾਪ ਸਿੰਘ ਖੋਸਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ. ਕੁਲਦੀਪ ਸਿੰਘ ਢੋਸ ਜਿਹਨਾਂ ਰੁਤਬਿਆਂ ਦੇ ਹੱਕਦਾਰ ਸਨ ਪਾਰਟੀਆਂ ਉਹਨਾਂ ਨੂੰ ਉਹ ਸਤਿਕਾਰ ਨਹੀਂ ਦੇ ਸਕੀਆਂ।  ਇਸ ਮੌਕੇ ਬਾਬਾ ਗੁਰਮੀਤ ਸਿੰਘ ਖੋਸਿਆ ਵਾਲਿਆਂ ਨੇ ਵੀ ਕੁਲਦੀਪ ਢੋਸ ਦੀ ਸਖਸ਼ੀਅਤ ਬਾਰੇ ਜ਼ਿਕਰ ਕੀਤਾ। 
ਸਮਾਗਮ ਦੌਰਾਨ ਕੁਲਦੀਪ ਸਿੰਘ ਢੋਸ ਨੂੰ ਸ਼ਰਧਾਂਜਲੀ ਦੇਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਜਗਮੀਤ ਸਿੰਘ ਬਰਾੜ ਨੇ ਢੋਸ ਪਰਿਵਾਰ ਨਾਲ ਫੋਨ ’ਤੇ ਦੁੱਖ ਸਾਂਝਾ ਕੀਤਾ। ਇਸ ਮੌਕੇ ਕੁਲਦੀਪ ਢੋਸ ਦੇ ਸਪੁੱਤਰ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸੰਬੋਧਨ ਕਰਦਿਆਂ ਆਖਿਆ ਕਿ ਉਹ ਆਪਣੇ ਪਿਤਾ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ ਆਪਣੇ ਲੋਕਾਂ ਦੇ ਹੱਕਾਂ ਲਈ ਹਿੱਕ ਡਾਹ ਕੇ ਅਗਵਾਈ ਕਰਦੇ ਰਹਿਣਗੇ । ਇਸ ਮੌਕੇ ਲਾਡੀ ਢੋਸ ਬੇਹੱਦ ਭਾਵੁਕ ਹੋ ਗਏ ਅਤੇ ਉਹਨਾਂ ਆਪਣੇ ਪਿਤਾ ਦੇ ਮਿੱਤਰਾਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਆਪਣਾ ਹੱਥ ਸਮੁੱਚੇ ਢੋਸ ਪਰਿਵਾਰ ’ਤੇ ਬਣਾਈ ਰੱਖਣ ਤਾਂ ਕਿ ਢੋਸ ਪਰਿਵਾਰ ਲੋਕ ਸੇਵਾ ਦੇ ਰਸਤੇ ’ਤੇ ਅਡੋਲ ਚਲਦਾ ਰਹੇ। 
ਅੱਜ ਦੇ ਸਮਾਗਮ ਵਿਚ,ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਪੰਜਾਬ, ਵਿਧਾਇਕ ਡਾ: ਹਰਜੋਤ ਕਮਲ , ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਵਿਧਾਇਕ ਕੁਲਬੀਰ ਜ਼ੀਰਾ, ਐੱਮ ਐੱਲ ਏ ਰਮਿੰਦਰ ਆਵਲਾ, ਜਨਮੇਜਾ ਸੇਖੋਂ ਕੌਮੀਂ ਆਗੂ ਸਤਬੀਰ ਸੱਤੀ ਜਲਾਲਾਬਾਦ , ਅਵਤਾਰ ਸਿੰਘ ਮਿੰਨਾ ਜੀਰਾ, ਕ੍ਰਿਸ਼ਨ ਤਿਵਾੜੀ ਸਕੱਤਰ ਪੰਜਾਬ ਪਰਦੇਸ਼ ਕਾਂਗਰਸ ਹਰਪ੍ਰੀਤ ਸਿੰਘ ਹੀਰੋ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਡਾ ਕਰਨ ਵੜਿੰਗ ਚੈਅਰਮੈਨ ਪੇਡਾ, ਬੀਬੀ ਜਗਦਰਸ਼ਨ ਕੌਰ ਸਾਬਕਾ ਜਿਲਾ ਪ੍ਧਾਨ,ਕ੍ਰਿਸ਼ਨ ਤਿਵਾੜੀ ਸਕੱਤਰ ਪੰਜਾਬ ਕਾਂਗਰਸ ਨੇ ਕੁਲਦੀਪ ਢੋਸ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ । 
 ਸ਼ਰਧਾਂਜਲੀ ਸਮਾਗਮ ਵਿਚ ਬਰਜਿੰਦਰ ਸਿੰਘ ਮੱਖਣ ਬਰਾੜ,ਕਲਦੀਪ ਸਿੰਘ ਪ੍ਰਧਾਨ ਨਗਰ ਕੋਂਸਲ ਕੋਟਈਸੇਖਾਂ, ਗੁਰਬੀਰ ਸਿੰਘ ਗੋਗਾ ਸਾਬਕਾ ਚੇਅਰਮੈਨ, ਗੁਰਸੇਵਕ ਸਿੰਘ ਚੀਮਾ, ਇੰਦਰਪ੍ਰੀਤ ਸਿੰਘ ਬੰਟੀ ਨਗਰ ਕੌਂਸਲ ਪ੍ਰਧਾਨ ਧਰਮਕੋਟ, ਸਤਪਾਲ ਸਿੰਘ ਤਲਵੰਡੀ ਭਾਈ ਐੱਸ ਜੀ ਪੀ ਸੀ ਮੈਂਬਰ, ਕਰਨ ਸਿੰਘ ਧਾਲੀਵਾਲ ਮੈਂਬਰ ਐੱਸ ਜੀ ਪੀ ਸੀ, ਜੀਵਨ ਸਿੰਘ ਲੋਹਾਰਾ ਸਾਬਕਾ ਚੇਅਰਮੈਨ, ਸ਼ਿਵਾਜ ਭੋਲਾ ਚੇਅਰਮੈਨ, ਜਤਿੰਦਰ ਸਿੰਘ ਐਸ ਐਚ ਓ,ਬਲਵੀਰ ਸਿੰਘ ਐਸ ਪੀ, ਪੁਸ਼ਪਿੰਦਰ ਪੱਪੀ ਐੱਸ ਐੱਚ ਓ, ਗੁਰਿੰਦਰ ਸਿੰਘ ਭੁੱਲਰ ਐੱਸ ਐੱਚ ਓ ,ਜਤਿੰਦਰ ਸਿੰਘ ਏ ਐੱਸ ਆਈ, ਸਾਬਕਾ ਚੇਅਰਮੈਨ ਵਿਜੇ ਧੀਰ, ਕੌਂਸਲਰ ਬਿੱਟੂ ਮਲਹੋਤਰਾ,  ਬੰਤ ਸਿੰਘ ਐਕਸੀਅਨ ,  ਬੂਟਾ ਸਿੰਘ ਦੌਲਤਪੁਰਾ ਸਾਬਕਾ ਜ਼ਿਲ੍ਹਾਂ ਪ੍ਰੀਸ਼ਦ ਮੈਂਬਰ, ਜੀਵਨ ਸਿੰਘ ਸੈਦੋਕੇ, ਸੀਨੀਅਰ ਆਗੂ ਐਡਵੋਕੇਟ ਰਵੀ ਗਰੇਵਾਲ, ਕੌਂਸਲਰ ਗੌਰਵ ਗਰਗ, ਯੂਥ ਆਗੂ ਵਿਕਰਮਜੀਤ ਸਿੰਘ ਪੱਤੋ,  ਪਰਮਿੰਦਰ ਲਾਂਪਰਾ ਕੌਂਸਲਰ ਲੁਧਿਆਣਾ, ਪ੍ਰੋ: ਸੁਰਜੀਤ ਚੰਦਰ, ਪਰਮਪਾਲ ਸਿੰਘ ਚੁੱਘਾ, ਗੁਰਭੇਜ ਟਿੱਭੀ ਯੂਥ ਆਗੂ ਕਾਂਗਰਸ, ਅਮਰਿੰਦਰ ਟਿੱਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ, ਵਰਦੇਵ ਸਿੰਘ ਨੋਨੀ ਮਾਨ ਜ਼ਿਲ੍ਹਾਂ ਪ੍ਰਧਾਨ ਫਿਰੋਜ਼ਪੁਰ, ਨਿੱਧੜਕ ਬਰਾੜ ਸਾਬਕਾ ਸੂਚਨਾ ਕਮਿਸ਼ਨਰ, ਹਰਭੁਪਿੰਦਰ ਲਾਡੀ ਬੁੱਟਰ ਸਾਬਕਾ ਚੇਅਰਮੈਨ, ਕਸ਼ਮੀਰ ਸਿੰਘ ਬਾਜੇਕੇ ਸਾਬਕਾ ਚੇਅਰਮੈਨ, ਜਗਰੂਪ ਤਖਤੂਪੁਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਵਣ ਸਿੰਘ ਧੁੰਨ, ਅਵਤਾਰ ਸਿੰਘ ਮਨਾਵਾਂ, ਪਰਮਜੀਤ ਸਿੰਘ ਸਿੱਧਵਾਂ, ਮਨਿੰਦਰਪਾਲ ਪਲਾਸੌਰ, ਪ੍ਰੀਤਮ ਸਿੰਘ ਮਲਸੀਆਂ ਮੈਂਬਰ ਐੱਸ ਜੀ ਪੀ ਸੀ, ਸੰਜੀਵ ਕੋਛੜ ਆਮ ਆਦਮੀ ਪਾਰਟੀ ,ਐਡਵੋਕੇਟ ਨਸੀਬ ਬਾਵਾ, ਅਕਬਰ ਚੜਿੱਕ, ਨਵਤੇਜ ਸਿੰਘ ਸ਼ਾਹਭਾਨ ਲੁਧਿਆਣਾ, ਬਲਜੀਤ ਸਿੰਘ ਪਟਵਾਰੀ, ਪਾਲ ਸਿੰਘ ਤਖਤੂਪੁਰਾ ਚੇਅਰਮੈਨ, ਗੁਰਜੰਟ ਸਿੰਘ ਰਾਮੰੂਵਾਲਾ ਪੀ ਏ ਮੱਖਣ ਬਰਾੜ, ਸੁੱਖ ਬੈਂਸ, ਡਾ ਕਮਲਬੀਰ ਸਿੰਘ ਦਿਓਲ ਨੈਸਲੇ,ਅਵਤਾਰ ਸਿੰਘ ਜਲਾਲਾਬਾਦ,ਗੁਰਬਖਸ਼ ਸਿੰਘ ਕੁੱਕੂ ਧਰਮਕੋਟ, ਰਣਜੀਤ ਸਿੰਘ ਰਾਣਾ ਮਸੀਤਾਂ, ਗੁਰਸ਼ਰਨ ਸਿੰਘ ਸ਼ਰਨਾ ਫਤਿਹਗੜ੍ਹ, ਪਿ੍ਰੰਸ ਧਰਮਕੋਟ, ਜਸਪਾਲ ਸਿੰਘ ਲੋਹਗੜ੍ਹ, ਪਰਮਪਾਲ ਸਿੰਘ ਬੱਬੂ ਲੋਹਗੜ੍ਹ, ਮਲਕੀਤ ਸਿੰਘ ਬੀ ਡੀ ਪੀ ਓ, ਅੰਗਰੇਜ ਕੋਟ, ਜਸਪ੍ਰੀਤ ਸਿੰਘ ਕਲਸੀ, ਬਲਰਾਜ ਸਿੰਘ ਕਲਸੀ,ਪ੍ਰੀਤਮ ਸਿੰਘ ਫਿਰੋਜ਼ਪੁਰ, ਨਛੱਤਰ ਸਿੰਘ ਬਾਕਰਵਾਲਾ, ਜੀਵਨ ਭੈਣੀ, ਅੰਗਰੇਜ ਜਲਾਲਾਬਾਦ, ਸੋਹਣ ਸਿੰਘ ਸਰਪੰਚ ਮੁਨਾਵਾਂ, ਬਲਬੀਰ ਸਿੰਘ ਐੱਸ ਪੀ, ਲਖਵੀਰ ਸਿੰਘ ਸਾਬਕਾ ਜੱਜ, ਸੋਹਣ ਸਿੰਘ ਸਰਪੰਚ ਦਾਤਾ, ਲਖਵਿੰਦਰ ਸਿੰਘ ਜਾਖੜ ਰਿਟਾਇਰ ਡੀ ਆਈ ਜੀ, ਲਾਭ ਸਿੰਘ ਆਹਲੂਵਾਲੀਆ, ਪਰਮਿੰਦਰ ਸਿੰਘ ਡਿੰਪਲ,  ਲੱਖਾ ਕੜਿਆਲ, ਬਿੰਦਾ ਵਹਿਣੀਵਾਲ, ਲਾਡੀ ਮਸਤੇਵਾਲਾ, ਗੁਰਮੀਤ ਸਿੰਘ ਦਾਤੇਵਾਲਾ ਪ੍ਰਧਾਨ, ਸ. ਰਘਬੀਰ ਸਿੰਘ ਸਾਬਕਾ ਸਰਪੰਚ ਜਲਾਲਾਬਾਦ, ਸ਼੍ਰੀ ਿਸ਼ਨ ਹਾਂਸ ਐੱਮ ਸੀ ਧਰਮਕੋਟ, ਸਵਰਨ ਸਿੰਘ ਸੈਕਟਰੀ ਕੈਲਾ, ਸਰਪੰਚ ਦਵਿੰਦਰਜੀਤ ਸਿੰਘ ਕੰਗ ਡਿੰਪੀ , ਸ. ਪਰਮਜੀਤ ਸਿੰਘ ਵਿਰਕ, ਮਾਸਟਰ ਸੁਖਦੇਖ ਸਿੰਘ ਜਲਾਲਾਬਾਦ, ਹਰਬਖਸ਼ ਸਿੰਘ ਸਿੱਧੂ, ਸੋਨੂੰ ਸਿੱਧੂ ਕੌਂਸਲਰ ਕੋਟ, ਮਾਸਟਰ ਸੁਖਦੇਖ ਸਿੰਘ ਜਾਨੀਆਂ, ਗੌਪਾਲ ਕੌੜਾ, ਨਵਜੋਤ ਸਿੰਘ ਸਰੋਆ ਜਲਾਲਾਬਾਦ, ਸੁਮਿੱਤਰ ਸਿੰਘ ਸੇਖੋਂ, ਮੇਜਰ ਸਿੰਘ ਸੰਧੂ ਜਲਾਲਾਬਾਦ, ਰਵੀ ਕਾਦਰਵਾਲਾ, ਅਮਨ ਕਾਦਰਵਾਲਾ, ਡਿੰਪੀ ਕੰਗ, ਸ਼ਿੰਦਾ ਨੀਲਾ, ਰਵੀ ਸੰਗਲਾ,ਕਰਨ ਜਲਾਲਾਬਾਦ, ਭੁਪਿੰਦਰ ਸਿੰਘ ਸਮਰਾ ਜਲਾਲਾਬਾਦ, ਇਕਬਾਲ ਸਿੰਘ ਸਰਪੰਚ ਰਾਮਗੜ੍ਹ , ਕਰਨ ਗਿੱਲ ਤਲਵੰਡੀ ਭਾਈ, ਗੌਤਮ ਬਾਂਸਲ ਤਲਵੰਡੀ ਭਾਈ, ਜਗਮਨਦੀਪ ਤਲਵੰਡੀ ਭਾਈ, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਦਵਿੰਦਰ ਭਾਊ ਫਤਿਹਗੜ੍ਹ ਪੰਜਤੂਰ, ਪਿ੍ਰਤਪਾਲ ਚੀਮਾ ਚੇਅਰਮੈਨ ਬਲਾਕ ਸੰਮਤੀ, ਮਨਿੰਦਰ ਸਿੰਘ ਭੰਬਾ, ਕਾਰਜ ਸਿੰਘ ਕੈਲਾ, ਪਿ੍ਰੰਸ ਕੋਟਈਸੇਖਾਂ, ਪੱਪੂ ਸਰਪੰਚ ਭੋਡੀਵਾਲਾ, ਜਗਜੀਤ ਸਿੰਘ ਬੀਜਾਪੁਰ, ਲੱਕੀ ਸ਼ਰਮਾ, ਸੰਦੀਪ ਸੰਧੂ, ਅਮਰ, ਗੁਰਦੇਵ ਸਿੰਘ ਨਿਹਾਲਗੜ੍ਹ, ਗੁਰਚਰਨ ਸਿੰਘ ਲਲਿਹਾਂਦੀ, ਜੋਗਿੰਦਰ ਸਿੰਘ ਸਰਪੰਚ, ਕੁਲਵਿੰਦਰ ਕਿੰਦੂ ਲੋਹਗੜ੍ਹ, ਮਨਜੀਤ ਧੰਮੂ ਕੌਂਸਲਰ, ਸੰਤੋਖ ਸਿੰਘ ਪਟਵਾਰੀ, ਡਾ: ਸੁਰਜੀਤ ਸਿੰਘ, ਗੋਰਾ ਗੱਖੜ, ਸੰਦਰ ਸਿੰਘ ਸਰਪੰਚ, ਨਗਿੰਦਰ ਸਿੰਘ ਸਰਪੰਚ, ਡਾ: ਰਵਿੰਦਰ ਸਿੰਘ ਧਾਲੀਵਾਲ, ਗੁਰਮੇਲ ਸਿੰਘ ਧਾਲੀਵਾਲ, ਚਰਨਜੀਤ ਸਿੰਘ ਸਾਬਕਾ ਸਰਪੰਚ ਘਲੋਟੀ, ਸਰਪੰਚ ਜਨੇਰ ਪਰਮਿੰਦਰ ਸਿੰਘ, ਦਰਸ਼ਨ ਸਿੰਘ ਜਨੇਰ, ਇਕਬਾਲ ਸਿੰਘ ਬਰਾੜ ਜੇਲ੍ਹ ਸੁਪਰਡੈਂਟ, ਹਰਜੀਤ ਸਿੰਘ ਬਰਮਾ, ਨਿਰਮਲ ਸਿੰਘ ਅੰਮੀਵਾਲਾ, ਗੁਰਭੇਜ ਸਿੰਘ ਕਾਦਰਵਾਲਾ, ਰਿੱਕੀ ਧਰਮਕੋਟ, ਵਿਸਕੀ ਕਪੂਰੇ, ਰਾਜ ਕਾਦਰਵਾਲਾ,। ਪੀ੍ਰਤਇੰਦਰ ਸਿੰਘ ਢਿੱਲੋਂ ਏ ਐੱਸ ਆਰ, ਚਰਨ ਸਿੰਘ ਸੰਧੂ ਏ ਐੱਸ ਆਰ, ਪਵਨ ਕੁਮਾਰ ਅੰਮਿ੍ਰਤਸਰ, ਸਰਪੰਚ ਗੁਰਨਿਸ਼ਾਨ ਸਿੰਘ ਕੈਲਾ, ਸਰਪੰਚ ਦਰਸ਼ਨ ਸਿੰਘ ਲਲਿਹਾਂਦੀ, ਗੁਰੇਮਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ, ਗੁਰਜੰਟ ਸਿੰਘ ਚਾਹਲ, ਕਮਾਰੇਡ ਹਰਪਾਲ ਸਿੰਘ ਖੋਸਾ, ਗੁਰਦੇਵ ਸਿੰਘ ਭੋਲਾ, ਬਾਬਾ ਜਗਦੇਵ ਸਿੰਘ ਧਰਮਕੋਟ, ਜੱਜ ਸਿੰਘ ਸਰਪੰਚ ਮੌਜਗੜ੍ਹ, ਨਛੱਤਰ ਸਿੰਘ ਸਰਪੰਚ ਸ਼ੈਦੇਸ਼ਾਹ, ਸਾਬਕਾ ਚੇਅਰਮੈਨ ਮਨਜਿੰਦਰ ਸਿੰਘ, ਕੌਂਸਲਰ ਲਖਬੀਰ ਸਿੰਘ ਲੱਖਾ ਦੁੱਨਕੇ,  ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਬਾਜੇਕੇ ਆਦਿ ਹਾਜ਼ਰ ਸਨ।