ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਦੀਪ ਸਿੰਘ ਢੋਸ ਨਹੀਂ ਰਹੇ, ਅੰਤਿਮ ਸਸਕਾਰ ਅੱਜ,ਵੱਖ ਵੱਖ ਆਗੂਆਂ ਨੇ ਕੀਤਾ ਡੂੰਘੇ ਦੁੱਖ ਦਾ ਇਜ਼ਹਾਰ

Tags: 

ਧਰਮਕੋਟ, 12 ਅਪਰੈਲ (ਜਸ਼ਨ): ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਦੀਪ ਸਿੰਘ ਢੋਸ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਜਿਵੇਂ ਹੀ ਕੁਲਦੀਪ ਸਿੰਘ ਢੋਸ ਦੀ ਅਕਾਲ ਚਲਾਣੇ ਦੀ ਖਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਸ. ਕੁਲਦੀਪ ਢੋਸ ਦਾ ਅੰਤਿਮ ਸਸਕਾਰ ਅੱਜ ਪਿੰਡ ਕੈਲਾ, ਧਰਮਕੋਟ ਵਿਖੇ 12 ਵਜੇ ਕੀਤਾ ਜਾਵੇਗਾ।
ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ‘ਚ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਵਿਧਾਇਕ ਡਾ: ਹਰਜੋਤ ਕਮਲ, ਵਿਧਾਇਕ ਦਰਸ਼ਨ ਬਰਾੜ, ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ, ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਜਥੇਦਾਰ ਤੋਤਾ ਸਿੰਘ,ਚੇਅਰਮੈਨ ਵਿਨੋਦ ਬਾਂਸਲ,ਅਸ਼ਵਨੀ ਕੁਮਾਰ ਪਿੰਟੂ ਸਾਬਕਾ ਪ੍ਰਧਾਨ ਨਗਰ ਕੌਂਸਲ ਕੋਟ ਈਸੇਖਾਂ, ਡਾਇਰੈਕਟਰ ਕੁਲਬੀਰ ਸਿੰਘ ਲੋਂਗੀਵਿੰਡ, ਵਿਜੇ ਧੀਰ ਸਾਬਕਾ ਚੇਅਰਮੈਨ, ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ ਬੀਬੀ ਰਾਜਵਿੰਦਰ ਕੌਰ ਭਾਗੀਕੇ,ਸੋਹਣਾ ਖੇਲ੍ਹਾ ਪੀ ਏ, ਅਵਤਾਰ ਸਿੰਘ ਪੀ ਏ,ਸਰਪੰਚ ਜਸਮੱਤ ਸਿੰਘ ਮੱਤਾ, ਸਰਪੰਚ ਬਿੰਦਰ ਘਲੋਟੀ, ਗੋਗਾ ਸੰਗਲਾ ਸਾਬਕਾ ਚੇਅਰਮੈਨ, ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ, ਜਸਵਿੰਦਰ ਸਿੰਘ ਸਿੱਧੂ, ਸੁਮਿੱਤ ਕੁਮਾਰ ਬਿੱਟੂ ਮਲਹੋਤਰਾ ਸੀਨੀਅਰ ਮੀਤ ਪ੍ਰਧਾਨ, ਕ੍ਰਿਸ਼ਨ ਤਿਵਾੜੀ ਸੀਨੀਅਰ ਕਾਂਗਰਸੀ ਆਗੂ,ਜਸਵਿੰਦਰ ਸਿੰਘ ਬਲਖੰਡੀ,ਬਿਕਰਮ ਬਿੱਲਾ ,ਪਰਮਿੰਦਰ ਡਿੰਪਲ , ਯੂਥ ਆਗੂ ਪ੍ਰਕਾਸ਼ ਰਾਜਪੂਤ  ਸ਼ਾਮਲ ਨੇ । ਸਮੂਹ ਆਗੂਆਂ ਨੇ ਜਥੇਦਾਰ ਕੁਲਦੀਪ ਢੋਸ ਨੂੰ ਨੇਕ ਦਿਲ ਇਨਸਾਨ ਦੱਸਦਿਆਂ ਆਖਿਆ ਕਿ ਸ. ਢੋਸ ਦੇ ਜਾਣ ਨਾਲ ਸਮਾਜ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। 
ਜ਼ਿਕਰਯੋਗ ਹੈ ਕਿ ਜਥੇਦਾਰ ਕੁਲਦੀਪ ਸਿੰਘ ਢੋਸ ਨੇ ਨਾ ਸਿਰਫ਼ ਕਿਸਾਨੀ ਸੰਘਰਸ਼ ਵਿਚ ਕਿਸਾਨ ਜਥੇਬੰਦੀਆਂ ਦਾ ਸਾਥ ਦਿੱਤਾ ਬਲਕਿ ਸਿੰਘੂ ਬਾਰਡਰ ’ਤੇ ਜਾ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਿਚ ਵੀ ਸਾਥ ਦਿੱਤਾ। ਜਥੇਦਾਰ ਢੋਸ ਨੇ ਕਰੋਨਾ ਕਾਲ ਦੌਰਾਨ ਨਾ ਸਿਰਫ਼ ਨਗਰ ਦੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਬਲਕਿ ਉਹਨਾਂ ਸਾਰੇ ਪਿੰਡ ਨੂੰ ਸੈਨੇਟਾਈਜ਼ ਕਰਕੇ ਲੋਕਾਂ ਨੂੰ ਸੁਰੱਖਿਅਤ ਕਰਨ ਵਿਚ ਅਹਿਮ ਯੋਗਦਾਨ ਪਾਇਆ।